ਦੁਬਈ 'ਚ ਰਹਿ ਰਹੇ ਪੰਜਾਬੀ ਵਿਅਕਤੀ ਦੀ ਚਮਕੀ ਕਿਸਮਤ, ਜਿੱਤੇ 730000000

By  Joshi October 24th 2018 02:19 PM

ਦੁਬਈ 'ਚ ਰਹਿ ਰਹੇ ਪੰਜਾਬੀ ਵਿਅਕਤੀ ਦੀ ਚਮਕੀ ਕਿਸਮਤ, ਜਿੱਤੇ 730000000,ਦੁਬਈ: ਕਹਿੰਦੇ ਹਨ ਕਿ ਜਦੋ ਉੱਪਰ ਵਾਲਾ ਦਿੰਦਾ ਹੈ, ਉਦੋਂ ਛੱਪਰ ਪਾੜ ਕੇ ਦਿੰਦਾ ਹੈ, ਅਜਿਹਾ ਹੀ ਮਾਮਲਾ ਦੁਬਈ ਤੋਂ ਸਾਹਮਣੇ ਆਇਆ ਹੈ। ਜਿਥੇ ਪੰਜਾਬੀ ਨਾਗਰਿਕ 'ਤੇ ਉਪਰ ਵਾਲਾ 'ਤੇ ਬਹੁਤ ਮੇਹਰਬਾਨ ਹੋਇਆ ਹੈ।

ਜਿਸ ਦੌਰਾਨ ਇਸ ਪੰਜਾਬੀ ਮੂਲ ਦੇ ਵਿਅਕਤੀ ਨੂੰ 10 ਲੱਖ ਅਮਰੀਕੀ ਡਾਲਰ (ਲਗਭਗ 7.3 ਕਰੋੜ ਰੁਪਏ) ਦੀ ਜੇਤੂ ਇਨਾਮੀ ਰਾਸ਼ੀ ਵਾਲੀ ਲਾਟਰੀ ਲੱਗੀ ਹੈ। ਇਸ ਨੌਜਵਾਨ ਦਾ ਨਾਮ ਸੌਰਭ ਦੱਸਿਆ ਜਾ ਰਿਹਾ ਹੈ, ਜੋ ਦੁਬਈ ਵਿੱਚ 45 ਸਾਲ ਤੋਂ ਰਹਿ ਰਿਹਾ ਹੈ।

ਹੋਰ ਪੜ੍ਹੋ: ਕਾਂਗਰਸ ਦੇ ਸਾਬਕਾ ਮੰਤਰੀ ਰਾਣਾ ਗੁਰਜੀਤ ਨੂੰ ਸਰਕਾਰੀ ਕੋਠੀ ਖਾਲੀ ਕਰਨ ਲਈ ਦੂਜੀ ਵਾਰ ਭੇਜਿਆ ਨੋਟਿਸ

ਸੂਤਰਾਂ ਅਨੁਸਾਰ ਸੌਰਭ ਨੇ ਇਹ ਲਾਟਰੀ ਸਤੰਬਰ ਮਹੀਨੇ ਚ ਆਪਣੀ ਕੋਲਕਾਤਾ ਦੀ ਯਾਤਰਾ ਦੌਰਾਨ ਦੁਬਈ ਟੈਕਸ ਮੁਕਤ ਮੌਕੇ ਖਰੀਦੀ ਸੀ।ਨਾਲ ਹੀ ਕਿਹਾ ਜਾ ਰਿਹਾ ਹੈ ਕਿ ਸੌਰਭ ਦੇ ਨਾਲ ਨਾਲ 2 ਹੋਰ ਵਿਅਕਤੀਆਂ ਦੀ ਕਿਸਮਤ ਵੀ ਚਮਕੀ ਹੈ। ਜਿਨ੍ਹਾਂ ਨੇ ਬੀਐਮਡਬਲਿਊ ਕੰਪਨੀ ਦੀ ਮੋਟਰਸਾਈਕਲ ਅਤੇ ਰੇਂਜ ਰੋਵਰ ਕੰਪਨੀ ਦੀ ਕਾਰ ਜਿੱਤੀ ਹੈ।

—PTC News

Related Post