ਟੀਨਾਂ ਦੀ ਛੱਤ ਥੱਲੇ ਦਿਨ ਕੱਟਣਨੂੰ ਮਜਬੂਰ ਬਿਰਧ ਜੋੜੇ ਦੀ ਆਰਥਿਕ ਮੱਦਦ ਦੀ ਗੁਹਾਰ

By  Jasmeet Singh July 1st 2022 06:44 PM

ਲਹਿਰਾਗਾਗਾ, 1 ਜੂਨ: ਸੰਗਰੂਰ ਦੇ ਲਹਿਰਾਗਾਗਾ ਅਧੀਨ ਆਉਂਦੇ ਪਿੰਡ ਰੋੜੇਵਾਲਾ ਵਿਖੇ ਇਕ ਬਜ਼ੁਰਗ ਜੋੜਾ ਹੁਣ ਟੀਨਾਂ ਦੀ ਛੱਤ ਥੱਲੇ ਬਣਾਏ ਆਸਰੇ ਵਿਚ ਗੁਰਬਤ ਦੇ ਦਿਨ ਕੱਟ ਰਹੇ ਹਨ। ਬਜ਼ੁਰਗ ਮਿੱਠੂ ਸਿੰਘ ਅਤੇ ਉਸਦੇ ਘਰਵਾਲੀ ਬਲਵਿੰਦਰ ਕੌਰ ਜੋ ਅਧਰੰਗ ਦੀ ਸ਼ਿਕਾਰ ਹੈ ਅਤੇ ਬੋਲ ਨਹੀਂ ਸਕਦੀ, ਨੂੰ ਨੂੰਹ ਤੇ ਪੁੱਤ ਨੇ ਜਿਸ ਦਿਨ ਤੋਂ ਘਰੋਂ ਕੱਢਿਆ ਸੀ, ਉਸੇ ਦਿਨ ਤੋਂ ਹੀ ਇਹ ਟੀਨਾਂ ਦੀ ਛੱਤ ਥੱਲੇ ਦਿਨ ਕੱਟ ਰਹੇ ਹਨ।

ਇਹ ਵੀ ਪੜ੍ਹੋ: ਮਾਨ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿੰਨੀ ਤਰੀਕ ਤੱਕ ਹੋਣਗੇ ਤੁਹਾਡੇ ਬਿਜਲੀ ਦੇ ਬਿੱਲ ਮੁਆਫ਼

ਬਰਸਾਤਾਂ ਦੇ ਦਿਨਾਂ ਵਿਚ ਇਹ ਛੱਤ ਚੋਣ ਲੱਗ ਪੈਂਦੀ ਹੈ। ਜਿਸ ਕਾਰਨ ਇਹ ਸਾਰੀ ਰਾਤ ਜਾਂ ਤਾਂ ਬੈਠ ਕੇ ਕੱਟਦੇ ਹਨ ਜਾਂ ਪਿੰਡ ਦੀ ਹਥਾਈ ਵਿੱਚ ਜਾ ਕੇ ਰਾਤ ਨੂੰ ਰਹਿੰਦੇ ਹਨ। ਇਨ੍ਹਾਂ ਕੋਲ ਢਿੱਡ ਭਰਨ ਨੂੰ ਕੋਈ ਰਾਸ਼ਨ ਵੀ ਨਹੀਂ ਕਿਉਂਕਿ ਇਹ ਬਜ਼ੁਰਗ ਹੋਣ ਕਰਕੇ ਕੁੱਝ ਕੰਮ ਵੀ ਨਹੀਂ ਕਰ ਸਕਦੇ।

ਇਨ੍ਹਾਂ ਦਾ ਗੁਜ਼ਾਰਾ ਸਿਰਫ ਪਿੰਡ ਵਿੱਚੋਂ ਰਾਸ਼ਣ-ਪਾਣੀ ਮੰਗ ਕੇ ਹੁੰਦਾ ਹੈ। ਜਿਸ ਦਿਨ ਮੰਗਿਆ ਨਹੀਂ ਤਾਂ ਮਿਲਦਾ ਵੀ ਨਹੀਂ ਤੇ ਉਨ੍ਹਾਂ ਨੂੰ ਭੁੱਖੇ ਢਿੱਡ ਹੀ ਸੌਣਾ ਪੈਂਦਾ ਹੈ। ਪੀੜਤ ਬਜ਼ੁਰਗ ਮਿੱਠੂ ਸਿੰਘ ਨੇ ਰੋਂਦਿਆ ਬਿਆਨ ਕੀਤਾ ਕਿ ਉਹ ਦਰ-ਦਰ ਦੇ ਠੇਡੇ ਖਾਣ ਨੂੰ ਮਜਬੂਰ ਹਨ ਅਤੇ ਹੁਣ ਕੋਈ ਸਹਾਰਾ ਨਹੀਂ ਬਚਿਆ।

ਇਹ ਵੀ ਪੜ੍ਹੋ: 16 ਕਿਲੋਂ ਹੈਰੋਇਨ ਸਮੇਤ 4 ਨਸ਼ਾ ਤਸਕਰ ਗ੍ਰਿਫ਼ਤਾਰ

ਹੁਣ ਪੀੜਤ ਮਿੱਠੂ ਸਿੰਘ ਦੀ ਸਮਾਜ ਸੇਵੀ ਦਾਨੀ ਵੀਰਾਂ ਅਤੇ ਸਰਕਾਰ ਨੂੰ ਮਦਦ ਦੀ ਗੁਹਾਰ ਹੈ ਕਿ ਕੁਝ ਵੀ ਕਰਕੇ ਬੁਢਾਪਾ ਸੌਖਾ ਕਟਵਾ ਦੋ।

-PTC News

Related Post