ਇਸ ਪੈਟਰੋਲ ਪੰਪ 'ਤੇ ਦਿੱਲੀ ਧਰਨੇ 'ਚ ਜਾਣ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਡੀਜ਼ਲ

By  Shanker Badra December 4th 2020 03:24 PM

ਇਸ ਪੈਟਰੋਲ ਪੰਪ 'ਤੇ ਦਿੱਲੀ ਧਰਨੇ 'ਚ ਜਾਣ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਡੀਜ਼ਲ:ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ 'ਚ ਦੇਸ਼ ਭਰ ਦੇ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਪਿਛਲੇ 8 ਦਿਨਾਂ ਤੋਂ ਕਿਸਾਨ ਲਗਾਤਾਰ ਕੜਾਕੇ ਦੀ ਠੰਡ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡੇਰੇ ਲਾਈ ਬੈਠੇ ਹਨ। ਜਿਸ ਕਾਰਨ ਦਿੱਲੀ ਨੂੰ ਹੁਣ ਭਾਰੀਆਂ ਕਿੱਲਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜੇ ਵੀ ਵੱਡੀ ਗਿਣਤੀ 'ਚ ਕਿਸਾਨ ਦਿੱਲੀ ਜਾ ਰਹੇ ਹਨ। ਇਨ੍ਹਾਂ 'ਚ ਪੰਜਾਬ ਦੇ ਕਿਸਾਨਾਂ ਤੋਂ ਇਲਾਵਾ ,ਯੂਪੀ ,ਹਰਿਆਣਾ ,ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਵੀ ਸ਼ਾਮਲ ਹਨ।

Diesel free for tractors going to Delhi for farmers' Protest in Petrol pump ਇਸ ਪੈਟਰੋਲ ਪੰਪ 'ਤੇ ਦਿੱਲੀ ਧਰਨੇ 'ਚ ਜਾਣ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਡੀਜ਼ਲ

ਇਸ ਦੌਰਾਨ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ 'ਚ ਕਿਸਾਨਾਂ ਦੇ ਚੱਲ ਰਹੇ ਧਰਨੇ ਦੌਰਾਨ ਹਰਿਆਣੇ ਵਾਸੀਆਂ ਵੱਲੋਂ ਪੂਰੀ ਸਹਾਇਤਾ ਦਿੱਤੀ ਗਈ ਹੈ। ਹਰਿਆਣਾ ਦੇ ਖੇਤਰ 'ਚ ਉਚਾਨਾ ਦੇ ਇਕ ਪੈਟਰੌਲ ਪੰਪ ਮਾਲਕ ਨੇ ਦਿੱਲੀ ਧਰਨੇ 'ਤੇ ਜਾ ਰਹੇ ਟ੍ਰੈਕਟਰਾਂ ਵਿਚ ਮੁਫ਼ਤ ਡੀਜ਼ਲ ਦੇਣ ਦਾ ਐਲਾਨ ਕਰ ਦਿੱਤਾ ਹੈ। ਪੰਪ ਮਾਲਕ ਮਹਿਪਾਲ ਲੋਹਾਨ ਨੇ ਕਿਹਾ ਕਿ ਮੈਂ ਇਕ ਕਿਸਾਨ ਦਾ ਬੇਟਾ ਹਾਂ, ਇਸ ਲਈ ਆਪਣਾ ਫਰਜ ਨਿਭਾ ਰਿਹਾ ਹਾਂ।

Diesel free for tractors going to Delhi for farmers' Protest in Petrol pump ਇਸ ਪੈਟਰੋਲ ਪੰਪ 'ਤੇ ਦਿੱਲੀ ਧਰਨੇ 'ਚ ਜਾਣ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਡੀਜ਼ਲ

ਪੈਟਰੋਲ ਪੰਪ ਦੇ ਮਾਲਕ ਨੇ ਕਿਹਾ ਕਿ ਜਦੋਂ ਤੱਕ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਡਟੇ ਰਹਿਣਗੇ, ਉਹ ਮੁਫ਼ਤ ਵਿੱਚ ਤੇਲ ਪਵਾਉਂਦੇ ਰਹਿਣਗੇ। ਹੁਣ ਪੈਟਰੋਲ ਪੰਪ ਦਾ ਮਾਲਕ ਕਿਸਾਨਾਂ ਦੀ ਮਦਦ ਲਈ ਅੱਗੇ ਆਇਆ ਹੈ ,ਜਿਸ ਨਾਲ ਕਿਸਾਨਾਂ ਨੂੰ ਕੁੱਝ ਰਾਹਤ ਮਿਲੇਗੀ। ਉਸਨੇ ਕਿਹਾ ਕਿ ਅੱਜ 10 ਟਰੈਕਟਰਾਂਵਿਚ ਤੇਲ ਪਵਾ ਕੇ ਦਿੱਲੀ ਰਵਾਨਾ ਕੀਤਾ ਹੈ।

Diesel free for tractors going to Delhi for farmers' Protest in Petrol pump ਇਸ ਪੈਟਰੋਲ ਪੰਪ 'ਤੇ ਦਿੱਲੀ ਧਰਨੇ 'ਚ ਜਾਣ ਵਾਲੇ ਕਿਸਾਨਾਂ ਨੂੰ ਮਿਲੇਗਾ ਮੁਫ਼ਤ ਡੀਜ਼ਲ

ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੰਘੂ ਬਾਰਡਰ 'ਤੇ 27 ਨਵੰਬਰ ਨੂੰ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਬੈਰੀਕੇਡ ਤੋੜ ਕੇ ਦਿੱਲੀ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਭੀੜ ਕੰਟਰੋਲ ਕਰਨ ਲਈ ਅੱਥਰੂ ਗੈਸ ਤੇ ਬਲ ਦਾ ਇਸਤੇਮਾਲ ਕੀਤਾ ਸੀ। ਕਿਸਾਨਾਂ ਨੇ ਦਿੱਲੀ 'ਚ ਦਾਖ਼ਲ ਹੋਣ ਵਾਲੇ ਤਿੰਨ ਰਸਤਿਆਂ ਨੂੰ ਬੰਦ ਕਰ ਦਿੱਤਾ ਹੈ। ਇਨ੍ਹਾਂ ਬਾਰਡਰਾਂ 'ਤੇ ਅਣਗਿਣਤ ਕਿਸਾਨ ਡਟੇ ਹੋਏ ਹਨ। ਸਿੰਘੂ ਬਾਰਡਰ ਅਤੇ ਟਿਕਰੀ ਬਾਰਡਰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਉਥੇ ਹੀ ਗਾਜ਼ੀਆਬਾਦ ਬਾਰਡਰ 'ਤੇ ਵੀ ਸੈਂਕੜਿਆਂ ਦੀ ਤਾਦਾਤ 'ਚ ਕਿਸਾਨ ਡਟੇ ਹੋਏ ਹਨ।

-PTCNews

Related Post