ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ ,ਅਮਰੀਕਾ ਕੋਲ ਇਸ ਸਾਲ ਦੇ ਅੰਤ ਤੱਕ ਹੋਵੇਗੀ ਕੋਰੋਨਾ ਦੀ ਵੈਕਸੀਨ

By  Shanker Badra May 4th 2020 01:04 PM

ਅਮਰੀਕੀ ਰਾਸ਼ਟਰਪਤੀ ਟਰੰਪ ਦਾ ਦਾਅਵਾ ,ਅਮਰੀਕਾ ਕੋਲ ਇਸ ਸਾਲ ਦੇ ਅੰਤ ਤੱਕ ਹੋਵੇਗੀ ਕੋਰੋਨਾ ਦੀ ਵੈਕਸੀਨ:ਨਵੀਂ ਦਿੱਲੀ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ 'ਚ ਹਾਹਾਕਾਰ ਮਚਾ ਰੱਖੀ ਹੈ। ਇਸ ਵਾਇਰਸ ਦੇ ਇਲਾਜ ਲਈ ਦਵਾਈਆਂ ਬਣਾਉਣ 'ਚ ਕਈ ਦੇਸ਼ਾਂ ਦੇ ਵਿਗਿਆਨੀ ਜੁੱਟੇ ਹੋਏ ਹਨ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਦਾਅਵਾ ਕਰਦਿਆਂ ਕਿਹਾ ਕਿ ਕੋਰੋਨਾ ਵਾਇਰਸ ਦੀ ਵੈਕਸੀਨ ਸਾਲ ਦੇ ਅਖੀਰ ਤੱਕ ਉਪਲਬਧ ਹੋ ਜਾਵੇਗੀ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੌਕਸ ਨਿਊਜ਼ ਦੇ ਵਰਚੁਅਲ ਟਾਊਨ ਹਾਲ 'ਚ ਕਿਹਾ, 'ਮੈਨੂੰ ਲਗਦਾ ਹੈ ਕਿ ਸਾਡੇ ਕੋਲ ਸਾਲ ਦੇ ਅਖੀਰ ਤੱਕ ਕੋਰੋਨਾ ਦੀ ਵੈਕਸੀਨ ਹੋਵੇਗੀ। ਟਰੰਪ ਨੇ ਇਹ ਵੀ ਕਿਹਾ ਕਿ ਜੇਕਰ ਅਮਰੀਕਾ ਤੋਂ ਪਹਿਲਾਂ ਕੋਈ ਹੋਰ ਦੇਸ਼ ਕੋਰੋਨਾ ਦੀ ਵੈਕਸੀਨ ਤਿਆਰ ਕਰਦਾ ਹੈ ਤਾਂ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਵੇਗੀ।

ਉੱਥੇ ਹੀ ਮਾਈਕ੍ਰੋਸਾਫ਼ਟ ਕਾਰਪੋਰੇਸ਼ਨ ਦੇ ਸੰਸਥਾਪਕ ਬਿਲ ਗੇਟਸ ਦਾ ਮੰਨਣਾ ਹੈ ਕਿ ਜੇ ਕੋਰੋਨਾ ਵਾਇਰਸ ਟੀਕਾ ਬਣਾ ਲਿਆ ਜਾਂਦਾ ਹੈ ਤਾਂ ਦੁਨੀਆ ਵਿੱਚ ਇਸ ਦੀ 1400 ਕਰੋੜ ਖੁਰਾਕਾਂ ਤਿਆਰ ਕਰਨ ਦੀ ਜ਼ਰੂਰਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕੰਮ 'ਚ 9 ਮਹੀਨੇ ਤੋਂ 2 ਸਾਲ ਤੱਕ ਲੱਗ ਸਕਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਸ ਸਮੇਂ 8 ਤੋਂ 10 ਟੀਕਿਆਂ 'ਤੇ ਕੰਮ ਕੀਤਾ ਜਾ ਰਿਹਾ ਹੈ, ਜਿਨ੍ਹਾਂ 'ਚੋਂ ਕਿਸੇ ਨੂੰ ਵੀ ਸਫ਼ਲਤਾ ਮਿਲ ਸਕਦੀ ਹੈ।

-PTCNews

Related Post