ਈਦ ਦੇ ਪਵਿੱਤਰ ਤਿਉਹਾਰ ਮੌਕੇ ਗੁਰੂ ਦੇ ਇਸ ਸਿੱਖ ਨੇ ਕੀਤੀ ਮਿਸਾਲ ਪੇਸ਼, ਤਪਦੀ ਗਰਮੀ 'ਚ ਮੁਸਲਿਮ ਵੀਰਾਂ ਨੂੰ ਪਿਆਇਆ ਪਾਣੀ (ਤਸਵੀਰਾਂ)

By  Jashan A June 5th 2019 08:10 PM

ਈਦ ਦੇ ਪਵਿੱਤਰ ਤਿਉਹਾਰ ਮੌਕੇ ਗੁਰੂ ਦੇ ਇਸ ਸਿੱਖ ਨੇ ਕੀਤੀ ਮਿਸਾਲ ਪੇਸ਼, ਤਪਦੀ ਗਰਮੀ 'ਚ ਮੁਸਲਿਮ ਵੀਰਾਂ ਨੂੰ ਪਿਆਇਆ ਪਾਣੀ (ਤਸਵੀਰਾਂ),ਲੁਧਿਆਣਾ: ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਇਆ ਗਿਆ। ਉਥੇ ਹੀ ਇਸ ਪਵਿੱਤਰ ਤਿਉਹਾਰ ‘ਤੇ ਵੱਖਰੇ-ਵੱਖਰੇ ਭਾਈਚਾਰਿਆਂ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਥੇ ਹੀ ਇਸ ਪਵਿੱਤਰ ਤਿਉਹਾਰ ਮੌਕੇ ਭਾਈਚਾਰਕ ਸਾਂਝ ਨੂੰ ਬਿਆਨ ਕਰਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦਰਅਸਲ, ਇਸ ਤਸਵੀਰਾਂ 'ਚ ਗੁਰੂ ਦਾ ਇੱਕ ਸਿੱਖ ਈਦ ਦੇ ਤਿਉਹਾਰ ਮੌਕੇ ਮੁਸਲਿਮ ਭਾਈਚਾਰੇ ਅਤੇ ਸਥਾਨਕ ਲੋਕਾਂ ਨੂੰ ਤਪਦੀ ਗਰਮੀ 'ਚ ਪਾਣੀ ਪਿਲਾਉਣ ਦੀ ਸੇਵਾ ਨਿਭਾ ਰਿਹਾ ਹੈ।

ਹੋਰ ਪੜ੍ਹੋ:ਕੈਨੇਡਾ ਦਾ ਇਹ ਸੂਬਾ ਇਸ ਚੀਜ਼ ਲਈ ਹੈ ਮਸ਼ਹੂਰ

ਤੁਹਾਨੂੰ ਦੱਸ ਦੇਈਏ ਕਿ ਇਹ ਤਸਵੀਰਾਂ ਲੁਧਿਆਣਾ ਦੀਆਂ ਹਨ, ਜਿਥੇ ਗੁਰੂ ਦਾ ਇਹ ਮਸਜਿਦ ਦੇ ਬਾਹਰ ਆਪਣੇ ਮੁਸਲਿਮ ਭਰਾਵਾਂ ਲਈ ਜਲ ਸੇਵਾ ਕਰਦੇ ਨਜ਼ਰ ਆ ਰਹੇ ਹਨ।

ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਮੁਸਲਿਮ ਭਾਈਚਾਰੇ ਦਾ ਸਭ ਤੋਂ ਵੱਡਾ ਤੇ ਪਵਿੱਤਰ ਤਿਉਹਾਰ ਈਦ ਉਲ ਫਿਤਰ ਜਿਸ ਨੂੰ ਮਿੱਠੀ ਈਦ ਵਜੋਂ ਵੀ ਜਾਣਿਆ ਜਾਂਦਾ ਹੈ ,ਜੋ ਕਿ ਰਮਜ਼ਾਨ ਉਲ ਮੁਬਾਰਕ ਦੇ ਇਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ਆਉਂਦਾ ਹੈ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੱਬ ਦੇ ਸ਼ੁਕਰਾਨੇ ਵਜੋਂ ਈਦ ਉਲ ਫਿਤਰ ਦੀ ਨਮਾਜ਼ ਅਦਾ ਕਰਦੇ ਹਨ।

-PTC News

Related Post