ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ਦੀ ਦੇਖਰੇਖ ਹੁਣ ਕਰੇਗਾ ਸਿਵਲ ਸਰਜਨ:ਹਾਈਕੋਰਟ

By  Shanker Badra May 25th 2018 09:56 PM

ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ਦੀ ਦੇਖਰੇਖ ਹੁਣ ਕਰੇਗਾ ਸਿਵਲ ਸਰਜਨ:ਹਾਈਕੋਰਟ:ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਵਿੱਚ ਚੱਲ ਰਹੇ ਹਸਪਤਾਲਾਂ ਨੂੰ ਚਲਾਉਣ ਦੇ ਨਿਰਦੇਸ਼ ਹੁਣ ਸਿਰਸਾ ਦੇ ਸਿਵਲ ਸਰਜਨ ਨੂੰ ਦਿੱਤੇ ਹਨ।Dera Sirsa in Running hospitals Care of Civil Surgeon:High Courtਹਾਈਕੋਰਟ ਨੇ ਅੱਜ ਸੁਣਵਾਈ ਦੌਰਾਨ ਸਿਵਲ ਸਰਜਨ ਸਿਰਸਾ ਨੂੰ ਡੇਰੇ ਵਿੱਚ ਚੱਲ ਰਹੇ ਹਸਪਤਾਲ ਤੇ ਮੈਡੀਕਲ ਇੰਸਟੀਚਿਊਟ ਬਾਰੇ ਸਟੇਟਸ ਰਿਪੋਰਟ ਫਾਈਲ ਕਰਨ ਨੂੰ ਕਿਹਾ ਹੈ।ਅਦਾਲਤ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਸ ਕੇਸ ਦਾ ਫੈਸਲਾ ਨਹੀਂ ਹੋ ਜਾਂਦਾ,ਡੇਰੇ ਵਿੱਚ ਚੈਰੀਟੇਬਲ ਹਸਪਤਾਲ ਤੇ ਇੰਸਟੀਚਿਊਟਸ ਨੂੰ ਸਿਵਲ ਸਰਜਨ ਸਿਰਸਾ ਦੀ ਦੇਖਰੇਖ ਵਿੱਚ ਚਲਾਇਆ ਜਾਵੇਗਾ।Dera Sirsa in Running hospitals Care of Civil Surgeon:High Courtਹਾਈਕੋਰਟ ਨੇ ਸਿਵਲ ਸਰਜਨ ਨੂੰ ਇਹ ਵੀ ਨਿਰਦੇਸ਼ ਦਿੱਤੇ ਹਨ ਕਿ ਹਸਪਤਾਲ ਵਿੱਚ ਡਾਕਟਰ ਤੇ ਬਾਕੀ ਸਟਾਫ ਦੀ ਕੁਆਲੀਫਿਕੇਸ਼ਨ ‘ਤੇ ਵੀ ਰਿਪੋਰਟ ਫਾਈਲ ਕੀਤੀ ਜਾਵੇ।ਡੇਰਾ ਸਿਰਸਾ ਨੇ ਓਰੀਐਂਟਲ ਬੈਂਕ ਆਫ ਕਾਮਰਸ ਤੋਂ ਨੌਂ ਕਰੋੜ ਰੁਪਏ ਦਾ ਕਰ਼ ਲਿਆ ਸੀ ਜੋ ਵਾਪਸ ਨਾ ਕਰਨ ‘ਤੇ ਹਾਈਕੋਰਟ ਨੇ ਬੈਂਕ ਨੂੰ ਡੇਰੇ ਦੇ ਵੇਅਰ ਹਾਊਸ ਵਿੱਚ ਪਈਆਂ ਚੀਜ਼ਾਂ ਦੀ ਨਿਲਾਮੀ ਕਰਨ ਦੇ ਹੁਕਮ ਦਿੱਤੇ ਹਨ।Dera Sirsa in Running hospitals Care of Civil Surgeon:High Courtਹੁਣ ਰਾਮ ਰਹੀਮ ਦੇ ਇਸ ਕੇਸ ਵਿੱਚ ਆਰੂਸ਼ੀ ਤਲਵਾੜ ਮਾਮਲੇ ਦੇ ਵਕੀਲ ਤਨਵੀਰ ਅਹਿਮਦ ਮੀਰ ਅੱਗੇ ਆਏ ਹਨ।ਰਾਮ ਰਹੀਮ ਦਾ ਬਚਾਓ ਕਰਨ ਲਈ ਹਰ ਮਾਮਲੇ ਵਿੱਚ ਹੁਣ ਤਨਵੀਰ ਅਹਿਮਦ ਮੀਰ ਚੰਡੀਗੜ੍ਹ ਤੇ ਪੰਚਕੂਲਾ ਆਉਣਗੇ।

-PTCNews

Related Post