ਚੋਰਾਂ ਨੇ ਦੀਵਾਲੀ ਦੀ ਰਾਤ ਦੁਰਗਿਆਣਾ ਮੰਦਿਰ 'ਚੋਂ 7 ਲੱਖ ਉਡਾਏ, ਇੰਝ ਕੀਤੀ ਚੋਰੀ!

By  Joshi October 20th 2017 01:13 PM -- Updated: October 20th 2017 02:28 PM

ਦੀਵਾਲੀ ਦੀ ਰਾਤ ਚੋਰਾਂ ਨੇ ਅੰਮ੍ਰਿਤਸਰ ਦੇ ਪ੍ਰਸਿੱਧ ਅਤੇ ਇਤਿਹਾਸਕ ਧਾਰਮਿਕ ਸਥਾਨ ਦੁਰਗਿਆਣਾ ਮੰਦਿਰ ਦੇ ਅੰਦਰੋਂ 7 ਲੱਖ ਦੇ ਕਰੀਬ ਰੁਪਏ ਚੋਰੀ ਕਰ ਲਏ ਜਿਸ ਬਾਰੇ ਸ਼ੁੱਕਰਵਾਰ ਸਵੇਰੇ ਪਤਾ ਲੱਗਾ।

ਚੋਰਾਂ ਵੱਲੋਂ ਦੁਰਗਿਆਨਾ ਮੰਦਿਰ ਪ੍ਰਬੰਧਕ ਕਮੇਟੀ ਦੇ ਦਫਤਰ 'ਚ ਸੰਨ ਲਗਾ ਕੇ 7 ਲੱਖ ਰੁਪਏ ਚੋਰੀ ਕਰ ਲਏ ਗਏ ਹਨ।

ਦੱਸਣਯੋਗ ਹੈ ਕਿ ਇਹ ਦਫਤਰ ਮੰਦਿਰ ਦੇ ਐਂਟਰੀ ਗੇਟ 'ਤੇ ਸਥਿਤ ਹੈ, ਜਿੱਥੇ ਪੁਲਿਸ ਵੱਲੋਂ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਅਜੇ ਤੱਕ ਪੁਲਿਸ ਵੱਲੋਂ ਇਸਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ।

—PTC News

Related Post