ਇੰਗਲੈਂਡ ਦੇ ਸਾਬਕਾ ਟੈਸਟ ਕਪਤਾਨ ਐਲਿਸਟੇਅਰ ਕੁੱਕ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ ,ਭਾਰਤ ਦੇ ਖਿਲਾਫ਼ ਖੇਡਣਗੇ ਆਖਰੀ ਟੈਸਟ

By  Shanker Badra September 3rd 2018 08:11 PM -- Updated: September 3rd 2018 08:12 PM

ਇੰਗਲੈਂਡ ਦੇ ਸਾਬਕਾ ਟੈਸਟ ਕਪਤਾਨ ਐਲਿਸਟੇਅਰ ਕੁੱਕ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ ,ਭਾਰਤ ਦੇ ਖਿਲਾਫ਼ ਖੇਡਣਗੇ ਆਖਰੀ ਟੈਸਟ:ਇੰਗਲੈਂਡ ਦੇ ਸਾਬਕਾ ਟੈਸਟ ਕਪਤਾਨ ਐਲਿਸਟੇਅਰ ਕੁੱਕ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ।ਮਹਿਮਾਨ ਭਾਰਤੀ ਟੀਮ ਦੇ ਖ਼ਿਲਾਫ਼ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਉਨ੍ਹਾਂ ਦੇ ਕੈਰੀਅਰ ਦਾ ਆਖ਼ਰੀ ਮੈਚ ਹੋਵੇਗਾ।

ਐਲਿਸਟੇਅਰ ਕੁੱਕ ਨੇ ਕੌਮਾਂਤਰੀ ਕ੍ਰਿਕਟ 'ਚ ਇੰਗਲੈਂਡ ਦੇ ਲਈ ਹੁਣ ਤੱਕ 12254 ਰਨ ਬਣਾਏ ਹਨ।ਉਨ੍ਹਾਂ ਨੇ ਇੰਗਲੈਂਡ ਦੇ ਲਈ ਸਭ ਤੋਂ ਜ਼ਿਆਦਾ 160 ਮੈਚ ਖੇਡੇ ਹਨ।ਓਵਲ ਟੈਸਟ ਉਨ੍ਹਾਂ ਦਾ 161 ਟੈਸਟ ਮੈਚ ਹੋਵੇਗਾ।ਕੁੱਕ ਇਸ ਦੌਰਾਨ ਖ਼ਰਾਬ ਫਾਰਮ ਨਾਲ ਗੁਜ਼ਰ ਰਹੇ ਹਨ।ਟੀਮ ਵਿੱਚ ਉਸਦੇ ਸਥਾਨ ਨੂੰ ਲੈ ਕੇ ਵੀ ਸਵਾਲ ਉਠਾਏ ਜਾ ਰਹੇ ਸਨ।ਭਾਰਤ ਦੇ ਖਿਲਾਫ਼ ਵੀ ਉਹ ਰਨ ਬਣਾਉਣ ਵਿੱਚ ਅਸਫ਼ਲ ਰਹੇ ਹਨ।ਹਾਲਾਂਕਿ ਉਹ ਏਸੇਕਸ ਦੇ ਲਈ ਕਾਊਂਟੀ ਕ੍ਰਿਕੇਟ 'ਚ ਖੇਡਦੇ ਰਹਿਣਗੇ।

ਐਲਿਸਟੇਅਰ ਕੁੱਕ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਿਛਲੇ ਕੁੱਝ ਮਹੀਨੇ ਵਿੱਚ ਕਾਫ਼ੀ ਸੋਚ ਵਿਚਾਰ ਦੇ ਬਾਅਦ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ।ਭਾਰਤ ਦੇ ਖਿਲਾਫ਼ ਓਵਲ ਟੈਸਟ ਮੇਰੇ ਕਰੀਅਰ ਦਾ ਆਖਰੀ ਟੈਸਟ ਮੈਚ ਹੋਵੇਗਾ।

-PTCNews

Related Post