ਇੰਗਲੈਂਡ ਤੋਂ ਪੰਜਾਬ ਘੁੰਮਣ ਆਈ ਲੜਕੀ ਘਰ ਦੇ ਬਾਹਰੋਂ ਅਚਾਨਕ ਹੋਈ ਲਾਪਤਾ

By  Shanker Badra August 17th 2018 09:22 AM -- Updated: August 17th 2018 09:25 AM

ਇੰਗਲੈਂਡ ਤੋਂ ਪੰਜਾਬ ਘੁੰਮਣ ਆਈ ਲੜਕੀ ਘਰ ਦੇ ਬਾਹਰੋਂ ਅਚਾਨਕ ਹੋਈ ਲਾਪਤਾ:ਜ਼ਿਲ੍ਹਾ ਕਪੂਰਥਲਾ ਦੇ ਪਿੰਡ ਮਕਸੂਦਪੁਰ ਵਿੱਚ 16 ਅਗਸਤ ਨੂੰ 19 ਸਾਲਾ ਲੜਕੀ ਦੇ ਘਰ ਦੇ ਬਾਹਰੋਂ ਅਚਾਨਕ ਲਾਪਤਾ ਹੋ ਗਈ ਹੈ।ਜਾਣਕਾਰੀ ਅਨੁਸਾਰ ਲਾਪਤਾ ਹੋਈ ਲੜਕੀ ਦੀ ਪਹਿਚਾਣ ਮਨਪ੍ਰੀਤ ਕੌਰ ਵਜੋਂ ਹੋਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਉਕਤ ਲੜਕੀ ਦੇ ਮਾਸੜ ਕਰਨੈਲ ਸਿੰਘ ਨੇ ਦੱਸਿਆ ਕਿ ਦੁਪਿਹਰ ਤਕਰੀਬਨ 12:30 ਵਜੇ ਲੜਕੀ ਆਪਣੇ ਘਰ ਦੇ ਬਾਹਰ ਹੀ ਖੜੀ ਸੀ ਅਚਾਨਕ ਘਰ ਦੇ ਬਾਹਰੋ ਲਾਪਤਾ ਹੋ ਗਈ।ਇਸ ਸਬੰਧੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੁੱਝ ਵੀ ਪਤਾ ਨਹੀਂ ਲੱਗਿਆ।ਇਸ ਸਬੰਧੀ ਬੇਗੋਵਾਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਵੱਲੋਂ ਮਿਲੇ ਤੱਥਾਂ ਦੇ ਆਧਾਰ 'ਤੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।

ਦੱਸਣਯੋਗ ਹੈ ਕਿ ਲੜਕੀ ਮਨਪ੍ਰੀਤ ਕੌਰ ਇੰਗਲੈਂਡ ਤੋ ਆਪਣੇ ਪਰਿਵਾਰ ਨਾਲ ਛੁਟੀਆ ਕੱਟਣ ਆਈ ਹੋਈ ਸੀ।

-PTCNews

Related Post