ਡਾਕਟਰਾਂ ਨੇ ਸਵਾ ਮਹੀਨਾ ਪੁਰਾਣੀ ਹੜਤਾਲ ਲਈ ਵਾਪਸ, ਕਾਲੇ ਬਿੱਲੇ ਲਾ ਕੇ ਕਰਨਗੇ ਡਿਊਟੀਆਂ

By  Jashan A August 5th 2021 07:33 PM -- Updated: August 5th 2021 07:49 PM

ਚੰਡੀਗੜ੍ਹ: ਪੰਜਾਬ ਸਰਕਾਰ ਦੁਆਰਾ ਜਾਰੀ ਕੀਤੇ ਗਏ ਪੇ ਕਮਿਸ਼ਨ ਖ਼ਿਲਾਫ਼ ਹੜਤਾਲ ਕਰ ਰਹੇ ਡਾਕਟਰਾਂ ਨੇ ਸਵਾ ਮਹੀਨਾ ਪੁਰਾਣੀ ਹੜਤਾਲ ਵਾਪਸ ਲੈ ਲਈ ਹੈ। ਜਿਸ ਦੌਰਾਨ ਹੁਣ ਡਾਕਟਰ ਸੂਬੇ 'ਚ ਹੜਤਾਲ ਨਹੀਂ ਕਰਨਗੇ।

ਮਿਲੀ ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਕੱਲ੍ਹ ਐਨ.ਪੀ.ਏ ਨੂੰ ਮੁੜ ਤਨਖਾਹ ਨਾਲ ਜੋੜਣ ਦੇ ਕੀਤੇ ਐਲਾਨ ਤੋਂ ਬਾਅਦ ਡਾਕਟਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਹੁਣ ਡਾਕਟਰ ਨੋਟੀਫਿਕੇਸ਼ਨ ਜਾਰੀ ਹੋਣ ਤੱਕ ਕਾਲੇ ਬਿੱਲੇ ਲਾ ਕੇ ਡਿਊਟੀਆਂ ਕਰਨਗੇ।

ਹੋਰ ਪੜ੍ਹੋ: ਨਵਜੋਤ ਸਿੱਧੂ ਰੇਤ ਤੇ ਸ਼ਰਾਬ ਮਾਫੀਆ ਦਾ ਬਚਾਅ ਕਰਨ ‘ਚ ਸਭ ਤੋਂ ਮੋਹਰੀ ਬਣੇ : ਸ਼੍ਰੋਮਣੀ ਅਕਾਲੀ ਦਲ

ਜ਼ਿਕਰ ਏ ਖਾਸ ਹੈ ਕਿ ਬੀਤੇ ਕਈ ਦਿਨਾਂ ਤੋਂ ਪੰਜਾਬ ਦੇ ਡਾਕਟਰ ਪੇ ਕਮਿਸ਼ਨ ਦੇ ਖ਼ਿਲਾਫ਼ ਰੋਸ ਮੁਜ਼ਾਹਰਾ ਕਰ ਰਹੇ ਸਨ ਤੇ ਸੂਬਾ ਸਰਕਾਰ ਨੂੰ ਲਾਹਨਤਾਂ ਪਾ ਰਹੇ ਸਨ। ਪਰ ਹੁਣ ਸਰਕਾਰ ਵੱਲੋਂ ਮੰਗ ਮੰਨਣ 'ਤੇ ਡਾਕਟਰਾਂ ਵੱਲੋਂ ਇਹ ਹੜਤਾਲ ਵਾਪਸ ਲੈ ਲਈ ਹੈ।

ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਸਰਕਾਰ ਦੁਆਰਾ ਡਾਕਟਰਾਂ ਦੇ ਐਨਨਪੀਏ ਫੰਡ ਨੂੰ 25 % ਤੋਂ ਘਟਾਕੇ 20 % ਕਰ ਦਿੱਤਾ ਸੀ ਤੇ ਉਹਨਾਂ ਦੇ ਐਨ.ਪੀ.ਏ ਨੂੰ ਤਨਖਾਹ ਨਾਲੋਂ ਅਲੱਗ ਕਰ ਦਿੱਤਾ ਸੀ। ਜਿਸ ਦੌਰਾਨ ਡਾਕਟਰਾਂ ਦੀ ਦਲੀਲ ਸੀ ਕਿ ਉਹਨਾਂ ਦੀ ਤਨਖਹ ਵਧਣ ਦੀ ਬਜਾਏ ਘੱਟ ਰਹੀ ਹੈ। ਜਿਸ ਤੋਂ ਬਾਅਦ ਸੂਬੇ ਦੇ ਭਰ ਦੇ ਡਾਕਟਰਾਂ ਨੇ ਪੰਜਾਬ ਸਰਕਾਰ ਤੇ 6ਵੇਂ ਪੇ ਕਮਿਸ਼ਨ ਖਿਲਾਫ ਮੋਰਚਾ ਖੋਲ ਦਿੱਤਾ ਸੀ।

-PTC News

Related Post