ਹੁਣ ਜੋਤਸ਼ੀ ਨਹੀਂ ਦੱਸ ਸਕਣਗੇ ਚੋਣਾਂ ਦੇ ਨਤੀਜੇ , ਚੋਣ ਕਮਿਸ਼ਨ ਦਾ ਆਇਆ ਸਖ਼ਤ ਹੁਕਮ

By  Shanker Badra April 9th 2019 05:54 PM -- Updated: April 9th 2019 06:01 PM

ਹੁਣ ਜੋਤਸ਼ੀ ਨਹੀਂ ਦੱਸ ਸਕਣਗੇ ਚੋਣਾਂ ਦੇ ਨਤੀਜੇ , ਚੋਣ ਕਮਿਸ਼ਨ ਦਾ ਆਇਆ ਸਖ਼ਤ ਹੁਕਮ:ਦਿੱਲੀ : ਦੇਸ਼ 'ਚ ਲੋਕ ਸਭਾ ਦੀਆਂ ਚੋਣਾਂ ਨੂੰ ਲੈ ਕੇ ਬਿਗੁਲ ਵੱਜ ਚੁੱਕਾ ਹੈ ਅਤੇ ਸਿਆਸੀ ਪਾਰਟੀਆਂ ਨੇ ਆਪਣੇ-ਆਪਣੇ ਪੱਧਰ 'ਤੇ ਚੋਣ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅਪ੍ਰੈਲ-ਮਈ ਮਹੀਨੇ 'ਚ ਲੋਕ ਸਭਾ ਦੀਆਂ ਹੋਣ ਵਾਲੀਆਂ ਆਮ ਚੋਣਾਂ 'ਚ ਭਾਜਪਾ ਤੇ ਕਾਂਗਰਸ ਕਿਸ ਦੇ ਹੱਥ ਬਾਜ਼ੀ ਲੱਗੇਗੀ, ਇਹ ਤਾਂ ਚੋਣ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਚੱਲੇਗਾ ਪਰ ਜੋਤਸ਼ੀਆਂ ਨੇ ਆਪਣੇ-ਆਪਣੇ ਪੱਧਰ 'ਤੇ ਕਾਂਗਰਸ ਤੇ ਭਾਜਪਾ ਦੀਆਂ ਕੁੰਡਲੀਆਂ ਦਾ ਵਿਸ਼ਲੇਸ਼ਣ ਕਰਨਾ ਸ਼ੁਰੂ ਕਰ ਦਿੱਤਾ ਹੈ।

Election Commission of India bans astrology prediction of upcoming Lok Sabha Elections 2019
ਹੁਣ ਜੋਤਸ਼ੀ ਨਹੀਂ ਦੱਸ ਸਕਣਗੇ ਚੋਣਾਂ ਦੇ ਨਤੀਜੇ , ਚੋਣ ਕਮਿਸ਼ਨ ਦਾ ਆਇਆ ਸਖ਼ਤ ਹੁਕਮ

ਇਸ ਨੂੰ ਲੈ ਕੇ ਚੋਣ ਕਮਿਸ਼ਨ ਜੋਤਸ਼ੀਆਂ 'ਤੇ ਸਖ਼ਤ ਹੋ ਗਿਆ ਹੈ।ਚੋਣ ਕਮਿਸ਼ਨ ਨੇ ਕਿਹਾ ਹੈ ਕਿ ਜੋਤਸ਼ੀਆਂ ਵਲੋਂ ਚੁਣਾਵੀ ਨਤੀਜਿਆਂ ਬਾਰੇ ਭਵਿੱਖਵਾਣੀ ਕਰਨਾ ਵੀ ਕਾਨੂੰਨ ਦੀ ਉਲੰਘਣਾ ਹੈ।ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੀਆਂ ਨੂੰ ਲੈ ਕੇ ਜੋਤਸ਼ੀਆਂ ਅਤੇ ਹੋਰਾਂ ਦੀਆਂ ਭਵਿੱਖਵਾਣੀਆਂ ਜਾਂ ਅੰਦਾਜ਼ਿਆਂ ਨੂੰ ਪ੍ਰਕਾਸ਼ਿਤ ਅਤੇ ਪ੍ਰਸਾਰਿਤ ਨਹੀਂ ਕੀਤਾ ਜਾਣਾ ਚਾਹੀਦਾ।

Election Commission of India bans astrology prediction of upcoming Lok Sabha Elections 2019
ਹੁਣ ਜੋਤਸ਼ੀ ਨਹੀਂ ਦੱਸ ਸਕਣਗੇ ਚੋਣਾਂ ਦੇ ਨਤੀਜੇ , ਚੋਣ ਕਮਿਸ਼ਨ ਦਾ ਆਇਆ ਸਖ਼ਤ ਹੁਕਮ

ਚੋਣ ਕਮਿਸ਼ਨ ਨੇ ਦੱਸਿਆ ਹੈ ਕਿ ਚੋਣ ਨਤੀਜਿਆਂ ਦਾ ਭਵਿੱਖ ਦੱਸਣਾ ਧਾਰਾ 126 ਏ.ਦੀ ਉਲੰਘਣਾ ਹੈ।ਇਸ ਨੂੰ ਲੈ ਕੇ ਚੋਣ ਕਮਿਸ਼ਨ ਦੀ ਨਜ਼ਰ ਹੁਣ ਜੋਤਸ਼ੀਆਂ 'ਤੇ ਰਹੇਗੀ ਅਤੇ ਜੋਤਸ਼ੀ ਚੋਣ ਨਤੀਜੇ ਪਹਿਲਾਂ ਨਹੀਂ ਦੱਸ ਸਕਦੇ।

-PTCNews

Related Post