ਡੀਟੀਪੀ ਵਿਭਾਗ ਵੱਲੋਂ ਰਾਮ ਰਹੀਮ ਦੀ ਗੁਫ਼ਾ ਸਮੇਤ 23 ਭਵਨਾਂ ਨੂੰ ਡੇਗਣ ਦੀ ਤਿਆਰੀ,7 ਦਿਨ ਦਾ ਦਿੱਤਾ ਸਮਾਂ

By  Shanker Badra May 3rd 2018 03:09 PM

ਡੀਟੀਪੀ ਵਿਭਾਗ ਵੱਲੋਂ ਰਾਮ ਰਹੀਮ ਦੀ ਗੁਫ਼ਾ ਸਮੇਤ 23 ਭਵਨਾਂ ਨੂੰ ਡੇਗਣ ਦੀ ਤਿਆਰੀ,7 ਦਿਨ ਦਾ ਦਿੱਤਾ ਸਮਾਂ:ਸਾਧਵੀ ਬਲਾਤਕਾਰ ਮਾਮਲੇ ਵਿਚ 20 ਸਾਲ ਦੀ ਸਜ਼ਾ ਕੱਟ ਰਹੇ ਡੇਰਾ ਮੁਖੀ ਰਾਮ ਰਹੀਮ ਦਾ ਪੂਰਨ ਤੌਰ 'ਤੇ ਸਫ਼ਾਇਆ ਕਰਨ ਦੀਆਂ ਤਿਆਰੀਆਂ ਚੱਲ ਹਨ।ਰਾਮ ਰਹੀਮ ਇਸ ਸਮੇਂ ਸੁਨਾਰੀਆ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਹੈ।dtp-department-ram-rahim-cave-including-23-buildings-decompose-preparationਡੀਟੀਪੀ ਵਿਭਾਗ ਵੱਲੋਂ ਰਾਮ ਰਹੀਮ ਦੀ ਗੁਫ਼ਾ ਸਮੇਤ 23 ਭਵਨਾਂ ਨੂੰ ਡੇਗਣ ਦੀ ਤਿਆਰੀ ਕਰ ਲਈ ਹੈ।ਡੀਟੀਪੀ ਦਾ ਕਹਿਣਾ ਹੈ ਕਿ ਇਹ ਭਵਨ ਗੈਰ ਕਾਨੂੰਨੀ ਕਰਾਰ ਦਿੱਤੇ ਜਾ ਚੁੱਕੇ ਹਨ ਅਤੇ ਇਨ੍ਹਾਂ ਨੂੰ ਡੇਗਣ ਦੇ ਲਈ ਡੇਰਾ ਪ੍ਰਬੰਧਨ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਹਨ।ਨੋਟਿਸ ਦਾ ਜਵਾਬ ਦੇਣ ਦੇ ਲਈ 7 ਦਿਨ ਦੀ ਮੋਹਲਤ ਦਿੱਤੀ ਗਈ ਹੈ।dtp-department-ram-rahim-cave-including-23-buildings-decompose-preparationਡੇਰਾ ਪ੍ਰਬੰਧਨ ਨੇ ਇਨ੍ਹਾਂ ਸਾਰੇ 23 ਭਵਨਾਂ ਨੂੰ ਬਚਾਈ ਰੱਖਣ ਦੇ ਲਈ ਹਰਿਆਣਾ ਸਰਕਾਰ ਦੇ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਪ੍ਰਧਾਨ ਸਕੱਤਰ ਅਰੁਣ ਗੁਪਤਾ ਦੇ ਕੋਲ ਅਪੀਲ ਵੀ ਦਾਇਰ ਕੀਤੀ ਹੈ।ਡੇਰੇ ਦੇ 23 ਭਵਨ ਵਿਵਾਦਾਂ ਦੇ ਘੇਰੇ ਵਿਚ ਇਸ ਲਈ ਵੀ ਆਏ ਹਨ ਕਿਉਂਕਿ ਉਨ੍ਹਾਂ ਦੇ ਨਿਰਮਾਣ ਦੇ ਲਈ ਸੀਐਲਓ ਪ੍ਰਮਾਣ ਪੱਤਰ ਨਹੀਂ ਲੈਣ ਵਿਚ ਦਿੱਤੀ ਗਈ ਛੋਟ ਖਤਮ ਹੋ ਚੁੱਕੀ ਹੈ।dtp-department-ram-rahim-cave-including-23-buildings-decompose-preparationਇਸ ਦੇ ਨਾਲ ਹੀ ਇਨ੍ਹਾਂ ਦੇ ਸੀਐਲਯੂ ਦੇ ਨਵੇਂ ਆਵੇਦਨ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ।ਹਾਲਾਂਕਿ ਡੇਰਾ ਪ੍ਰਬੰਧਨ ਨੇ ਇਨ੍ਹਾਂ 23 ਵਿਵਾਦਮਈ ਭਵਨਾਂ ਵਿਚੋਂ 12 ਭਵਨਾਂ ਦੀ ਮਨਜ਼ੂਰੀ ਲੈ ਲਈ ਸੀ,ਜਦ ਕਿ 11 ਭਵਨਾਂ ਦੀ ਮਨਜ਼ੂਰੀ ਦੇ ਲਈ ਆਵੇਦਨ ਕੀਤਾ ਹੋਇਆ ਸੀ।dtp-department-ram-rahim-cave-including-23-buildings-decompose-preparationਲੇਕਿਨ ਜਿਹੜੇ 12 ਭਵਨਾਂ ਦੀ ਮਨਜ਼ੂਰੀ ਲਈ ਗਈ ਸੀ ਉਸ ਦੀ ਮਿਆਦ ਵੀ ਖਤਮ ਹੋ ਚੁੰਕੀ ਹੈ।ਸਿਰਸਾ ਡੀਟੀਪੀ ਕਰਮਵੀਰ ਨੇ ਕਿਹਾ ਕਿ 7 ਦਿਨਾਂ ਵਿਚ ਨੋਟਿਸ ਦਾ ਜਵਾਬ ਨਹੀਂ ਦਿੱਤਾ ਤਾਂ ਵਿਵਾਦਮਈ ਭਵਨਾਂ ਨੂੰ ਡੇਗਿਆ ਜਾਵੇਗਾ।

-PTCNews

Related Post