ਇੱਕ ਵਿਅਕਤੀ ਦੇ ਇੱਕ ਸੀਟ ਤੋਂ ਚੋਣ ਲੜਨ ਦੇ ਹੱਕ 'ਚ ਆਇਆ ਚੋਣ ਕਮਿਸ਼ਨ

By  Shanker Badra April 4th 2018 03:52 PM -- Updated: May 4th 2018 05:47 PM

ਇੱਕ ਵਿਅਕਤੀ ਦੇ ਇੱਕ ਸੀਟ ਤੋਂ ਚੋਣ ਲੜਨ ਦੇ ਹੱਕ 'ਚ ਆਇਆ ਚੋਣ ਕਮਿਸ਼ਨ:ਚੋਣ ਕਮਿਸ਼ਨ ਨੇ ਇੱਕ ਉਮੀਦਵਾਰ ਦੀਆਂ 2 ਸੀਟਾਂ ਤੋਂ ਚੋਣਾਂ ਲੜਨ ਖਿਲਾਫ ਪਟੀਸ਼ਨ ਦਾ ਸੁਪਰੀਮ ਕੋਰਟ 'ਚ ਸਮਰਥਨ ਕੀਤਾ ਹੈ।ਇੱਕ ਵਿਅਕਤੀ ਦੇ ਇੱਕ ਸੀਟ ਤੋਂ ਚੋਣ ਲੜਨ ਦੇ ਹੱਕ 'ਚ ਆਇਆ ਚੋਣ ਕਮਿਸ਼ਨਅਦਾਲਤ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਦੇ 'ਐਟਰਨੀ ਜਨਰਲ' ਤੋਂ ਇਸ ਬਾਰੇ ਰਾਏ ਮੰਗੀ ਹੈ।ਚੋਣ ਕਮਿਸ਼ਨ ਨੇ ਹਲਫਨਾਮਾ ਦਾਇਰ ਕਰ ਕੇ ਕਿਹਾ ਹੈ ਕਿ ਉਮੀਦਵਾਰਾਂ ਨੂੰ ਇੱਕ ਤੋਂ ਵੱਧ ਸੀਟਾਂ ਤੋਂ ਚੋਣਾਂ ਲੜਨ ਤੋਂ ਰੋਕਿਆ ਜਾਣਾ ਚਾਹੀਦਾ,ਕਿਉਂਕਿ ਇਸ ਨਾਲ ਸਰਕਾਰੀ ਮਾਲੀਆ 'ਤੇ ਬੇਲੋੜਾ ਬੋਝ ਵਧਦਾ ਹੈ।ਇੱਕ ਵਿਅਕਤੀ ਦੇ ਇੱਕ ਸੀਟ ਤੋਂ ਚੋਣ ਲੜਨ ਦੇ ਹੱਕ 'ਚ ਆਇਆ ਚੋਣ ਕਮਿਸ਼ਨਹਲਫਨਾਮਾ 'ਚ ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਉਮੀਦਵਾਰ ਦੋਵੇਂ ਸੀਟਾਂ ਜਿੱਤਣ ਤੋਂ ਬਾਅਦ ਇੱਕ ਸੀਟ ਖਾਲੀ ਕਰਦਾ ਹੈ ਤਾਂ ਉਸ ਤੋਂ ਦੂਜੇ ਸੀਟ ਦੀਆਂ ਉੱਪ ਚੋਣਾਂ 'ਤੇ ਆਉਣ ਵਾਲਾ ਖਰਚ ਵਸੂਲਿਆ ਜਾਣਾ ਚਾਹੀਦਾ।

-PTCNews

Related Post