Sat, Mar 14, 2026
Whatsapp

Diljit Dosanjh: ਮੁੜ ਚਮਕੇ ਦਿਲਜੀਤ ਦੋਸਾਂਝ, ਦੱਖਣੀ ਏਸ਼ੀਆ ਦੇ ਚੋਟੀ ਦੇ 50 ਸਿਤਾਰਿਆਂ ’ਚ ਚੌਥੇ ਨੰਬਰ ’ਤੇ ਮਾਰੀ ਬਾਜ਼ੀ

ਦਿਲਜੀਤ ਨੂੰ ਯੂਕੇ ਦੇ 50 ਸਿਤਾਰਿਆਂ 'ਚ ਚੌਥਾ ਸਥਾਨ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ 'ਤੇ ਬਾਲੀਵੁੱਡ ਦੇ ਸਿਤਾਰੇ ਛਾਏ ਹੋਏ ਹਨ।

Reported by:  PTC News Desk  Edited by:  KRISHAN KUMAR SHARMA -- December 16th 2023 12:36 PM -- Updated: December 16th 2023 04:08 PM
Diljit Dosanjh: ਮੁੜ ਚਮਕੇ ਦਿਲਜੀਤ ਦੋਸਾਂਝ, ਦੱਖਣੀ ਏਸ਼ੀਆ ਦੇ ਚੋਟੀ ਦੇ 50 ਸਿਤਾਰਿਆਂ ’ਚ ਚੌਥੇ ਨੰਬਰ ’ਤੇ ਮਾਰੀ ਬਾਜ਼ੀ

Diljit Dosanjh: ਮੁੜ ਚਮਕੇ ਦਿਲਜੀਤ ਦੋਸਾਂਝ, ਦੱਖਣੀ ਏਸ਼ੀਆ ਦੇ ਚੋਟੀ ਦੇ 50 ਸਿਤਾਰਿਆਂ ’ਚ ਚੌਥੇ ਨੰਬਰ ’ਤੇ ਮਾਰੀ ਬਾਜ਼ੀ

ਚੰਡੀਗੜ੍ਹ: ਦੁਨੀਆ ਭਰ 'ਚ ਆਪਣੀ ਗਾਇਕੀ ਨਾਲ ਨਾਮਣਾ ਖੱਟਣ ਵਾਲੇ ਪੰਜਾਬੀ ਗਾਇਕ ਦਲਜੀਤ ਦੋਸਾਂਝ ਇੱਕ ਵਾਰ ਮੁੜ ਸੁਰਖੀਆਂ 'ਚ ਹਨ। ਇਸ ਵਾਰ ਦਲਜੀਤ ਨੇ ਯੂ.ਕੇ. ਦੇ 50 ਸਿਖਰਲੇ ਏਸ਼ੀਆਈ ਸਿਤਾਰਿਆਂ 'ਚ ਆਪਣਾ ਝੰਡਾ ਬੁਲੰਦ ਕੀਤਾ ਹੈ। ਦਿਲਜੀਤ ਨੂੰ ਯੂਕੇ ਦੇ 50 ਸਿਤਾਰਿਆਂ 'ਚ ਚੌਥਾ ਸਥਾਨ ਹਾਸਲ ਹੋਇਆ ਹੈ। ਇਸ ਤੋਂ ਇਲਾਵਾ ਪਹਿਲੇ ਤਿੰਨ ਸਥਾਨਾਂ 'ਤੇ ਬਾਲੀਵੁੱਡ ਦੇ ਸਿਤਾਰੇ ਛਾਏ ਹੋਏ ਹਨ।

ਸ਼ਾਨਦਾਰ ਕੰਮ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਮਿਲਿਆ ਸਥਾਨ


ਦਿਲਜੀਤ ਨੂੰ ਇਹ ਸਥਾਨ ਆਪਣੇ ਸ਼ਾਨਦਾਰ ਕੰਮ ਅਤੇ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵੱਜੋਂ ਮਿਲਿਆ ਹੈ। ਚੌਥੇ ਸਥਾਨ 'ਤੇ ਰਹੇ ਦਿਲਜੀਤ ਦੋਸਾਂਝ ਨੇ ਇੱਕ ਅਭਿਨੇਤਾ ਅਤੇ ਗਾਇਕ ਦੇ ਤੌਰ 'ਤੇ ਸ਼ਾਨਦਾਰ ਕੰਮ ਦੇ ਨਾਲ ਸਭ ਤੋਂ ਵੱਡੇ ਪੰਜਾਬੀ ਸਿਤਾਰੇ ਵਜੋਂ ਆਪਣੇ ਸਥਾਨ ਦੀ ਪੁਸ਼ਟੀ ਕੀਤੀ, ਜਿਸ ਵਿੱਚ ਸਿਨੇਮਾ, ਪ੍ਰਮੁੱਖ ਅੰਤਰ-ਰਾਸ਼ਟਰੀ ਸੰਗੀਤ ਸਹਿਯੋਗ ਅਤੇ ਕੈਲੀਫੋਰਨੀਆ ਵਿੱਚ ਵੱਕਾਰੀ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਇੱਕ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ।


ਦਿਲਜੀਤ ਨੇ ਕਈ ਦਿੱਗਜ਼ਾਂ ਨੂੰ ਛੱਡਿਆ ਪਿਛੇ

ਦਲਜੀਤ ਤੋਂ ਉਪਰ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ, ਜਿਨ੍ਹਾਂ ਨੇ ਇਸ ਸਾਲ 1000 ਕਰੋੜ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਜਵਾਨ ਤੇ ਪਠਾਨ ਦਿੱਤੀਆਂ ਹਨ, ਨੂੰ ਪਹਿਲਾ ਸਥਾਨ, ਆਲੀਆ ਭੱਟ ਨੂੰ ਦੂਜਾ ਅਤੇ ਪ੍ਰਿਯੰਕਾ ਚੋਪੜਾ ਨੂੰ ਤੀਜਾ ਸਥਾਨ ਹਾਸਲ ਹੋਇਆ ਹੈ। ਜਦਕਿ ਉਸ ਨੇ ਇਸ ਲੜੀ 'ਚ ਰਣਬੀਰ ਕਪੂਰ, ਦੱਖਣ ਸਟਾਰ ਥਲਾਪਲੀ ਵਿਜੇ ਅਤੇ ਸ਼ੇਆ ਘੋਸ਼ਾਲ ਨੂੰ ਪਿੱਛੇ ਛੱਡ ਦਿੱਤਾ ਹੈ।

ਦਿਲਜੀਤ ਦੋਸਾਂਝ ਤੋਂ ਬਾਅਦ ਪੰਜਵੇਂ ਨੰਬਰ 'ਤੇ ਯੂਕੇ ਦੀ ਗਾਇਕਾ ਚਾਰਲੀ ਐਕਸ ਐਸ ਐਕਸ, 6ਵੇਂ ਨੰਬਰ 'ਤੇ ਰਣਬੀਰ ਕਪੂਰ, ਗਾਇਕਾ ਸ਼੍ਰੇਆ ਘੋਸ਼ਾਲ 7ਵੇਂ ਨੰਬਰ, ਥਲਾਪਲੀ ਵਿਜੇ 8ਵੇਂ ਨੰਬਰ 'ਤੇ ਹਨ, ਜਦਕਿ ਬਾਲੀਵੁੱਡ ਮਹਾਂਨਾਇਕ ਟਾਪ 50 ਵਿੱਚ 35ਵੇਂ ਨੰਬਰ 'ਤੇ ਹਨ।

- PTC NEWS

Top News view more...

Latest News view more...

PTC NETWORK
PTC NETWORK