ਦੇਵੀਗੜ੍ਹ : ਖੇਤ 'ਚ 15 ਸਾਲਾ ਬੱਚੇ ਦੀ ਰੀਪਰ 'ਚ ਆਉਣ ਨਾਲ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

By  Shanker Badra October 12th 2020 12:32 PM

ਦੇਵੀਗੜ੍ਹ : ਖੇਤ 'ਚ 15 ਸਾਲਾ ਬੱਚੇ ਦੀ ਰੀਪਰ 'ਚ ਆਉਣ ਨਾਲ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ:ਦੇਵੀਗੜ੍ਹ : ਦੇਵੀਗੜ੍ਹ ਨੇੜੇ ਪਿੰਡ ਈਸਰਹੇੜੀ ਵਿਖੇ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ ,ਜਿੱਥੇ 15 ਸਾਲਾ ਬੱਚੇ ਦੀ ਟਰੈਕਟਰ ਪਿੱਛੇ ਲੱਗੇ ਰੀਪਰ 'ਚ ਆਉਣ ਕਾਰਨ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਦੇਵੀਗੜ੍ਹ : ਖੇਤ 'ਚ 15 ਸਾਲਾ ਬੱਚੇ ਦੀ ਰੀਪਰ 'ਚ ਆਉਣ ਨਾਲ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਇਸ ਦੌਰਾਨ ਪਿੰਡ ਦੇ ਨੰਬਰਦਾਰ ਕਰਮਜੀਤ ਸਿੰਘ ਈਸਰਹੇੜੀ ਨੇ ਦੱਸਿਆ ਕਿ ਨਾਇਬ ਸਿੰਘ ਪੁੱਤਰ ਰਾਮ ਸਿੰਘ ਆਪਣੇ ਖੇਤ 'ਚ ਝੋਨਾ ਕੱਟਣ ਤੋਂ ਬਾਅਦ ਟਰੈਕਟਰ ਨਾਲ ਪਰਾਲੀ ਦੇ ਕਰਚਿਆਂ ਦੀ ਕਟਾਈ ਕਰ ਰਿਹਾ ਸੀ ਤੇ ਉਸ ਦਾ ਬੇਟਾ ਜਸ਼ਨਪ੍ਰੀਤ ਸਿੰਘ ਟਰੈਕਟਰ ਦੇ ਮਗਰਾਟ 'ਤੇ ਬੈਠਾ ਸੀ।

ਦੇਵੀਗੜ੍ਹ : ਖੇਤ 'ਚ 15 ਸਾਲਾ ਬੱਚੇ ਦੀ ਰੀਪਰ 'ਚ ਆਉਣ ਨਾਲ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਇਸ ਦੌਰਾਨ ਪਰਾਲੀ ਕੱਟਣ ਵੇਲੇ ਅਚਾਨਕ ਬੱਚੇ ਦਾ ਪੈਰ ਤਿਲਕ ਗਿਆ, ਜਿਸ ਕਾਰਨ ਬੱਚਾ ਟਰੈਕਟਰ ਦੇ ਟਾਇਰ ਅੱਗੇ ਡਿੱਗ ਗਿਆ। ਉਸ ਦੇ ਪਿਤਾ ਨੇ ਟਰੈਕਟਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਬੱਚਾ ਰੀਪਰ 'ਚ ਬੜੀ ਬੁਰੀ ਤਰ੍ਹਾਂ ਫਸ ਗਿਆ। ਜਿਸ ਕਾਰਨ ਬੱਚੇ ਨੇ ਦਮ ਤੋੜ ਦਿੱਤਾ।

ਦੇਵੀਗੜ੍ਹ : ਖੇਤ 'ਚ 15 ਸਾਲਾ ਬੱਚੇ ਦੀ ਰੀਪਰ 'ਚ ਆਉਣ ਨਾਲ ਮੌਤ , ਪੂਰੇ ਪਿੰਡ 'ਚ ਛਾਇਆ ਮਾਤਮ

ਦੱਸ ਦੇਈਏ ਕਿ ਇਸ ਵੇਲੇ ਪੰਜਾਬ ਵਿੱਚ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਖੇਤਾਂ ਵਿੱਚ ਝੋਨੇ ਤੋਂ ਬਾਅਦ ਪਰਾਲੀ ਨੂੰ ਕੱਟਣ ਦਾ ਕੰਮ ਵੀ ਜੋਰਾਂ ਨਾਲ ਚੱਲ ਰਿਹਾ ਹੈ ਪਰ ਕਿਸਾਨਾਂ ਨੂੰ ਖੇਤਾਂ ਵਿੱਚ ਕੰਮ ਕਰਦੇ ਸਮੇਂ ਇਨ੍ਹਾਂ ਗੱਲਾਂ ਦੀ ਧਿਆਨ ਰੱਖਣਾ ਚਾਹੀਦਾ ਹੈ , ਤਾਂ ਜੋ ਇਸ ਤਰ੍ਹਾਂ ਦੇ ਹਾਦਸੇ ਨਾਲ ਨਾ ਹੋਣ।

-PTCNews

Related Post