EPFO ਵੱਲੋਂ ਸਾਰੇ ਪੀਐੱਫ ਖਾਤਾ ਧਾਰਕਾਂ ਨੂੰ ਵੱਡੀ ਰਾਹਤ, ਆਸਾਨੀ ਨਾਲ ਕਢਵਾ ਸਕਦੇ ਹੋ ਪੈਸੇ

By  Shanker Badra July 10th 2020 06:23 PM

EPFO ਵੱਲੋਂ ਸਾਰੇ ਪੀਐੱਫ ਖਾਤਾ ਧਾਰਕਾਂ ਨੂੰ ਵੱਡੀ ਰਾਹਤ, ਆਸਾਨੀ ਨਾਲ ਕਢਵਾ ਸਕਦੇ ਹੋ ਪੈਸੇ:ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਨੇ ਕਰੋੜਾਂ ਕਰਮਚਾਰੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਦੇ ਨਾਲ ਨੌਕਰੀ ਪੇਸ਼ਾ ਲੋਕਾਂ ਨੂੰ ਬਹੁਤ ਫ਼ਾਇਦਾ ਮਿਲੇਗਾ। ਕਰਮਚਾਰੀ ਭਵਿੱਖ ਨਿਧੀ ਸੰਗਠਨ ਮੁਤਾਬਿਕ ਹੁਣ ਕੋਰੋਨਾ ਦੇ ਕਹਿਰ ਨਾਲ ਸਬੰਧਤ ਨਿਕਾਸੀ ਕਲੇਮ ਫਾਈਲ ਕਰਨ ਲਈ ਈਪੀਐੱਫ ਮੈਂਬਰ ਨੂੰ ਕੋਈ ਪ੍ਰਮਾਣ ਪੱਤਰ ਜਾਂ ਦਸਤਾਵੇਜ਼ ਜਮ੍ਹਾਂ ਨਹੀਂ ਕਰਵਾਉਣਾ ਪਵੇਗਾ। ਤੁਸੀਂ ਕੋਰੋਨਾ ਮਹਾਮਾਰੀ 'ਚ ਨਕਦੀ ਦੀ ਜ਼ਰੂਰਤ ਪੈਣ 'ਤੇ ਪੀਐੱਫ ਦਾ ਪੈਸਾ ਕਢਵਾ ਸਕਦੇ ਹੋ।

ਇਸ ਸਬੰਧੀ ਈਪੀਐੱਫਓ ਨੇ ਟਵੀਟ ਰਾਹੀਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਕਹਿਰ ਨਾਲ ਸਬੰਧਤ ਨਿਕਾਸੀ ਕਲੇਮ ਫਾਈਲ ਕਰਨ ਲਈ ਈਪੀਐੱਫ ਮੈਂਬਰ ਨੂੰ ਕੋਈ ਪ੍ਰਮਾਣ ਪੱਤਰ ਜਾਂ ਦਸਤਾਵੇਜ਼ ਦੇਣਾ ਜ਼ਰੂਰੀ ਨਹੀਂ। ਇਸ ਤੋਂ ਇਲਾਵਾ EPFO ਨੇ ਸਾਰੇ ਪੀਐੱਫ ਖਾਤਾ ਧਾਰਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਬਣੇ ਈਪੀਐੱਫਓ ਦਾ ਕੋਈ ਗ਼ਲਤ ਹੈਂਡਲ ਸਬਸਕ੍ਰਾਈਬ ਨਾ ਕਰਨ। ਸਰਕਾਰ ਨੇ ਕੋਵਿਡ-19 ਸੰਕਟ ਨੂੰ ਦੇਖਦਿਆਂ ਈਪੀਐੱਫ ਮੈਂਬਰਾਂ ਨੂੰ ਆਪਣੇ ਪੀਐੱਫ 'ਚੋਂ 3 ਮਹੀਨੇ ਦੀ ਤਨਖ਼ਾਹ ਬਰਾਬਰ ਰਕਮ ਕਢਵਾਉਣ ਦੀ ਛੋਟ ਦਿੱਤੀ ਸੀ।

EPF member does not  submit any certificate or documents  EPFO ਵੱਲੋਂ ਸਾਰੇ ਪੀਐੱਫ ਖਾਤਾ ਧਾਰਕਾਂ ਨੂੰ ਵੱਡੀ ਰਾਹਤ, ਆਸਾਨੀ ਨਾਲ ਕਢਵਾ ਸਕਦੇ ਹੋ ਪੈਸੇ

ਜਾਣਕਾਰੀ ਅਨੁਸਾਰ ਤੁਸੀਂ ਈਪੀਐੱਫਓ ਦਾ ਪੈਸਾ ਆਨਲਾਈਨ ਵੀ ਟਰਾਂਸਫਰ ਕਰ ਸਕਦੇ ਹੋ। ਯੂਨੀਵਰਸਲ ਅਕਾਊਂਟ ਨੰਬਰ (UAN) ਆਉਣ ਤੋਂ ਬਾਅਦ ਮੁਲਾਜ਼ਮ ਦੇ ਸਾਰੇ ਅਕਾਊਂਟ ਇੱਕੋ ਜਗ੍ਹਾ ਰਹਿੰਦੇ ਹਨ ਪਰ ਪੈਸਾ ਅਲੱਗ-ਅਲੱਗ ਖਾਤਿਆਂ 'ਚ ਰਹਿੰਦਾ ਹੈ। ਇਸ ਲਈ ਨਵੀਂ ਕੰਪਨੀ ਨਾਲ ਤੁਹਾਡੇ ਲਈ ਪਹਿਲਾਂ ਆਪਣਾ UAN ਸ਼ੇਅਰ ਕਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਵਿਚ ਆਪਣੇ ਨਵੇਂ ਖਾਤੇ 'ਚ ਪੁਰਾਣੇ ਖਾਤੇ ਦਾ ਪੈਸਾ ਟਰਾਂਸਫਰ ਕਰ ਲਓ।

1. EPF ਦੇ ਯੂਨੀਫਾਈਡ ਮੈਂਬਰ ਪੋਰਟਲ ਨੂੰ ਲੌਗਆਨ ਕਰੋ।

2. ਹੁਣ ਆਪਣੇ UAN ਤੇ ਪਾਸਵਰਡ ਜ਼ਰੀਏ ਲੌਗਇਨ ਕਰੋ।

3. ਹੁਣ 'Online Services' ਆਪਸ਼ਨ 'ਤੇ ਜਾਓ ਤੇ 'One Member- One EPF Account (Transfer Request)' 'ਤੇ ਕਲਿੱਕ ਕਰੋ।

4. ਹੁਣ 'Get Details' 'ਤੇ ਕਲਿੱਕ ਕਰੋ।

5. ਹੁਣ ਤੁਹਾਡੇ ਸਾਹਮਣੇ ਸਾਬਕਾ ਕੰਪਨੀ ਦੇ ਪੀਐੱਫ ਅਕਾਊਂਟ ਦਾ ਵੇਰਵਾ ਆ ਜਾਵੇਗਾ।

6. ਹੁਣ ਤੁਸੀਂ ਮੌਜੂਦਾ ਜਾਂ ਸਾਬਕਾ ਕੰਪਨੀ ਨੂੰ ਫਾਰਮ ਮਨਜ਼ੂਰ ਕਰਨ ਲਈ ਚੁਣ ਸਕਦੇ ਹੋ।

7. ਇਸ ਤੋਂ ਬਾਅਦ 'Get OTP' ਦਾ ਬਦਲ ਚੁਣੋ। ਹੁਣ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ ਇਕ ਓਟੀਪੀ ਆਵੇਗਾ। ਇਸ ਨੂੰ ਐਂਟਰ ਕਰ ਕੇ ਸਬਮਿਟ ਬਟਨ 'ਤੇ ਕਲਿੱਕ ਕਰ ਦਿਉ।

-PTCNews

Related Post