ਫ਼ੈਨਜ ਨੂੰ ਲੱਗਾ ਵੱਡਾ ਝਟਕਾ , ਇਸ ਗੱਲ ਤੋਂ ਦੁਖੀ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

By  Shanker Badra July 11th 2019 08:00 PM

ਫ਼ੈਨਜ ਨੂੰ ਲੱਗਾ ਵੱਡਾ ਝਟਕਾ , ਇਸ ਗੱਲ ਤੋਂ ਦੁਖੀ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ :ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਐਕਟਰ ਧਰਮਿੰਦਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।ਧਰਮਿੰਦਰ ਆਪਣੇ ਖੁਸ਼ੀ ਅਤੇ ਗਮ ਦੇ ਪਲ ਅਕਸਰ ਫੈਨਜ਼ ਨਾਲ ਸ਼ੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਹਨ। ਧਰਮਿੰਦਰ ਇੰਸਟਾਗ੍ਰਾਮ ਤੇ ਟਵੀਟਰ 'ਤੇ ਕਾਫੀ ਸਰਗਰਮ ਸਨ ਪਰ ਹੁਣ ਉਨ੍ਹਾਂ ਨੇ ਸੋਸ਼ਲ ਮੀਡੀਆ ਨੂੰ ਅਲਵਿਦਾ ਕਹਿਣ ਦਾ ਫ਼ੈਸਲਾ ਲਿਆ ਹੈ।

Dharmendra Say goodbye Decision to the social media ਫ਼ੈਨਜ ਨੂੰ ਲੱਗਾ ਵੱਡਾ ਝਟਕਾ , ਇਸ ਗੱਲ ਤੋਂ ਦੁਖੀ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਧਰਮਿੰਦਰ ਨੇ ਬੀਤੇ ਦਿਨੀਂ ਆਪਣੇ ਟਵੀਟਰ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਦੀ ਪੋਸਟ 'ਤੇ ਕਈ ਇਤਰਾਜ਼ਯੋਗ ਟਿੱਪਣੀਆਂ ਆਈਆਂ ਸਨ। ਇਸ ਸਾਰੇ ਕੁੱਝ ਨੇ ਧਰਮਿੰਦਰ ਨੂੰ ਕਾਫੀ ਠੇਸ ਪਹੁੰਚਾਈ। ਜਿਸ ਕਾਰਨ ਧਰਮਿੰਦਰ ਨੇ ਸੋਸ਼ਲ ਮੀਡੀਆ ਛੱਡਣ ਦਾ ਫ਼ੈਸਲਾ ਲੈ ਲਿਆ ਹੈ।

Dharmendra Say goodbye Decision to the social media ਫ਼ੈਨਜ ਨੂੰ ਲੱਗਾ ਵੱਡਾ ਝਟਕਾ , ਇਸ ਗੱਲ ਤੋਂ ਦੁਖੀ ਅਦਾਕਾਰ ਧਰਮਿੰਦਰ ਨੇ ਸੋਸ਼ਲ ਮੀਡੀਆ ਨੂੰ ਕਿਹਾ ਅਲਵਿਦਾ

ਜਿਸ 'ਤੇ ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਕਿਹਾ ਕਿ ਉਹ ਬੁਰੀ ਟਿੱਪਣੀ ਤੋਂ ਆਹਤ ਹੋਏ ਹਨ। ਉਹ ਇਕ ਸੰਵੇਦਨਸ਼ੀਲ ਵਿਅਕਤੀ ਹਨ, ਇਸ ਲਈ ਉਹ ਹੁਣ ਕਿਸੇ ਨੂੰ ਤੰਗ ਨਹੀਂ ਕਰਨਗੇ। ਧਰਮਿੰਦਰ ਦੇ ਇਸ ਫੈਸਲੇ ਨਾਲ ਉਨ੍ਹਾਂ ਦੇ ਚਾਹੁਣ ਵਾਲਿਆਂ ਤੇ ਪ੍ਰਸੰਸਕਾਂ ਨੂੰ ਦੁੱਖ ਪਹੁੰਚਿਆ ਹੈ।

-PTCNews

Related Post