ਡੋਨਾਲਡ ਟਰੰਪ ਦੇ ਸਵਾਗਤ ਲਈ ਤਿਆਰ ਹੈ ਅਹਿਮਦਾਬਾਦ, ਕੰਧਾਂ 'ਤੇ ਬਣਾਈਆਂ ਗਈਆਂ ਖੂਬਸੂਰਤ ਪੇਂਟਿੰਗਾਂ

By  Jashan A February 18th 2020 05:21 PM

ਅਹਿਮਦਾਬਾਦ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ 24 ਫਰਵਰੀ ਨੂੰ ਭਾਰਤ ਆ ਰਹੇ ਹਨ। ਉਨ੍ਹਾਂ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਜ਼ੋਰਾਂ 'ਤੇ ਹਨ। ਮਿਲੀ ਜਾਣਕਾਰੀ ਮੁਤਾਬਕ ਟਰੰਪ ਸਿੱਧੇ ਅਹਿਮਦਾਬਾਦ ਆਉਣਗੇ, ਜਿਥੇ ਉਹ ਮੋਟੇਰਾ ਸਟੇਡੀਅਮ ਦਾ ਉਦਘਾਟਨ ਕਰਨਗੇ।

ਉਹਨਾਂ ਦੇ ਸਵਾਗਤ ਲਈ ਅਹਿਮਦਾਬਾਦ ਪੂਰੀ ਤਰਾਂ ਤਿਆਰ ਹੈ ਤੇ ਮੋਟੇਰਾ ਸਟੇਡੀਅਮ ਦੀਆਂ ਸਾਹਮਣੇ ਵਾਲੀਆਂ ਕੰਧਾਂ 'ਤੇ ਖੂਬਸੂਰਤ ਪੇਂਟਿੰਗਾਂ ਬਣਾਈਆਂ ਗਈਆਂ ਹਨ, ਜਿਨ੍ਹਾਂ 'ਚ ਟਰੰਪ ਅਤੇ ਮੋਦੀ ਦੀ ਦੋਸਤੀ ਨੂੰ ਵੀ ਦਰਸਾਇਆ ਗਿਆ ਹੈ।

ਹੋਰ ਪੜ੍ਹੋ: ਸਮਾਰਟਫੋਨ ਦੇ ਵਿੱਚ ਇਸ ਐਪ ਦੇ ਕੀ ਫ਼ਾਇਦੇ ਹਨ,ਜਾਣੋਂ

https://twitter.com/ANI/status/1229690543728259073?s=20

ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਮੁਤਾਬਕ ਡੋਨਾਲਡ ਟਰੰਪ 24 ਫਰਵਰੀ ਨੂੰ ਵਾਸ਼ਿੰਗਟਨ ਤੋਂ ਸਿੱਧੇ ਅਹਿਮਦਾਬਾਦ ਆ ਰਹੇ ਹਨ। 'ਨਮਸਤੇ ਟਰੰਪ' ਪ੍ਰੋਗਰਾਮ ਦੌਰਾਨ ਮੋਟੇਰਾ ਸਟੇਡੀਅਮ 'ਚ ਇਕ ਲੱਖ ਤੋਂ ਵਧ ਲੋਕ ਮੌਜੂਦ ਰਹਿਣਗੇ। ਇਹ ਪ੍ਰੋਗਰਾਮ ਗੁਜਰਾਤ ਲਈ ਇਤਿਹਾਸਕ ਹੋਵੇਗਾ। ਟਰੰਪ ਪ੍ਰਸਿੱਧ ਗਾਂਧੀ ਆਸ਼ਰਮ ਜਾਣਗੇ ਅਤੇ ਨਰਿੰਦਰ ਮੋਦੀ ਨਾਲ 22 ਕਿਲੋਮੀਟਰ ਲੰਬੇ ਰੋਡ ਸ਼ੋਅ 'ਚ ਹਿੱਸਾ ਲੈਣਗੇ।

https://twitter.com/ANI/status/1229691597828186118?s=20

ਮੀਡੀਆ ਰਿਪੋਰਟਾਂ ਮੁਤਾਬਕ ਮੋਟੇਰਾ ਸਟੇਡੀਅਮ 'ਚ ਹੋਣ ਵਾਲੇ ਸਮਾਰੋਹ 'ਚ ਬਾਲੀਵੁੱਡ ਦੇ ਦਿੱਗਜ ਸਿਤਾਰੇ ਸ਼ਿਰਕਤ ਕਰਨਗੇ। ਇਨ੍ਹਾਂ 'ਚ ਅਮਿਤਾਭ ਬੱਚਨ, ਸੋਨਮ ਕਪੂਰ ਸਮੇਤ ਕਈ ਹੋਰ ਸਿਤਾਰਿਆਂ ਦਾ ਵੀ ਨਾਂ ਸ਼ਾਮਲ ਹਨ। ਹਾਲੇ ਸਿਰਫ ਸੋਨਮ ਕਪੂਰ ਤੇ ਅਮਿਤਾਭ ਬੱਚਨ ਦਾ ਹੀ ਨਾਂ ਸਾਹਮਣੇ ਆਇਆ ਹੈ।

-PTC News

 

Related Post