12-15 ਸਾਲ ਦੇ ਬੱਚਿਆਂ ਨੂੰ ਲੱਗੇਗਾ ਕੋਰਨਾ ਦਾ ਟੀਕਾ, ਫਾਈਜ਼ਰ ਦੀ ਵੈਕਸੀਨ ਨੂੰ EMA ਨੇ ਦਿੱਤੀ ਮਨਜ਼ੂਰੀ

By  Baljit Singh May 29th 2021 01:35 PM

ਬ੍ਰਸਲਸ: ਯੂਰਪੀ ਮੈਡੀਸਿਨ ਏਜੰਸੀ (EMA) ਨੇ 12 ਤੋਂ 15 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ-ਬਾਇਓਐਨਟੈਕ ਕੋਵਿਡ-19 ਵੈਕਸੀਨ ਦੇ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫਾਈਜ਼ਰ ਬਾਇਓਐਨਟੈਕ ਦੇ ਟੀਕੇ ਨੂੰ 27 ਮੈਂਬਰ ਦੇਸ਼ਾਂ ਦੇ ਯੂਰਪੀ ਸੰਘ ਵਿਚ ਸਭ ਤੋਂ ਪਹਿਲਾਂ ਆਗਿਆ ਮਿਲੀ ਸੀ ਅਤੇ ਦਸੰਬਰ ਵਿਚ 16 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਲਗਾਉਣ ਲਈ ਲਾਈਸੰਸ ਪ੍ਰਦਾਨ ਕੀਤਾ ਗਿਆ ਸੀ। ਪੜ੍ਹੋ ਹੋਰ ਖਬਰਾਂ: CGBSE: 01 ਜੂਨ ਤੋਂ ਸ਼ੁਰੂ ਹੋ ਰਹੇ ਬੋਰਡ ਐਗਜ਼ਾਮ, ਘਰੋਂ ਪ੍ਰੀਖਿਆ ਦੇਣ ਦੇ ਇਹ ਹਨ ਨਿਯਮ ਸ਼ੁੱਕਰਵਾਰ ਨੂੰ ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ, EMA ਦੇ ਵੈਕਸੀਨ ਰਣਨੀਤੀ ਪ੍ਰਬੰਧਕ, ਮਾਰਕੋ ਕੈਵੇਲਰੀ ਨੇ ਕਿਹਾ ਕਿ ਯੂਰੋਪੀ ਸੰਘ ਦੀ ਰੈਗੂਲੇਟਰੀ ਨੂੰ ਬੱਚਿਆਂ ਅਤੇ ਅਲੱੜ੍ਹਾਂ ਲਈ ਟੀਕੇ ਦੇ ਇਸਤੇਮਾਲ ਨੂੰ ਮਨਜ਼ੂਰੀ ਦੇਣ ਲਈ ਜ਼ਰੂਰੀ ਅੰਕੜੇ ਮਿਲੇ ਸਨ ਅਤੇ ਡਾਟਾ ਤੋਂ ਪਤਾ ਚੱਲਦਾ ਹੈ ਕਿ ਇਹ ਕੋਵਿਡ-19 ਦੇ ਖਿਲਾਫ ਬਹੁਤ ਜ਼ਿਆਦਾ ਪ੍ਰਭਾਵੀ ਹੈ। ਪੜ੍ਹੋ ਹੋਰ ਖਬਰਾਂ: ਦਿੱਲੀ ‘ਚ ਅੱਜ ਬਦਲੇਗਾ ਮੌਸਮ, ਇਨ੍ਹਾਂ ਸੂਬਿਆਂ ‘ਵਿਚ ਦਿਖ ਰਿਹੈ ‘ਯਾਸ’ ਦਾ ਅਸਰ ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨੂੰ ਯੂਰੋਪੀ ਕਮਿਸ਼ਨ ਦੀ ਮਨਜ਼ੂਰੀ ਮਿਲਣ ਦੀ ਲੋੜ ਹੈ ਅਤੇ ਵੱਖ-ਵੱਖ ਦੇਸ਼ਾਂ ਦੀ ਰੈਗੂਲੇਟਰੀਆਂ ਨੂੰ ਤੈਅ ਕਰਨਾ ਹੋਵੇਗਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਟੀਕਾ ਲਗਾਇਆ ਜਾਵੇਗਾ ਜਾਂ ਨਹੀਂ। ਕੈਨਾਡਾ ਅਤੇ ਅਮਰੀਕਾ ਵਿਚ ਰੈਗੂਲੇਟਰੀਆਂ ਨੇ ਪਹਿਲਾਂ ਹੀ ਅਲੱੜ੍ਹਾਂ ਲਈ ਇਸਦੀ ਵਰਤੋ ਦੀ ਸਿਫਾਰਿਸ਼ ਕੀਤੀ ਸੀ। ਈਐੱਮਏ ਨੇ ਦੱਸਿਆ ਕਿ ਅਮਰੀਕਾ ਵਿਚ 2,200 ਤੋਂ ਜ਼ਿਆਦਾ ਅਲੱੜ੍ਹਾਂ ਵਿਚ ਇਕ ਅਧਿਐਨ ਦੇ ਆਧਾਰ ਉੱਤੇ ਵਖਾਇਆ ਗਿਆ ਕਿ ਟੀਕਾ ਸੁਰੱਖਿਅਤ ਅਤੇ ਅਸਰਦਾਰ ਹੈ। ਪੜ੍ਹੋ ਹੋਰ ਖਬਰਾਂ: ਵੈਕਸੀਨੇਸ਼ਨ ਦੇ ਬਾਵਜੂਦ UK ‘ਚ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਇਸ ਸਮੂਹ ਵਿਚ ਪ੍ਰਤੀਰੱਖਿਆ 16-25 ਉਮਰ ਵਰਗ ਵਿਚ ਜ਼ਿਕਰਯੋਗ ਸੀ। ਅਧਿਐਨ ਤੋਂ ਪਤਾ ਚੱਲਦਾ ਹੈ ਕਿ ਟੀਕਾ ਕੋਵਿਡ ਨੂੰ ਰੋਕਣ ਵਿਚ ਅਸਰਦਾਰ ਸੀ। ਈਐੱਮਏ ਨੇ ਆਪਣੇ ਬਿਆਨ ਵਿਚ ਕਿਹਾ ਕਿ ਟੀਕਾ ਕਾਫ਼ੀ ਸੁਰੱਖਿਅਤ ਪਾਇਆ ਗਿਆ ਅਤੇ 12-15 ਉਮਰ ਵਰਗ ਵਿਚ ਵੀ ਟੀਕੇ ਦੇ ਸਾਈਡ ਇਫੈਕਟ ਉਂਝ ਹੀ ਸਨ ਜਿਵੇਂ 16 ਸਾਲ ਜਾਂ ਇਸ ਤੋਂ ਜ਼ਿਆਦਾ ਉਮਰ ਦੇ ਵਿਅਸਕਾਂ ਵਿਚ ਵੇਖੇ ਗਏ ਸਨ ਅਤੇ ਕੋਈ ਚਿੰਤਾ ਦੀ ਗੱਲ ਨਹੀਂ ਹੈ। ਟੀਕਾ ਲਗਵਾਉਣ ਦੇ ਬਾਅਦ ਇਸ ਉਮਰ ਵਰਗ ਦੇ ਲੋਕਾਂ ਨੂੰ ਵੀ ਦਰਦ, ਥਕਾਵਟ, ਸਿਰਦਰਦ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਠੰਡ ਲੱਗਨਾ ਅਤੇ ਬੁਖਾਰ ਮਹਿਸੂਸ ਹੋ ਸਕਦਾ ਹੈ। -PTC News

Related Post