ਹੋਲੀ ਵਾਲੇ ਦਿਨ ਲੋਕ ਨਵੇਂ ਜਵਾਈ ਨੂੰ ਗਧੇ ਉੱਤੇ ਬਿਠਾਂ ਕੇ ਘੁਮਾਉਂਦੇ ਨੇ ਪੂਰਾ ਪਿੰਡ, ਜਾਣੋਂ ਕਿਉਂ

By  Shanker Badra March 11th 2020 12:36 PM

ਹੋਲੀ ਵਾਲੇ ਦਿਨ ਲੋਕ ਨਵੇਂ ਜਵਾਈ ਨੂੰ ਗਧੇ ਉੱਤੇ ਬਿਠਾਂ ਕੇ ਘੁਮਾਉਂਦੇ ਨੇ ਪੂਰਾ ਪਿੰਡ, ਜਾਣੋਂ ਕਿਉਂ:ਮਹਾਰਾਸ਼ਟਰ : ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੰਗਲਵਾਰ ਨੂੰ 90 ਸਾਲ ਪੁਰਾਣੀ ਹੋਲੀ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਲੋਕਾਂ ਨੇ ਪਿੰਡ ਦੇ ‘ਸਭ ਤੋਂ ਨਵੇਂ ਜਵਾਈ’ ਨੂੰ ਇੱਕ ਗਧੇ ਉੱਤੇ ਬਿਠਾ ਕੇ ਘੁਮਾਇਆ ਹੈ ਅਤੇ ਫਿਰ ਉਸਦੀ ਪਸੰਦ ਦੇ ਕਪੜੇ ਪਹਿਨਾਏ ਹਨ। ਇਸ ਪਿੰਡ ਵਿੱਚ ਹੋਲੀ ਵਾਲੇ ਦਿਨਗਧੇ ਦੀ ਸਵਾਰੀ ਨੂੰ ਵੇਖਣ ਦਾ ਦੂਰ ਦੁਰਾਡੇ ਅਤੇ ਆਸ ਪਾਸ ਦੇ ਸਾਰੇ ਲੋਕਾਂ ਨੂੰ ਇੰਤਜ਼ਾਰ ਕਰ ਰਹੇ ਹਨ।

ਦੱਸਿਆ ਜਾਂਦਾ ਹੈ ਕਿ ਪਿੰਡ ਦੇ ਸਭ ਤੋਂ ਨਵੇਂ ਜਵਾਈ ਨੂੰ ਚੁਣਿਆ ਜਾਂਦਾ ਹੈ, ਜਿਸ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ। ਇਸ ਤੋਂ ਬਾਅਦ ਪਿੰਡ ਵਾਸੀ ਉਸ 'ਤੇ ਨਜ਼ਰ ਰੱਖਦੇ ਹਨ ਤਾਂ ਜੋ ਉਹ ਹੋਲੀ ਵਾਲੇ ਦਿਨ ਭੱਜ ਨਾ ਜਾਵੇ। ਇਸ ਸਾਲ ਵਿਦਾ ਪਿੰਡ ਵਿੱਚ (ਗਧੇ ਉੱਤੇ ਘੁੰਮਣ ਦਾ )ਇਹ ਸਨਮਾਨ ਦੱਤਾਤ੍ਰੇਯ ਗਾਏਕਵਾੜ ਨੂੰ ਮਿਲਿਆ ਹੈ।

ਪਿੰਡ ਦੇ ਇੱਕ ਵਸਨੀਕ ਆਂਗਣ ਦੇਥੇ ਨੇ ਦੱਸਿਆ ਕਿ ਇਹ ਪਰੰਪਰਾ ਨੱਬੇ ਸਾਲ ਪਹਿਲਾਂ ਪਿੰਡ ਦੇ ਇਕ ਨਾਮਵਰ ਵਿਅਕਤੀ ਆਨੰਦਰਾਓ ਦੇਸ਼ਮੁਖ ਦੁਆਰਾ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ “ਪਰੰਪਰਾ ਅਨੰਦਰਾਓ ਦੇ ਜਵਾਈ ਨਾਲ ਸ਼ੁਰੂ ਹੋਈ ਅਤੇ ਉਦੋਂ ਤੋਂ ਚਲਦੀ ਆ ਰਹੀ ਹੈ। ਜਦੋਂ ਮੈਂ ਵਿਆਹ ਕਰਾਉਣ ਤੋਂ ਬਾਅਦ ਇਥੇ ਆਇਆ ਸੀ ਤਾਂ ਮੈਨੂੰ ਵੀ ਗਧੇ ਉੱਤੇ ਬਿਠਾਇਆ ਗਿਆ ਸੀ। ਗਧੇ ਦੀ ਸਵਾਰੀ ਪਿੰਡ ਦੇ ਕੇਂਦਰੀ ਖੇਤਰ ਤੋਂ ਸ਼ੁਰੂ ਹੋ ਕੇ ਹਨੂੰਮਾਨ ਮੰਦਰ ਵਿਖੇ ਸਵੇਰੇ 11 ਵਜੇ ਖ਼ਤਮ ਹੁੰਦੀ ਹੈ,ਜਿੱਥੇ ਪਿੰਡ ਦੇ ਲੋਕ ਸਵਾਰੀ ਕਰਨ ਵਾਲੇ ਨੂੰ ਆਪਣੀ ਪਸੰਦ ਦੇ ਕੱਪੜੇ ਦਿੰਦੇ ਹਨ।

-PTCNews

Related Post