ਦਿਵਾਲੀ 'ਤੇ ਮਿਲਣਗੇ ਨੌਜਵਾਨਾਂ ਨੂੰ ਸਮਾਰਟ Phone , ਪੰਜਾਬ ਸਰਕਾਰ ਨੇ ਜਾਰੀ ਕੀਤੇ 130 ਕਰੋੜ

By  Shanker Badra September 14th 2019 07:37 PM

ਦਿਵਾਲੀ 'ਤੇ ਮਿਲਣਗੇ ਨੌਜਵਾਨਾਂ ਨੂੰ ਸਮਾਰਟ Phone , ਪੰਜਾਬ ਸਰਕਾਰ ਨੇ ਜਾਰੀ ਕੀਤੇ 130 ਕਰੋੜ:ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨਾਲ ਕੀਤੇ ਵਾਅਦੇ ਅਨੁਸਾਰ ਦੀਵਾਲੀ 'ਤੇ ਸਮਰਾਟ ਫ਼ੋਨ ਵੰਡੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ ਹੈ।

Diwali to meet youth on Smart Phone :Manpreet Badal ਦਿਵਾਲੀ 'ਤੇ ਮਿਲਣਗੇ ਨੌਜਵਾਨਾਂ ਨੂੰ ਸਮਾਰਟ Phone , ਪੰਜਾਬ ਸਰਕਾਰ ਨੇ ਜਾਰੀ ਕੀਤੇ 130 ਕਰੋੜ

ਉਨ੍ਹਾਂ ਕਿਹਾ ਕਿ ਇਸ ਕੰਮ ਲਈ ਵਿੱਤ ਵਿਭਾਗ ਨੇ 130 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦਿਆਂ ਨੂੰ ਕਦੋਂ ਬੂਰ ਪਵੇਗਾ ਜਾਂ ਲਾਰੇ ਸਾਬਤ ਹੋਣਗੇ ,ਇਹ ਤਾਂ ਹੁਣ ਦਿਵਾਲੀ 'ਤੇ ਹੀ ਪਤਾ ਲੱਗੇਗਾ।

Diwali to meet youth on Smart Phone :Manpreet Badal ਦਿਵਾਲੀ 'ਤੇ ਮਿਲਣਗੇ ਨੌਜਵਾਨਾਂ ਨੂੰ ਸਮਾਰਟ Phone , ਪੰਜਾਬ ਸਰਕਾਰ ਨੇ ਜਾਰੀ ਕੀਤੇ 130 ਕਰੋੜ

ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ, ਕਿਸਾਨਾਂ-ਖੇਤ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਕੰਮਲ ਰੂਪ ‘ਚ ਮੁਆਫ਼ ਕਰਨ, ਘਰ-ਘਰ ਸਰਕਾਰੀ ਨੌਕਰੀ ਦੇਣ, ਨੌਜਵਾਨਾਂ ਨੂੰ ਸਮਾਰਟ ਫ਼ੋਨ ਵੰਡਣ, ਬਜ਼ੁਰਗਾਂ-ਅਪੰਗਾਂ ਅਤੇ ਵਿਧਵਾਵਾਂ ਨੂੰ 2500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਅਤੇ ਮਹਿੰਗਾਈ ਤੋਂ ਨਿਜਾਤ ਦੇਣ ਸਮੇਤ ਅਣਗਿਣਤ ਵਾਅਦੇ ਲਿਖਤ ਰੂਪ ‘ਚ ਕੀਤੇ ਸਨ।

-PTCNews

Related Post