ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

By  Shanker Badra July 9th 2019 08:57 PM -- Updated: July 9th 2019 09:03 PM

ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home:ਲੰਡਨ : ਇੰਗਲੈਂਡ ਦੇ ਗਲੋਸਟਰਸ਼ਾਇਰ ਵਿਖੇ 65 ਸਾਲਾ ਟੈਰੀ ਮੈਰਿਡਿਥ ਨੇ ਇੱਕ ਅਜਿਹਾ ਟ੍ਰੀ ਘਰ ਬਣਾਇਆ ਹੈ , ਜੋ ਕਿ ਇੰਗਲੈਂਡ ਦੇ ਕਈ ਸ਼ਾਨਦਾਰ ਘਰਾਂ ਤੋਂ ਵੀ ਬਿਹਤਰ ਹੈ। ਇਹ ਟ੍ਰੀ ਹਾਊਸ ਉਨ੍ਹਾਂ ਨੇ ਅਪਣੇ ਘਰ ਦੇ ਪਿੱਛੇ ਹੀ ਗਾਰਡਨ ਵਿਚ ਬਣਾਇਆ।

England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਇਹ ਟ੍ਰੀ ਘਰ ਪੰਜ ਮੀਟਰ ਉੱਚਾ ਹੈ ਅਤੇ ਇਸ ਵਿੱਚ10 ਲੋਕਾਂ ਦੇ ਬੈਠਣ ਦੀ ਵਿਵਸਥਾ ਹੈ।ਇਸ ਘਰ ਦੇ ਬਾਹਰ ਹੀ ਇੱਕ ਛੋਟੀ ਬਾਲਕਾਨੀ ਵੀ ਬਣਾਈ ਗਈ ਹੈ, ਜਿੱਥੇ ਮੌਸਮ ਦਾ ਆਨੰਦ ਲਿਆ ਜਾ ਸਕਦਾ ਹੈ।

England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਜਾਣਕਾਰੀ ਮੁਤਾਬਕ ਟੈਰੀ ਮੈਰਿਡਿਥ ਨੇ ਆਪਣੇ 6 ਪੋਤੇ-ਪੋਤੀਆਂ ਦੇ ਲਈ ਇਸ ਟ੍ਰੀ ਹਾਊਸ ਨੂੰ ਬਣਾਇਆ ਹੈ। ਉਨ੍ਹਾਂ ਨੇ 2016 ਵਿਚ ਹੀ ਅਪਣੇ ਘਰ ਵਿਚ ਲੱਗੇ ਇੱਕ ਦਰੱਖਤ ਨੂੰ ਕਟਵਾਉਣਾ ਦਾ ਫ਼ੈਸਲਾ ਕਰ ਲਿਆ ਸੀ ਕਿਉਂਕਿ ਇਸ ਦੇ ਕਾਰਨ ਉਨ੍ਹਾਂ ਦੇ ਘਰ ਵਿਚ ਧੁੱਪ ਨਹੀਂ ਆ ਰਹੀ ਸੀ।ਉਹ ਖੁਦ ਦਰੱਖਤ ਨੂੰ ਕੱਟਣ ਲਈ ਚੜ੍ਹੇ ਪਰ ਉਥੋਂ ਉਹ ਆਸ ਪਾਸ ਦਾ ਨਜ਼ਾਰਾ ਦੇਖ ਕੇ ਹੈਰਾਨ ਰਹਿ ਗਏ।

England: Grandad tree house in his back garden with two beds, ten seats
ਇੰਗਲੈਂਡ : ਇੱਕ ਬਜ਼ੁਰਗ ਨੇ ਆਪਣੇ ਪੋਤੇ-ਪੋਤੀਆਂ ਲਈ ਬਣਾਇਆ ਖ਼ੂਬਸੂਰਤ Tree Home

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪੁਲਿਸ ਨੇ ਭਾਜਪਾ ਆਗੂ ਦਾ ਚਲਾਣ ਕੱਟ ਕੇ ਹੱਥ ‘ਚ ਫੜਾਇਆ , ਚਲਾਣ ਕੱਟਣ ‘ਤੇ ਸੜਕ ‘ਤੇ ਲੱਗਾ ਰੋਣ

ਜਿਸ ਤੋਂ ਬਾਅਦ ਉਨ੍ਹਾਂ ਦੇ ਦਿਮਾਗ ਵਿਚ ਟ੍ਰੀ ਹਾਊਸ ਬਣਾਉਣ ਦਾ ਵਿਚਾਰ ਆਇਆ। ਇਸ ਨੂੰ ਬਣਾਉਣ ਅਤੇ ਆਸ ਪਾਸ ਗ੍ਰੀਨਰੀ ਕਰਨ ਵਿਚ ਉਨ੍ਹਾਂ 8 ਮਹੀਨੇ ਲੱਗੇ।ਘਰ ਬਣਾਉਣ ਤੋਂ ਲੈ ਕੇ ਸਮਾਨ ਰੱਖਣ ਤੱਕ ਦਾ ਸਾਰਾ ਕੰਮ ਉਨ੍ਹਾਂ ਨੇ ਅਪਣੇ ਹੱਥੀਂ ਕੀਤਾ।

-PTCNews

Related Post