ਜੇਲ੍ਹ ਜਾਣ ਮਗਰੋਂ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿੱਟਰ ਖਾਤਾ ਹੋਇਆ ਬੰਦ

By  Shanker Badra January 18th 2019 12:03 PM

ਜੇਲ੍ਹ ਜਾਣ ਮਗਰੋਂ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿੱਟਰ ਖਾਤਾ ਹੋਇਆ ਬੰਦ:ਸਿਰਸਾ : ਡੇਰਾ ਸਿਰਸਾ ਮੁਖੀ ਰਾਮ ਰਹੀਮ ਇੱਕ ਵਾਰ ਫ਼ਿਰ ਚਰਚਾ ਦੇ ਵਿੱਚ ਆ ਗਿਆ ਹੈ।

Dera Sirsa chief Ram Rahim Twitter account closed ਜੇਲ੍ਹ ਜਾਣ ਮਗਰੋਂ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿੱਟਰ ਖਾਤਾ ਹੋਇਆ ਬੰਦ

ਜਿਥੇ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਮਾਮਲੇ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਸੀ ,ਓਥੇ ਹੀ ਵੀਰਵਾਰ ਯਾਨੀ ਬੀਤੇ ਕੱਲ ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਨੂੰ ਪੱਤਰਕਾਰ ਛੱਤਰਪਤੀ ਹੱਤਿਆਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ।ਇਸ ਦੇ ਨਾਲ ਹੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿਟਰ ਖਾਤਾ ਵੀ ਬੰਦ ਕਰ ਦਿੱਤਾ ਗਿਆ ਹੈ।

Dera Sirsa chief Ram Rahim Twitter account closed ਜੇਲ੍ਹ ਜਾਣ ਮਗਰੋਂ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿੱਟਰ ਖਾਤਾ ਹੋਇਆ ਬੰਦ

ਦੱਸ ਦਈਏ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੇ ਅਧਿਕਾਰਤ ਬਣੇ ਟਵਿੱਟਰ ਖਾਤੇ 'ਤੇ ਲਗਭਗ 37 ਲੱਖ ਤੋਂ ਵੀ ਵੱਧ ਫ਼ਾਲੋਅਰਜ਼ ਸਨ ਪਰ ਖਾਸ ਗੱਲ ਇਹ ਹੈ ਕਿ ਰਾਮ ਰਹੀਮ ਖੁਦ ਕਿਸੇ ਨੂੰ ਵੀ ਫ਼ੋਲੋ ਨਹੀਂ ਕਰਦਾ ਸੀ।ਓਥੇ ਹੀ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਸਜ਼ਾ ਮਿਲਣ ਮਗਰੋਂ ਰਾਮ ਰਹੀਮ ਦਾ ਟਵਿਟਰ ਖ਼ਾਤਾ ਭਾਰਤ 'ਚ ਕਾਨੂੰਨੀ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਹੈ।

Dera Sirsa chief Ram Rahim Twitter account closed ਜੇਲ੍ਹ ਜਾਣ ਮਗਰੋਂ 37 ਲੱਖ ਫ਼ਾਲੋਅਰਜ਼ ਵਾਲੇ ਰਾਮ ਰਹੀਮ ਦਾ ਟਵਿੱਟਰ ਖਾਤਾ ਹੋਇਆ ਬੰਦ

ਜ਼ਿਕਰਯੋਗ ਹੈ ਕਿ 2002 ਵਿੱਚ ਡੇਰੇ ਦੇ ਕਾਰਕੁਨਾਂ ਵੱਲੋਂ ‘ਸੱਚ’ ਅਖ਼ਬਾਰ ਦੇ ਸੰਪਾਦਕ ਰਾਮਚੰਦਰ ਛੱਤਰਪਤੀ ਦਾ ਉਸ ਦੇ ਘਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।ਇਸ ਤੋਂ ਪਹਿਲਾਂ ਵੀ 2017 ਵਿੱਚ ਪੰਚਕੁਲਾ ਦੀ ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਸਾਧਵੀਆਂ ਨਾਲ ਸਰੀਰਕ ਸੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਸੁਣਾਈ ਸੀ ,ਜਿਸ ਕਰਕੇ ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ।

-PTCNews

Related Post