ਜੇਕਰ ਤੁਹਾਡੇ ਬੱਚੇ ਵੀ ਪੀਂਦੇ ਨੇ Energy Drink ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

By  Jashan A June 5th 2019 06:44 PM

ਜੇਕਰ ਤੁਹਾਡੇ ਬੱਚੇ ਵੀ ਪੀਂਦੇ ਨੇ Energy Drink ਤਾਂ ਜ਼ਰੂਰ ਪੜ੍ਹੋ ਇਹ ਖ਼ਬਰ,ਅਕਸਰ ਹੀ ਦੇਖਿਆ ਜਾਂਦਾ ਹੈ ਕਿ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਬੱਚੇ ਤੇ ਨੌਜਵਾਨ ਐਨਰਜੀ ਡਰਿੰਕਸ ਦੀ ਵਧੇਰੇ ਵਰਤੋਂ ਕਰਦੇ ਹਨ। ਐਨਰਜੀ ਡਰਿੰਕਸ ਹੋਰਨਾਂ ਸਾਫ਼ਟ ਡਰਿੰਕਸ ਨਾਲੋਂ ਸਸਤੀਆਂ ਵੀ ਹੁੰਦੀਆਂ ਹਨ।

ਐਨਰਜੀ ਡਰਿੰਕਸ ਪੀਣ ਨਾਲ ਤੁਹਾਡਾ ਸਰੀਰ ਭਾਵੇਂ ਉਤਸ਼ਾਹ ਨਾਲ ਭਰ ਜਾਂਦਾ ਹੋਵੇ, ਪਰ ਇਨ੍ਹਾਂ ਦਾ ਜ਼ਿਆਦਾ ਇਸਤੇਮਾਲ ਦਿਲ ‘ਤੇ ਭਾਰੀ ਪੈ ਸਕਦਾ ਹੈ। ਇਹਨਾਂ ਨਾਲ ਕਾਫੀ ਨੁਕਸਾਨ ਹੋ ਸਕਦਾ ਹੈ।

ਹੋਰ ਪੜ੍ਹੋ:ਇਹਨਾਂ ਟਰੱਕਾਂ ਨੂੰ ਚਲਾਉਣ ਵਾਲੇ ਡ੍ਰਾਈਵਰਾਂ ਨੂੰ ਇੱਕ ਟੂਰ ਲਈ ਮਿਲਦੇ ਹਨ ਸਭ ਤੋਂ ਵੱਧ ਪੈਸੇ, ਜਾਣੋ!

ਜਿਸ ਦਾ ਜ਼ਿਆਦਾ ਅਸਰ ਬੱਚਿਆਂ 'ਤੇ ਪੈ ਸਕਦਾ ਹੈ। ਇਕ ਅਧਿਐਨ ਮੁਤਾਬਕ, ਥੋੜ੍ਹੇ ਜਿਹੇ ਸਮੇਂ ‘ਚ ਬਹੁਤ ਜ਼ਿਆਦਾ ਐਨਰਜੀ ਡਰਿੰਕਸ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ ਤੇ ਦਿਲ ਦੀ ਧੜਕਨ ‘ਤੇ ਮਾੜਾ ਅਸਰ ਪੈ ਸਕਦਾ ਹੈ।

ਅਧਿਐਨ ਲਈ 18 ਤੋਂ 40 ਸਾਲ ਦੀ ਉਮਰ ਦੇ 34 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ।ਮਾਹਿਰਾਂ ਦਾ ਕਹਿਣਾ ਹੈ ਕਿ ਮੋਟਾਪੇ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਾਫ਼ਟ ਡਰਿੰਕਸ ਹੈ।

-PTC News

Related Post