ਇਸ ਵਿਅਕਤੀ ਨੂੰ ਨਿਕਲੀ 7 ਕਰੋੜ ਦੀ ਲਾਟਰੀ, ਹੜ੍ਹ ਪੀੜਤਾਂ ਦੀ ਮਦਦ ਲਈ ਖਰਚਣਾ ਚਾਹੁੰਦਾ ਹੈ ਰਾਸ਼ੀ

By  Jashan A May 30th 2019 10:39 AM

ਇਸ ਵਿਅਕਤੀ ਨੂੰ ਨਿਕਲੀ 7 ਕਰੋੜ ਦੀ ਲਾਟਰੀ, ਹੜ੍ਹ ਪੀੜਤਾਂ ਦੀ ਮਦਦ ਲਈ ਖਰਚਣਾ ਚਾਹੁੰਦਾ ਹੈ ਰਾਸ਼ੀ,ਨਵੀਂ ਦਿੱਲੀ: ਕਹਿੰਦੇ ਹਨ ਕਿ ਰੱਬ ਜਦੋਂ ਵੀ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ, ਕੁਝ ਇਸ ਤਰ੍ਹਾਂ ਹੀ ਰੱਬ ਮਿਹਰਬਾਨ ਹੋਇਆ ਦੁਬਈ 'ਚ ਰਹਿਣ ਵਾਲੇ ਭਾਰਤੀ ਮੂਲ ਦੇ ਕੁਮਾਰ ਨਾਮ ਦੇ ਵਿਅਕਤੀ 'ਤੇ ਜਿਸ ਨੇ ਦੁਬਈ 'ਚ 7 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। [caption id="attachment_301507" align="aligncenter" width="300"]dubai ਇਸ ਵਿਅਕਤੀ ਨੂੰ ਨਿਕਲੀ 7 ਕਰੋੜ ਦੀ ਲਾਟਰੀ, ਹੜ੍ਹ ਪੀੜਤਾਂ ਦੀ ਮਦਦ ਲਈ ਖਰਚਣਾ ਚਾਹੁੰਦਾ ਹੈ ਰਾਸ਼ੀ[/caption] ਕੇਰਲ ਦੇ ਕੁਮਾਰ ਦੁਬਈ ਦੇ ਇਕ ਪ੍ਰਾਈਵੇਟ ਫਰਮ 'ਚ ਫਾਈਨਾਂਸ ਮੈਨੇਜਰ ਦੀ ਨੌਕਰੀ ਕਰ ਰਹੇ ਹਨ ਤੇ ਉਸ ਨੇ ਦੁਬਈ ਡਿਊਟੀ ਫ੍ਰੀ ਲਾਟਰੀ ਖਰੀਦੀ ਸੀ। ਉਨ੍ਹਾਂ ਨੂੰ ਦੁਬਈ ਡਿਊਟੀ ਫ੍ਰੀ ਅਥਾਰਿਟੀ ਤੋਂ ਫੋਨ ਆਇਆ, ਜਿਸ ਦੌਰਾਨ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੇ ਜੈਕਪਾਟ ਜਿੱਤਿਆ ਹੈ। ਹੋਰ ਪੜ੍ਹੋ:ਲੁਧਿਆਣਾ ਦੇ ਪਿੰਡ ਡੇਹਲੋਂ ‘ਚ ਐਨ.ਆਰ.ਆਈ. ਦੇ ਘਰ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਲੜਕੀ ਨਾਲ ਜ਼ਬਰ ਜਨਾਹ ਜਿਸ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਕੁਮਾਰ ਮੁਤਾਬਕ ਉਹ ਆਪਣੇ ਇਨਾਮ ਦੀ ਰਾਸ਼ੀ ਨੂੰ ਕੇਰਲ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਖਰਚ ਕਰਨਾ ਚਾਹੁੰਦੇ ਹਨ। [caption id="attachment_301508" align="aligncenter" width="300"]dubai ਇਸ ਵਿਅਕਤੀ ਨੂੰ ਨਿਕਲੀ 7 ਕਰੋੜ ਦੀ ਲਾਟਰੀ, ਹੜ੍ਹ ਪੀੜਤਾਂ ਦੀ ਮਦਦ ਲਈ ਖਰਚਣਾ ਚਾਹੁੰਦਾ ਹੈ ਰਾਸ਼ੀ[/caption] ਕੁਮਾਰ ਨੇ ਕਿਹਾ ਕਿ ਇਹ ਪਹਿਲਾ ਮੌਕਾ ਹੈ ਜਦ ਕਿਸੇ ਮਲਯਾਲੀ ਜਾਂ ਭਾਰਤੀ ਨੇ ਦੁਬਈ ਡਿਊਟੀ ਫ੍ਰੀ ਦੀ ਲਾਟਰੀ ਜਿੱਤੀ ਹੈ। -PTC News

Related Post