ਕਾਂਗਰਸ ਸਰਕਾਰ ਦੇ ਵਾਅਦੇ ਹਵਾ ਭਰੇ ਗੁਬਾਰੇ ਵਾਂਗ, ਦੇਖਣ 'ਚ ਵੱਡੇ ਪਰ ਅਸਲ 'ਚ ਸਿਰਫ਼ ਹਵਾ  

By  Shanker Badra June 24th 2021 04:35 PM -- Updated: June 24th 2021 04:36 PM

ਚੰਡੀਗੜ੍ਹ : ਕਾਂਗਰਸ ਵੱਲੋਂ ਸੱਤਾ ਵਿਚ ਆਉਣ ਸਮੇਂ ਜੋ ਵਾਅਦੇ ਕੀਤੇ ਗਏ ਸਨ, ਉਹ ਬਹੁਤ ਵੱਡੇ ਸਨ। ਜੋ ਵਾਅਦੇ ਅੱਜ ਕੀਤੇ ਜਾ ਰਹੇ ਹਨ ,ਉਹ ਵੀ ਵੱਡੇ ਹਨ ਅਤੇ ਜੋ ਕਿਹਾ ਜਾ ਰਿਹਾ ਹੈ ਕਿ 4 ਸਾਲਾਂ ਦੌਰਾਨ ਵਾਅਦੇ ਪੂਰੇ ਕੀਤੇ ਹਨ, ਉਹ ਵੀ ਵੱਡੇ ਹਨ। ਇਹ ਸਾਰੀਆ ਚੀਜ਼ਾਂ ਇਸ ਰੂਪ ਵਿਚ ਵਿਖਾਈਆਂ ਜਾ ਰਹੀਆਂ ਹਨ ਜਿਵੇਂ ਇਕ ਗੁਬਾਰਾ ਹਵਾ ਭਰਨ ਤੋਂ ਬਾਅਦ ਬਹੁਤ ਵੱਡਾ ਜਾਪਦਾ ਹੈ ਦੇਖਣ ਵਿਚ ਲਗਦਾ ਹੈ ਕਿ ਇਹ ਬਹੁਤ ਵੱਡੀ ਚੀਜ਼ ਹੈ ਪਰ ਅਸਲ ਵਿਚ ਜਦ ਉਸ `ਚ ਝਾਤ ਮਾਰੀ ਜਾਦੀ ਹੈ ਤਾਂ ਉਸ ਵਿਚ ਸਿਰਫ ਹਵਾ ਹੀ ਹੁੰਦੀ ਹੈ ਅਤੇ ਜਿਵੇ ਹੀ ਅਸੀ ਉਸ ਨੂੰ ਖੋਲਦੇ ਹਾਂ ਹਵਾ ਨਿਕਲ ਜ਼ਾਦੀ ਹੈ ਤਾਂ ਸਿਰਫ ਛੋਟਾ ਜਿਹਾ ਰਬੜ ਹੀ ਬਚਦਾ ਹੈ। ਇਸੇ ਤਰ੍ਹਾਂ ਹੀ ਕਾਂਗਰਸ ਸਰਕਾਰ ਵੱਲੋਂ ਵਾਅਦੇ ਵੱਡੇ ਕੀਤੇ ਗਏ ਸੀ ਅਤੇ ਵਿਖਾਇਆ ਜਾ ਰਿਹਾ ਹੈ ਕਿ ਅਸੀ ਵੱਡੇ ਵਾਅਦੇ ਪੂਰੇ ਕੀਤੇ ਹਨ ਪਰ ਕਾਂਗਰਸ ਸਰਕਾਰ ਦੇ ਵਾਅਦੇ ਤੇ ਦਾਅਵੇ ਇਕ ਗੁਬਾਰੇ ਵਾਂਗ ਹੀ ਹਨ, ਵਾਅਦੇ ਹਵਾ ਵਿਚ ਹੀ ਹਨ ਅਤੇ ਸਾਰੇ ਮਸਲੇ ਹਵਾ ਹਵਾਈ ਹੀ ਹੋ ਰਹੇ ਹਨ।

ਕਾਂਗਰਸ ਸਰਕਾਰ ਦੇ ਵਾਅਦੇ ਹਵਾ ਭਰੇ ਗੁਬਾਰੇ ਵਾਂਗ, ਦੇਖਣ 'ਚ ਵੱਡੇ ਪਰ ਅਸਲ 'ਚ ਸਿਰਫ਼ ਹਵਾ

ਪੜ੍ਹੋ ਹੋਰ ਖ਼ਬਰਾਂ : ਦੇਸ਼ ਦੀ ਪਹਿਲੀ ਮਹਿਲਾ ਪੈਰਾ ਸ਼ੂਟਰ ਦਿਲਰਾਜ ਕੌਰ ਸੜਕ ਕਿਨਾਰੇ ਚਿਪਸ ਅਤੇ ਬਿਸਕੁਟ ਵੇਚਣ ਲਈ ਮਜਬੂਰ

Education Department official : ਇਹ ਸਬ ਕਾਂਗਰਸ ਸਰਕਾਰ ਵੱਲੋਂ ਵਿਖਾਵਾ ਹੀ ਕੀਤਾ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਅਤੇ ਕੱਚੇ ਮੁਲਾਜ਼ਮਾਂ ਦੇ ਪੱਲੇ ਛੋਟਾ ਰਬੜ ਦਾ ਟੁਕੜਾਂ ਹੀ ਲੱਗ ਰਿਹਾ ਹੈ। ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਲਈ ਅਤੇ ਆਮ ਜਨਤਾ ਤੱਕ ਸੱਚਾਈ ਪਹੁੰਚਾਉਣ ਲਈ ਨਿਵੇਕਲੀ ਪਹਿਲ ਕਰਦੇ ਹੋਏ ਹਵਾ ਭਰੇ ਗੁਬਾਰੇ ਜਿੰਨ੍ਹਾ 'ਤੇ ਸਰਕਾਰ ਦੇ ਝੂਟੇ ਵਾਅਦੇ ਛਾਪੇ ਜਾਣਗੇ। 26 ਜੂਨ ਨੂੰ ਸਿੱਖਿਆ ਮੰਤਰੀ (Vijay Inder Singla ) ਦੇ ਸ਼ਹਿਰ ਸੰਗਰੂਰ ਦੇ ਬਜ਼ਾਰਾਂ ਵਿਚ ਵੰਡੇ ਜਾਣਗੇ। ਇਸ ਤਹਿਤ ਆਮ ਜਨਤਾ ਨੂੰ ਦੱਸਿਆ ਜਾਵੇਗਾ ਕਿ ਸਰਕਾਰ ਵੱਲੋਂ ਸਿਰਫ ਵੱਡਾ ਵਿਖਾਇਆ ਜਾ ਰਿਹਾ ਹੈ। ਵੱਡੇ ਵਾਅਦੇ ਵੱਡੀਆ ਚੀਜ਼ਾ ਸਿਰਫ ਕਹਿਣ ਨੂੰ ਹੀ ਹਨ ਅਸਲ ਵਿਚ ਸਿਰਫ ਹਵਾਬਾਜ਼ੀ ਹੀ ਹੈ।

ਕਾਂਗਰਸ ਸਰਕਾਰ ਦੇ ਵਾਅਦੇ ਹਵਾ ਭਰੇ ਗੁਬਾਰੇ ਵਾਂਗ, ਦੇਖਣ 'ਚ ਵੱਡੇ ਪਰ ਅਸਲ 'ਚ ਸਿਰਫ਼ ਹਵਾ

ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ, ਵਿਕਾਸ ਕੁਮਾਰ,ਪਰਵੀਨ ਸ਼ਰਮਾਂ,ਚਮਕੋਰ ਸਿੰਘ ਹਰਪ੍ਰੀਤ ਸਿੰਘ ਸਰਬਜੀਤ ਸਿੰਘ, ਦੇਵਿੰਦਰਜੀਤ ਸਿੰਘ, ਰਜਿੰਦਰ ਸਿੰਘ ਸੰਧਾ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੋਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਆਗੂਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆਂ ਨੂੰ ਪੱਕਾ ਤਾਂ ਕੀ ਕਰਨਾ ਸੀ ,ਉਲਟਾ ਕਰਮਚਾਰੀਆਂ ਦੀ ਤਨਖਾਹ ਵਿਚ ਕਟੌਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆਂ ਦੀਆਂ ਦੂਰ -ਦੂਰਾਡੇ ਬਦਲੀਆਂ ਕੀਤੀਆ ਜਾ ਰਹੀਆਂ ਹਨ।

Education Department official : ਆਗੂਆਂ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਸਰਕਾਰ ਦੇ ਆਗੂਆਂ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ ? ਆਗੁਆਂ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕਰੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ  900 ਦੇ ਕਰੀਬ ਦਫਤਰੀ ਕਰਮਚਾਰੀਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ। ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ 'ਤੇ ਅੜਿੱਕਾ ਬਣੇ ਹੋਏ ਹਨ।

ਕਾਂਗਰਸ ਸਰਕਾਰ ਦੇ ਵਾਅਦੇ ਹਵਾ ਭਰੇ ਗੁਬਾਰੇ ਵਾਂਗ, ਦੇਖਣ 'ਚ ਵੱਡੇ ਪਰ ਅਸਲ 'ਚ ਸਿਰਫ਼ ਹਵਾ

ਪੜ੍ਹੋ ਹੋਰ ਖ਼ਬਰਾਂ : ਹਾਰਟ ਅਟੈਕ ਆਉਣ 'ਤੇ ਤੁਰੰਤ ਕਰੋ ਇਹ 6 ਕੰਮ , ਮਰੀਜ਼ ਦੀ ਬੱਚ ਸਕਦੀ ਹੈ ਜਾਨ

Education Department official : ਆਗੂਆਂ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ 'ਤੇ ਦਫਤਰੀ ਕਰਮਚਾਰੀਆਂ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏਜੀ ਪੰਜਾਬ ਵੱਲੋਂ ਆਗੂਆਂ ਨੇ ਕਿਹਾ ਕਿ ਉਹ ਹਰ ਇਕ ਦਰ 'ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆਂ ਦੀ ਪੋਲ ਖੋਲਣ ਲਈ ਵੱਖੋ- ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਨਗੇ। ਇਸੇ ਤਹਿਤ ਸਿੱਖਿਆ ਮੰਤਰੀ ਨੂੰ ਸਵਾਲ ਕਰਨ ਲਈ ਕਿ 18 ਮਹੀਨਿਆਂ ਵਿਚ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਫਾਈਲ ਪਾਸ ਕਿਓ ਨਹੀ ਕੀਤੀ ਸਬੰਧੀ ਸਵਾਲ ਕਰਨਗੇ ਅਤੇ 26 ਜੂਨ ਨੂੰ ਸੰਗਰੂਰ ਦੇ ਬਜ਼ਾਰਾਂ ਵਿਚ ਨਿਵੇਕਲੇ ਢੰਗ ਨਾਲ ਰੋਸ ਪ੍ਰਦਰਸ਼ਨ ਕਰਨਗੇ।

-PTCNews

Related Post