ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ
Shanker Badra
November 30th 2018 05:57 PM --
Updated:
November 30th 2018 06:55 PM
ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਹੋ ਜਾਣ ਸਾਵਧਾਨ ,ਹੋ ਸਕਦੈ ਕੈਂਸਰ:ਅੱਜ ਕੱਲ ਭੱਜਦੌੜ ਭਰੀ ਜ਼ਿੰਦਗੀ ਅਤੇ ਗਲਤ ਖਾਣ-ਪੀਣ ਕਾਰਨ ਲੋਕਾਂ ਨੂੰ ਕਈ ਗੰਭੀਰ ਬੀਮਾਰੀਆਂ ਹੁੰਦੀਆਂ ਜਾ ਰਹੀਆਂ ਹਨ ,ਇਨ੍ਹਾਂ ਵਿੱਚੋਂ ਇੱਕ ਹੈ ਕੈਂਸਰ। ਇਸ ਨਾਮੁਰਾਦ ਬੀਮਾਰੀ ਨੇ ਕਈ ਘਰਾਂ ਨੂੰ ਆਪਣੇ ਜਾਲ 'ਚ ਜਕੜਿਆ ਹੋਇਆ ਹੈ।ਕੈਂਸਰ ਦੇ ਮਰੀਜ਼ ਦੀ ਜ਼ਿੰਦਗੀ ਉਸ ਸਰੀਰਕ ਅਤੇ ਮਾਨਸਿਕ ਪੀੜ ਤੋਂ ਗੁਜ਼ਰਦੀ ਹੈ, ਜਿਸਨੂੰ ਬਿਆਨ ਕਰਨਾ ਮੁਮਕਿਨ ਨਹੀਂ ਹੈ।ਕੈਂਸਰ ਸ਼ਬਦ ਤੋਂ ਡਰਨ ਵਾਲੇ ਲੋਕਾਂ ਲਈ ਰਾਹਤ ਭਰੀ ਖਬਰ ਇਹ ਹੈ ਕਿ ਕੈਪੀਟੋਲ ਹਸਪਤਾਲ ਦੇ ਮਾਹਰਾਂ ਮੁਤਾਬਕ, ਹੁਣ ਕੈਂਸਰ ਲਾਇਲਾਜ ਨਹੀਂ ਹੈ ਅਤੇ ਇਸਦਾ ਸਮੇਂ ਸਿਰ ਇਲਾਜ ਮਰੀਜ਼ ਦੀ ਜਾਨ ਬਚਾ ਸਕਦਾ ਹੈ।ਕੈਪੀਟੋਲ ਹਸਪਤਾਲ ਦਾ ਮੰਨਣਾ ਹੈ ਕਿ ਜੇਕਰ ਕੈਂਸਰ ਵਰਗੀ ਬਿਮਾਰੀ ਦਾ ਸ਼ੁਰੂ ਵਿੱਚ ਹੀ ਠੀਕ ਇਲਾਜ ਹੋ ਜਾਵੇ ਤਾਂ ਰੋਗੀ ਬਿਲਕੁਲ ਠੀਕ ਹੋ ਜਾਂਦਾ ਹੈ।ਅੱਜ ਕੱਲ੍ਹ ਦੇ ਜੀਵਨ 'ਚ ਪਲਾਸਟਿਕ ਦੀ ਵੱਧ ਵਰਤੋਂ ਵੀ ਕੈਂਸਰ ਦਾ ਇੱਕ ਹੋਰ ਕਾਰਨ ਬਣ ਗਈ ਹੈ।ਜਿਸ ਕਰਕੇ ਪਲਾਸਟਿਕ ਦੀ ਵੱਧ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਅੱਜ ਕੱਲ ਔਰਤਾਂ ਆਮ ਤੌਰ 'ਤੇ ਘਰਾਂ ਵਿੱਚ ਪਲਾਸਟਿਕ ਦੀ ਵਰਤੋਂ ਕਰਦੀਆਂ ਹਨ।ਇਸ ਦੇ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਸਾਡੇ ਰੋਜ਼ਾਨਾ ਵਰਤੋਂ ਵਾਲੇ ਸਮਾਨ ਨਾਲ ਕੈਂਸਰ ਹੋ ਸਕਦਾ ਹੈ।ਇਸ ਦੇ ਬਾਰੇ ਸਮੂਹ ਔਰਤਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।ਇਸ ਸਬੰਧੀ ਇੱਕ ਖੋਜ ਅਨੁਸਾਰ ਸਾਹਮਣੇ ਆਇਆ ਹੈ ਕਿ ਪਲਾਸਟਿਕ 'ਚ ਆਮ ਤੌਰ 'ਤੇ ਵਰਤੋਂ ਹੋਣ ਵਾਲੇ ਰਸਾਇਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।ਅਮਰੀਕਾ ਦੀ ਆਕਲੈਂਡ ਯੂਨੀਵਰਸਿਟੀ ਦੇ ਖੋਜਕਾਰੀਆਂ ਮੁਤਾਬਕ ਪਲਾਸਟਿਕ ਉਦਯੋਗ 'ਚ ਵਰਤੋਂ ਹੋਣ ਵਾਲੇ ਰਸਾਇਣ ਬੀਪੀਐਸ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ।ਦੱਸਿਆ ਜਾਂਦਾ ਹੈ ਕਿ ਇਹ ਖੋਜ ਐਸਟ੍ਰੋਜਨ ਰਿਸੈਪਟਰ-ਅਲਫਾ ਤੇ ਬੀਆਰਸੀਏ1ਜੀਨ 'ਤੇ ਬੀਪੀਐਸ ਦੇ ਪ੍ਰਭਾਵ ਨੂੰ ਲੈ ਕੇ ਕੀਤੀ ਗਈ ਹੈ।ਅਮਰੀਕੀ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ 55 ਤੋਂ 65 ਫ਼ੀਸਦੀ ਉਨ੍ਹਾਂ ਔਰਤਾਂ 'ਚ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਰਹਿੰਦਾ ਹੈ ਜਿਨ੍ਹਾਂ ਦੇ ਬੀਆਰਸੀਏ1 'ਚ ਖ਼ਤਰਨਾਕ ਪਰਿਵਰਤਨ ਹੁੰਦਾ ਹੈ।ਬ੍ਰੈਸਰ ਕੈਂਸਰ ਦੀ ਅਖੀਰਲੀ ਸਟੇਜ 'ਤੇ ਮਹਿਲਾਵਾਂ ਨੂੰ ਕੈਂਸਰ ਵਾਲੇ ਹਿੱਸੇ ਨੂੰ ਕਟਵਾਉਣ ਪੈਂਦਾ ਹੈ।ਇਸ ਲਈ ਸਾਨੂੰ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਤੋਂ ਬੱਚਣ ਲਈ ਇਨ੍ਹਾਂ ਮਹੱਤਵਪੂਰਨ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।