ਦੁਬਈ 'ਚ ਰਹਿਣ ਵਾਲਿਆਂ ਲਈ ਵੱਡੀ ਖ਼ਬਰ, ਭੁੱਲ ਕੇ ਵੀ ਨਾ ਕਰਿਓ ਅਜਿਹਾ ਕੰਮ, ਨਹੀਂ ਤਾਂ ਜਾਣਾ ਪੈ ਸਕਦੈ ਜ਼ੇਲ੍ਹ

By  Jashan A January 21st 2019 08:46 PM -- Updated: January 21st 2019 08:49 PM

ਦੁਬਈ 'ਚ ਰਹਿਣ ਵਾਲਿਆਂ ਲਈ ਵੱਡੀ ਖ਼ਬਰ, ਭੁੱਲ ਕੇ ਵੀ ਨਾ ਕਰਿਓ ਅਜਿਹਾ ਕੰਮ, ਨਹੀਂ ਤਾਂ ਜਾਣਾ ਪੈ ਸਕਦੈ ਜ਼ੇਲ੍ਹ,ਦੁਬਈ: ਦੁਬਈ 'ਚ ਰਹਿਣ ਵਾਲਿਆਂ ਲਈ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅਕਸਰ ਹੀ ਨੌਜਵਾਨ ਕੰਮ ਨਾ ਮਿਲਣ ਕਾਰਨ ਜਾਂ ਹੋਰ ਕਾਰਨਾਂ ਕਰਕੇ ਨਸ਼ੇ ਵੱਲ ਨੂੰ ਤੁਰ ਪੈਂਦੇ ਹਨ।

jail ਦੁਬਈ 'ਚ ਰਹਿਣ ਵਾਲਿਆਂ ਲਈ ਵੱਡੀ ਖ਼ਬਰ, ਭੁੱਲ ਕੇ ਵੀ ਨਾ ਕਰਿਓ ਅਜਿਹਾ ਕੰਮ, ਨਹੀਂ ਤਾਂ ਜਾਣਾ ਪੈ ਸਕਦੈ ਜ਼ੇਲ੍ਹ

ਦੁਬਈ 'ਚ ਰਹਿੰਦੇ ਹੋਏ ਜੇਕਰ ਕੋਈ ਵੀ ਨਸ਼ਾ ਕਰਨ ਜਾਂ ਵੇਚਣ ਬਾਰੇ ਸੋਚਦਾ ਵੀ ਹੈ ਤਾਂ ਉਸ ਨੂੰ ਇਕ ਨਹੀਂ 100 ਵਾਰ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਦੁਬਈ ਦੇ ਕਾਨੂੰਨ 'ਚ ਨਸ਼ਾ ਕਰਨ ਤੇ ਵੇਚਣ ਵਾਲੇ ਵਿਅਕਤੀ ਦਾ ਬਚਾਅ ਹੋਣਾ ਨਾਮੁਮਕਿਨ ਹੈ।

jail ਦੁਬਈ 'ਚ ਰਹਿਣ ਵਾਲਿਆਂ ਲਈ ਵੱਡੀ ਖ਼ਬਰ, ਭੁੱਲ ਕੇ ਵੀ ਨਾ ਕਰਿਓ ਅਜਿਹਾ ਕੰਮ, ਨਹੀਂ ਤਾਂ ਜਾਣਾ ਪੈ ਸਕਦੈ ਜ਼ੇਲ੍ਹ

ਮਿਲੀ ਜਾਣਕਰੀ ਮੁਤਾਬਕ ਬੀਤੇ ਦਿਨ ਵੀ ਨਸ਼ੇ ਦੇ ਚੱਕਰ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ। ਸੁਪਰੀਮ ਕੋਰਟ ਨੇ ਇਸ ਅਪਰਾਧ ਨੂੰ ਗੰਭੀਰ ਮੰਨਦੇ ਹੋਏ ਮੂਲ ਰੂਪ ਨਾਲ ਅਰਬ ਦੇ ਰਹਿਣ ਵਾਲੇ ਇਸ ਵਿਅਕਤੀ 'ਤੇ ਉਮਰ ਕੈਦ ਦੀ ਸਜ਼ਾ ਦੇ ਨਾਲ 2,10,000 ਦਿਰਹਮ ਦਾ ਜੁਰਮਾਨਾ ਵੀ ਲਾਇਆ ਹੈ। ਦੋਸ਼ੀ ਵਿਅਕਤੀ ਨੂੰ ਕੋਕੀਨ ਤੇ ਮਾਰਫਿਨ ਵਰਗੇ ਡਰੱਗ ਦੀ ਭਾਰੀ ਮਾਤਰਾ 'ਚ ਸੇਵਨ ਦਾ ਦੋਸ਼ੀ ਵੀ ਪਾਇਆ ਗਿਆ।

ਹੁਣ ਦੁਬਈ 'ਚ ਕਾਨੂੰਨ ਬਦਲਣ ਕਾਰਨ ਕੋਈ ਵੀ ਵਿਅਕਤੀ ਨਸ਼ਾ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਹੋਵੇਗੀ।

-PTC News

Related Post