ਸ਼ਰਾਬ ਦੇ ਨਸ਼ੇ 'ਚ ਚੂਰ ਸੀ ਵੱਡਾ ਭਰਾ, ਛੋਟੇ ਭਰਾ ਦਾ ਇੱਟਾਂ ਮਾਰ ਕੇ ਕੀਤਾ ਇਹ ਹਾਲ..

By  Joshi March 24th 2018 02:40 PM

Drunken Brother kills Brother in Amritsar: ਅੰਮ੍ਰਿਤਸਰ 'ਚ ਸ਼ਰਾਬ ਦੇ ਨਸ਼ੇ 'ਚ ਇੱਕ ਵੱਡੇ ਭਰਾ ਨੇ ਆਪਣੇ ਹੀ ਛੋਟੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਹੁਣ ਤੱਕ ਮਿਲੀ ਜਾਣਕਾਰੀ ਦੇ ਮੁਤਾਬਕ, ਇਹ ਮਾਮਲਾ ਥਾਣਾ ਰਾਜਾਸਾਂਸੀ ਅਧੀਨ ਆਉਂਦੇ ਪਿੰਡ ਮੱਲੂਨੰਗਲ ਦਾ ਹੈ। ਇੱਥੇ ਬੀਤੀ ਰਾਤ ਇੱਕ ਵੱਡੇ ਭਰਾ ਨੇ ਸ਼ਰਾਬ ਦੇ ਨਸ਼ੇ 'ਚ ਚੂਰ ਦੋ ਸਕੇ ਭਰਾਵਾਂ ਵਿਚਕਾਰ ਝਗੜਾ ਗੰਭੀਰ ਰੂਪ ਧਾਰ ਗਿਆ ਅਤੇ ਵੱਡੇ ਭਰਾ ਮੇਜਰ ਸਿੰਘ ਨੇ ਆਪਣੇ ਛੋਟੇ ਭਰਾ ਤਲਵਿੰਦਰ ਸਿੰਘ ਨੂੰ ਇੱਟਾਂ ਨਾਮ ਮਾਰ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਛੋਟੇ ਭਰਾ ਦੀ ਮੌਤ ਹੋ ਗਈ।

ਥਾਣਾ ਰਾਜਾਸਾਂਸੀ ਦੇ ਐੱਚ. ਐੱਸ. ਓ ਸੁਖਜਿੰਦਰ ਸਿੰਘ ਖਹਿਰਾ ਵੱਲੋਂ ਮਿਲੀ ਜਾਚਕਾਰੀ ਦੇ ਅਨੁਸਾਰ, ਮੇਜਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

—PTC News

Related Post