ਅਦਾਕਾਰ ਦਿਲਜੀਤ ਦੋਸਾਂਝ ਇਵਾਂਕਾ ਟਰੰਪ ਨਾਲ ਲੈਂਦਾ ਪੁੱਠੇ ਪੰਗੇ,ਇਵਾਂਕਾ ਨੇ ਵੀ ਦਿੱਤਾ ਇਹ ਜਵਾਬ

By  Shanker Badra March 3rd 2020 09:25 AM

ਅਦਾਕਾਰ ਦਿਲਜੀਤ ਦੋਸਾਂਝ ਇਵਾਂਕਾ ਟਰੰਪ ਨਾਲ ਲੈਂਦਾ ਪੁੱਠੇ ਪੰਗੇ,ਇਵਾਂਕਾ ਨੇ ਵੀ ਦਿੱਤਾ ਇਹ ਜਵਾਬ:ਨਵੀਂ ਦਿੱਲੀ : ਹਾਲ ਹੀ ਵਿਚਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਪਤਨੀ ਮੇਲਾਨੀਆ ਟਰੰਪ, ਬੇਟੀ ਇਵਾਂਕਾ ਟਰੰਪ ਤੇ ਜਵਾਈ ਜੈਰੇਡ ਕੁਸ਼ਨਰ ਨਾਲ ਦੋ ਦਿਨਾਂ ਭਾਰਤ ਦੀ ਯਾਤਰਾ 'ਤੇ ਆਏ ਸਨ। ਇਸ ਦੌਰਾਨ ਡੋਨਾਲਡ ਟਰੰਪ ਨੇ ਪਰਿਵਾਰ ਸਮੇਤ ਆਗਰਾ ਸਥਿੱਤ ਤਾਜ ਮਹਿਲ ਦਾ ਵੀ ਦੀਦਾਰ ਕੀਤਾ ਸੀ।

Diljit Dosanjh teases Ivanka Trump with photoshopped meme.Ivanka Trump thanks Diljit Dosanjh for 'taking her' to the Taj Mahal ਅਦਾਕਾਰ ਦਿਲਜੀਤ ਦੋਸਾਂਝਇਵਾਂਕਾ ਟਰੰਪ ਨਾਲ ਲੈਂਦਾ ਪੁੱਠੇ ਪੰਗੇ,ਇਵਾਂਕਾ ਨੇ ਵੀ ਦਿੱਤਾ ਇਹ ਜਵਾਬ

ਅਮਰੀਕਾ ਵਾਪਸ ਪਰਤਣ ਤੋਂ ਬਾਅਦ ਇਵਾਂਕਾ ਨੇ ਆਪਣੇ ਪਤੀ ਨਾਲ ਤਾਜ ਮਹਿਲ ਵਿਖੇ ਲਈ ਇੱਕ ਫੋਟੋ ਸਾਂਝੀ ਕਰਦਿਆਂ ਭਾਰਤ ਦਾ ਧੰਨਵਾਦ ਕੀਤਾ ਸੀ। ਇਵਾਂਕਾ ਦੀ ਤਾਜ ਮਹਿਲ 'ਚ ਖਿਚਾਈ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ। ਇਸ 'ਤੇ ਕਾਫ਼ੀ ਮੀਮਸ ਵੀ ਬਣ ਰਹੇ ਹਨ ,ਜਿਸ ਵਿੱਚ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਸਮੇਤ ਮਨੋਜ ਵਾਜਪਾਈ ਦਾ ਨਾਂਅ ਵੀ ਸ਼ਾਮਿਲ ਹੈ।

Diljit Dosanjh teases Ivanka Trump with photoshopped meme.Ivanka Trump thanks Diljit Dosanjh for 'taking her' to the Taj Mahal ਅਦਾਕਾਰ ਦਿਲਜੀਤ ਦੋਸਾਂਝਇਵਾਂਕਾ ਟਰੰਪ ਨਾਲ ਲੈਂਦਾ ਪੁੱਠੇ ਪੰਗੇ,ਇਵਾਂਕਾ ਨੇ ਵੀ ਦਿੱਤਾ ਇਹ ਜਵਾਬ

ਦਿਲਜੀਤ ਦੋਸਾਂਝ ਨੇ ਇਵਾਂਕਾ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਇਵਾਂਕਾ ਨਾਲ ਬੈਠੇ ਦਿਖਾਈ ਦੇ ਰਹੇ ਹਨ। ਇਸ ਨੂੰ ਸ਼ੇਅਰ ਕਰਦਿਆਂ ਦਿਲਜੀਤ ਨੇ ਲਿਖਿਆ - ‘ਮੈਂ ਅਤੇ ਇਵਾਂਕਾ, ਇਵਾਂਕਾਪਿੱਛੇ ਹੀ ਪੈ ਗਈ, ਕਹਿੰਦੀ ਤਾਜ ਮਹਿਲ ਜਾਣਾ... ਤਾਜ ਮਹਿਲ ਜਾਣਾ... ਮੈਂ ਫਿਰ ਲੈ ਗਿਆ, ਹੋਰ ਕੀ ਕਰਦਾ।" ਇਸ ਫਨੀ ਤਸਵੀਰ 'ਤੇ ਲੋਕ ਬਹੁਤ ਸਾਰੇ ਮਜ਼ੇਦਾਰ ਕੁਮੈਂਟ ਕਰ ਰਹੇ ਹਨ।

ਇਸ ਤੋਂ ਇਲਾਵਾ ਇਵਾਂਕਾ ਨੇਤਾਜ ਮਹਿਲ ਦੀ ਤਸਵੀਰਾਂ 'ਤੇ ਮਨੋਜ ਬਾਜਪਾਈ ਸਮੇਤ ਹੋਰਾਂ ਨਾਲ ਬਣ ਰਹੇ ਮੀਮਸ 'ਤੇ ਵੀ ਪ੍ਰਤੀਕਿਰਿਆ ਦਿੱਤੀ ਹੈ। ਦਿਲਜੀਤ ਦੁਸਾਂਝ ਨੂੰ ਇਕ ਯੂਜਰ ਨੇ ਦੱਸਿਆ ਕਿ ਉਸਨੇ ਇਹ ਜਵਾਬ ਬਹੁਤ ਦੇਰ ਨਾਲ ਦਿੱਤਾ ਹੈ। ਇਵਾਂਕਾ ਨੇ ਇੱਕ ਹੋਰ ਟਵੀਟ ਵਿੱਚ ਕਈ ਹੋਰ ਮੀਮਜ਼ ਸਾਂਝੇ ਕੀਤੇ ਅਤੇ ਲਿਖਿਆ, "ਮੈਂ ਭਾਰਤੀ ਲੋਕਾਂ ਦੀ ਆਓ ਭਗਤ ਦੀ ਪ੍ਰਸ਼ੰਸਾ ਕਰਦੀ ਹਾਂ। ਮੈਂ ਬਹੁਤ ਸਾਰੇ ਨਵੇਂ ਦੋਸਤ ਬਣਾਏ ਹਨ।

-PTCNews

Related Post