Mon, May 25, 2026
Whatsapp

ਮਾਨਸਾ 'ਚ ਰਜਵਾਹਾ ਟੁੱਟਣ ਕਾਰਨ ਖੇਤਾਂ 'ਚ ਭਰਿਆ ਪਾਣੀ

ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਰਜਵਾਹਾ ਟੁੱਟਣ ਕਾਰਨ 50 ਫੁੱਟ ਦਰਾਰ ਪੈ ਗਈ, ਜਿਸ ਕਾਰਨ ਕਿਸਾਨਾਂ ਦੇ ਝੋਨੇ, ਮੂੰਗੀ ਅਤੇ ਮੱਕੀ ਦੇ ਖੇਤ ਪਾਣੀ ਨਾਲ ਭਰ ਗਏ।

Reported by:  PTC News Desk  Edited by:  Amritpal Singh -- May 30th 2024 05:26 PM
ਮਾਨਸਾ 'ਚ ਰਜਵਾਹਾ ਟੁੱਟਣ ਕਾਰਨ ਖੇਤਾਂ 'ਚ ਭਰਿਆ ਪਾਣੀ

ਮਾਨਸਾ 'ਚ ਰਜਵਾਹਾ ਟੁੱਟਣ ਕਾਰਨ ਖੇਤਾਂ 'ਚ ਭਰਿਆ ਪਾਣੀ

Punjab News: ਮਾਨਸਾ ਜ਼ਿਲ੍ਹੇ ਦੇ ਪਿੰਡ ਮਾਖਾ ਵਿੱਚ ਰਜਵਾਹਾ ਟੁੱਟਣ ਕਾਰਨ 50 ਫੁੱਟ ਦਰਾਰ ਪੈ ਗਈ, ਜਿਸ ਕਾਰਨ ਕਿਸਾਨਾਂ ਦੇ ਝੋਨੇ, ਮੂੰਗੀ ਅਤੇ ਮੱਕੀ ਦੇ ਖੇਤ ਪਾਣੀ ਨਾਲ ਭਰ ਗਏ। ਇਸ ਦੇ ਨਾਲ ਹੀ ਨੇੜਲੇ ਗ਼ਰੀਬ ਮਜ਼ਦੂਰਾਂ ਦੇ ਘਰ ਵੀ ਰਜਬਾਹਾ ਦੇ ਪਾਣੀ ਨਾਲ ਭਰ ਗਏ। ਰਜਵਾਹਾ ਅਜੇ ਨਹੀਂ ਰੁਕਿਆ। ਕਿਸਾਨਾਂ ਦਾ ਕਹਿਣਾ ਹੈ ਕਿ ਰਜਵਾਹਾ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਅੱਗੇ ਨਹੀਂ ਵਧ ਰਿਹਾ।

ਪਿੰਡ ਮਾਖਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਰਜਬਾਹੇ ਦਾ ਪਾਣੀ ਉਨ੍ਹਾਂ ਦੇ ਖੇਤਾਂ ਵਿੱਚ ਵੜ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਝੋਨੇ ਅਤੇ ਮੱਕੀ ਦੀ ਫ਼ਸਲ ਦਾ ਨੁਕਸਾਨ ਹੋਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਰਜਵਾਹਾ ਨਵਾਂ ਬਣਿਆ ਸੀ। ਰਜਵਾਹਾ ਦੀ ਲੰਬੇ ਸਮੇਂ ਤੋਂ ਸਫ਼ਾਈ ਨਹੀਂ ਹੋਈ। ਉਸਾਰੀ ਦੌਰਾਨ ਵੀ ਘਟੀਆ ਕੁਆਲਿਟੀ ਦੀ ਸਮੱਗਰੀ ਵਰਤੀ ਗਈ ਸੀ। ਰਜਵਾਹਾ ਟੁੱਟਣ ਕਾਰਨ ਕਿਸਾਨਾਂ ਤੇ ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋਇਆ ਹੈ।


ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਰਜਵਾਹੇ ਦੀ ਸਫ਼ਾਈ ਅਤੇ ਸੰਭਾਲ ਨਾ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਕਿਸਾਨਾਂ ਨੇ ਦੱਸਿਆ ਕਿ ਰਜਵਾਹਾ ਪਹਿਲਾਂ ਵੀ ਦੋ ਵਾਰ ਟੁੱਟ ਚੁੱਕਾ ਹੈ।

- PTC NEWS

Electrical Saftey authority

Top News view more...

Latest News view more...

PTC NETWORK
PTC NETWORK