ਸੋਸ਼ਲ ਮੀਡੀਆਂ 'ਤੇ ਇੰਟਰਨੈਟ ਦੀ ਦੁਨੀਆਂ ਦਾ ਤੁਹਾਡੇ 'ਤੇ ਕੀ ਅਸਰ ਹੋ ਰਿਹਾ ਹੈ?

By  Jagroop Kaur September 30th 2020 09:04 PM -- Updated: September 30th 2020 09:36 PM

ਤੁਸੀ ਵੀ ਇਸਤੇਮਾਲ ਕਰਦੇ ਹੋ ਇੰਟਰਨੈਟ ਤਾਂ ਹੋ ਜਾਓ ਸਵਾਧਾਨ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਆਉਣ ਦੇ ਨਾਲ ਭਾਵੇਂ ਕਿੰਨਾ ਹੀ ਸੁੱਖ ਹੋਵੇ ਪਰ ਇਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਸਾਡੀ ਸਿਹਤ ਦੇ ਨਾਲ ਰਿਸ਼ਤਿਆ ਨੂੰ ਵੀ ਵਿਗਾੜ ਰਿਹਾ ਹੈ …ਉਹ ਕੁਝ ਇਸ ਤਰਾਂ ਕੀ ਅਸੀ ਸੋਸ਼ਲ ਮੀਡੀਆ ਤੇ ਇੰਨੇ ਜ਼ਿਆਦਾ ਇਸ ਦੇ ਆਦੀ ਹੋ ਗਏ ਹਾਂ ਕਿ ਅੱਜ ਅਸੀ ਜਦੋਂ ਵੀ ਫਰੀ ਹੁੰਦੇ ਹਾਂ ..ਤਾਂ ਝਟ ਸੋਸ਼ਲ ਮੀਡੀਆਂ 'ਤੇ ਐਕਟਿਵ ਹੋ ਜਾਦੇ ਹਾਂ ਤੇ ਲਗਾਤਾਰ ਫੋਨ ,ਲੈਬ ਟੋਪ ਦਾ ਇਸੇਤਮਾਲ ਕਰਨ ਲੱਗ ਜਾਦੇ ਹਾਂ ਸਾਫ਼ ਸਾਫ਼ ਅਰਥ ਹੈ ਕਿ ਅਸੀ ਇਸ ਦੇ ਆਦੀ ਹੋ ਗਏ ਹਾਂ|

Social media Social media

ਸੋਸ਼ਲ ਮੀਡੀਆ ਤੇ ਇੰਟਰਨੈੱਟ ਦੀ ਦੁਨੀਆ ਨੌਜਵਾਨਾਂ ਨੂੰ ਇਕੱਲਤਾ ਦਾ ਸ਼ਿਕਾਰ ਬਣਾ ਰਹੀ ਹੈ...ਇੱਕ ਖਤੇ ਗਏ ਸਰਵੇ ਦੇ ਅਨੁਸਾਰ ੧੩ ਤੋਂ ੧੭ ਸਾਲ ਦੇ ਅੱਲੜ੍ਹ ਉਮਰ ਦੇ ਬੱਚੇ ਆਪਣੇ ਦੋਸਤਾਂ ਨੂੰ ਮਿਲਣ ਦੀ ਵਜਾਏ ਸੋਸ਼ਲ ਮੀਡੀਆ ਤੇ ਹੀ ਵੀਡੀਓ ਚੈਟ ਨਾਲ ਸਪੰਰਕ ਕਰਨਾ ਪਸੰਦ ਕਰਦੇ ਨੇ  ਇਸੇ ਦਾ ਕਾਰਨ ਇਹ ਹੀ ਹੈ ਕਿ ਬੱਚੇ ਹੁਣ ਇੱਕਲੇ ਰਹਿਣਾ ਪਸੰਦ ਕਰਨ ਲੱਗ ਗਏ ਨੇ …

ਆਓ ਦੱਸੇ ਹਾਂ ਕਿ ਇਸ ਦੇ ਇਸਤੇਮਾਲ ਨੇ ਕੀ ਹਾਲਾਤ ਬਣਾਏ ਨੇ

ਅੰਕੜੇ ਡਰਾਉਣ ਵਾਲੇ ਨੇ

Social media Social media

੩੫ਫੀਸਦ ਕਿਸ਼ੋਰ ਸਿਰਫ ਵੀਡੀਓ ਮੈਸੇਜ ਰਾਹੀ ਦੋਸਤਾਂ ਨੂੰ ਮਿਲਣਾ ਪਸਮਧ ਕਰਦੇ ਨੇ

੪੦ ਤੋਂ ਵੱਧ ਖੁਦ ਮੰਨਦੇ ਕੀ ਉਹ ਆਪਣੇ ਸਾਥੀਆ ਨੂੰ ਨਹੀਂ ਮਿਲ ਪਾਉਦੇਂ

੬੦ ਤੋਂ ਜ਼ਿਆਦਾ ਵੀਡੀਓ ਚੈੱਟ ਨੂੰ ਤਰਜੀਹ ਦੇ ਰਹੇ ਨੇ

੮੦ ਤੋਂ ਵੱਧ ਬੱਚਿਆ ਕੋਲ ਸਮਾਰਟ ਫੋਨ ਹੈ

ਵੈੱਬਸਾਈਟ ਨਾਲ ਵੱਧ ਰਿਹਾ ਬੱਚਿਆ ਦਾ ਮੋਹ

੬੩ ਫੀਸਦੀ ਬੱਚੇ ਸਨੈਪਚੈਟ ਦੀ ਵਰਤੋਂ ਕਰਦੇ ਨੇ

੬੧ 'ਚ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਨੇ

੪੦ ਤੋਂ ਜ਼ਿਆਦਾ ਫੇਸਬੁੱਕ ਦੀ ਵਰਤੋਂ ਕਰਦੇ ਨੇ

ਆਨਲਾਈਨ ਰਹਿਣ ਦੀ ਆਦਤ

੮੧ਫੀਸਦੀ ਕਿਸ਼ੋਰਾਂ ਦੇ ਅਨੁਸਾਰ ਜ਼ਿੰਦਗੀ ਦਾ ਜ਼ਰੂਰੀ ਹਿੱਸਾ

੩੦ਫੀਸਦੀ ਤੋਂ ਜ਼ਿਆਦਾ ਦਾ ਕਹਿਣਾ ਵੀਡੀਓ ਕਾਲ ਤੋਂ ਬਗੈਰ ਰਹਿਣਾ ਮੁਸ਼ਿਕਲ

Related Post