ਧੂਰੀ 'ਚ ਗੰਨਾ ਕਿਸਾਨ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ 'ਤੇ ਚੜੇ

By  Shanker Badra March 25th 2019 07:25 PM -- Updated: March 25th 2019 07:28 PM

ਧੂਰੀ 'ਚ ਗੰਨਾ ਕਿਸਾਨ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ 'ਤੇ ਚੜੇ:ਧੂਰੀ : ਧੂਰੀ ਵਿੱਚ ਗੰਨਾ ਕਿਸਾਨ ਆਪਣੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਐੱਸ.ਡੀ.ਐੱਮ. ਦਫ਼ਤਰ ਦੀ ਛੱਤ 'ਤੇ ਚੜ ਗਏ ਹਨ।ਉਨ੍ਹਾਂ ਕਿਸਾਨਾਂ ਦੇ ਹੱਥਾਂ ਵਿੱਚ ਸਲਫਾਸ ਦੀਆਂ ਗੋਲੀਆਂ ਅਤੇ ਪੈਟਰੋਲ ਦੀਆਂ ਬੋਤਲਾਂ ਵੀ ਹਨ।ਉਹ ਆਪਣੀ ਫ਼ਸਲ ਦੇ ਬਕਾਏ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ।

Dhuri Sugarcane farmers SDM office roof Protest
ਧੂਰੀ 'ਚ ਗੰਨਾ ਕਿਸਾਨ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ 'ਤੇ ਚੜੇ

ਇਸ ਤੋਂ ਦੁਖੀ ਹੋਏ ਕਿਸਾਨਾਂ ਨੇ ਐੱਸ.ਡੀ.ਐੱਮ. ਧੂਰੀ ਅਤੇ ਤਹਿਸੀਲਦਾਰ ਸਮੇਤ ਇਨ੍ਹਾਂ ਦਫ਼ਤਰਾਂ ਦੇ ਹੋਰ ਕਰਮਚਾਰੀਆਂ ਨੂੰ ਅੰਦਰ ਬੰਦ ਕਰ ਦਿੱਤਾ ਗਿਆ।ਇੰਨਾ ਹੀ ਨਹੀਂ, ਅਦਾਇਗੀ ਨਾ ਮਿਲਣ ਦੇ ਰੋਸ ਵਜੋਂ 4 ਕਿਸਾਨ ਪੈਟਰੋਲ ਅਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਐੱਸ.ਡੀ.ਐੱਮ. ਦਫ਼ਤਰ ਦੀ ਤੀਜੀ ਮੰਜ਼ਲ 'ਤੇ ਚੜ੍ਹ ਗਏ ਹਨ।

Dhuri Sugarcane farmers SDM office roof Protest
ਧੂਰੀ 'ਚ ਗੰਨਾ ਕਿਸਾਨ ਸਲਫਾਸ ਅਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ SDM ਦਫ਼ਤਰ ਦੀ ਛੱਤ 'ਤੇ ਚੜੇ

ਜ਼ਿਕਰਯੋਗ ਹੈ ਕਿ ਧੂਰੀ ਵਿੱਚ ਗੰਨਾ ਕਿਸਾਨ ਆਪਣੀ ਲਗਭਗ 70 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਨੂੰ ਲੈਣ ਲਈ ਪਿਛਲੇ 18 ਦਿਨਾਂ ਤੋਂ ਧੂਰੀ-ਸੰਗਰੂਰ ਮੁੱਖ ਮਾਰਗ 'ਤੇ ਧਰਨੇ 'ਤੇ ਬੈਠੇ ਹਨ ਪਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਾਹਮਣੇ ATM ਲੁੱਟਣ ਦੀ ਕੋਸ਼ਿਸ਼ ਕਰਨ ਵਾਲਾ ਨੌਜਵਾਨ ਕਾਬੂ

-PTCNews

Related Post