ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ

By  Shanker Badra April 11th 2018 10:38 AM -- Updated: April 26th 2018 06:10 PM

ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗ:ਫੇਸਬੁੱਕ ਦੇ ਸਹਿ ਸੰਸਥਾਪਕ ਤੇ ਸੀ.ਈ.ਓ. ਮਾਰਕ ਜ਼ੁਕਰਬਰਗ ਅਮਰੀਕੀ ਸੰਸਦ ਦੇ ਸਾਹਮਣੇ ਪੇਸ਼ ਹੋਏ ਹਨ।ਜਿਥੇ ਉਨ੍ਹਾਂ ਨੇ ਫੇਸਬੁੱਕ ਡਾਟਾ ਲੀਕ ਮਾਮਲੇ 'ਤੇ ਅਮਰੀਕੀ ਸੰਸਦ ਦੀ ਇੱਕ ਕਮੇਟੀ ਅੱਗੇ ਅਪਣਾ ਪੱਖ ਰੱਖਿਆ ਅਤੇ ਸਵਾਲਾਂ ਦੇ ਜਵਾਬ ਦਿੱਤੇ ਹਨ।ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗਕਮੇਟੀ ਦੇ ਸਵਾਲਾਂ ਦੇ ਜਾਵਾਬ ਦਿੰਦਿਆਂ ਜ਼ੁਕਰਬਰਗ ਨੇ ਕਿਹਾ ਕਿ ਅਮਰੀਕੀ ਚੋਣਾਂ ਦੌਰਾਨ ਜੋ ਡਾਟਾ ਚੋਰੀ ਹੋਣ ਦੀ ਗ਼ਲਤੀ ਫੇਸਬੁੱਕ ਤੋਂ ਹੋਈ ਹੈ ਮੈਂ ਉਸ ਲਈ ਮੁਆਫ਼ੀ ਮੰਗਦਾ ਹਾਂ।ਮੈਂ ਫ਼ੇਸਬੁਕ ਦਾ ਸੰਸਥਾਪਕ ਹਾਂ,ਇਸ ਨੂੰ ਚਲਾਉਂਦਾ ਹਾਂ ਤੇ ਇਸ ਦੇ ਚੰਗੇ -ਮਾੜੇ ਲਈ ਮੈਂ ਖ਼ੁਦ ਜ਼ਿੰਮੇਦਾਰ ਹਾਂ।ਇਸ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕੀ ਚੋਣਾਂ ਦੌਰਾਨ ਜੋ ਗ਼ਲਤੀ ਹੋਈ ਹੈ ਫੇਸਬੁੱਕ ਉਸ ਨੂੰ ਸੁਧਾਰਣ ਲਈ ਕੰਮ ਕਰ ਰਿਹਾ ਹੈ।ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗਅਸੀਂ ਆਸਵੰਦ ਹਾਂ ਕਿ 2018 ਦੀਆਂ ਸਿਰਫ਼ ਮਿਡ-ਟਰਮ ਅਮਰੀਕੀ ਚੋਣਾਂ ਹੀ ਨਹੀਂ ਸਗੋਂ ਬਾਕੀ ਦੇਸ਼ਾਂ ਜਿਵੇਂ ਭਾਰਤ ਤੇ ਬ੍ਰਾਜ਼ੀਲ ਦੀਆਂ ਚੋਣਾਂ ਦੌਰਾਨ ਵੀ ਡਾਟਾ ਲੀਕ ਜਿਹੇ ਮਾਮਲਾ ਨਾਲ ਨਜਿੱਠਣ ਲਈ ਹੁਣ ਫੇਸਬੁੱਕ ਤਿਆਰ ਹੈ।ਉਨ੍ਹਾਂ ਕਿਹਾ ਕਿ ਫੇਸਬੁੱਕ ਅਪਣੇ ਖ਼ਪਤਕਾਰਾਂ ਤੋਂ ਕੋਈ ਵਸੂਲੀ ਨਹੀਂ ਕਰਦਾ।ਇਹ ਇਸ਼ਤਿਹਾਰਾਂ ਦੇ ਸਿਰ 'ਤੇ ਚਲਦੀ ਹੈ।ਇਸ ਲਈ ਇਸ਼ਤਿਹਾਰਦਾਤਾ ਕੰਪਨੀਆਂ ਲਈ ਨਿਯਮ ਬਦਲੇ ਜਾ ਰਹੇ ਹਨ।ਖ਼ਾਸ ਕਰ ਕੇ ਚੋਣਾਂ ਦੇ ਇਸ਼ਤਿਹਾਰਾਂ ਲਈ ਨਿਯਮ ਹੋਰ ਸਖ਼ਤ ਕਰ ਉਨ੍ਹਾਂ 'ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਗ਼ਲਤੀ ਕਿਸੇ ਵੀ ਹਾਲਾਤ 'ਚ ਦੁਹਰਾਈ ਨਾ ਜਾ ਸਕੇ।ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗਇਸ ਤੋਂ ਪਹਿਲਾਂ ਫੇਸਬੁੱਕ ਸੰਸਥਾਪਕ ਜ਼ੁਕਰਬਰਗ ਨੇ ਅਮਰੀਕੀ 'ਕਾਂਗਰਸ' ਅੱਗੇ ਪੇਸ਼ ਹੋ ਕੇ ਸਾਰੇ ਮਾਮਲੇ ਦੀ ਨਿਜੀ ਜ਼ਿੰਮੇਵਾਰੀ ਲੈਂਦੇ ਹੋਏ ਲਿਖਤੀ ਰੂਪ 'ਚ ਮੁਆਫ਼ੀ ਮੰਗੀ।ਜ਼ੁਕਰਬਰਗ ਨੇ ਅਪਣੇ ਮੁਆਫ਼ੀ ਨਾਮੇ 'ਚ ਕਿਹਾ ਹੈ ਕਿ ਅਸੀਂ ਅਪਣੀ ਜ਼ਿੰਮੇਵਾਰੀ ਨੂੰ ਸਮਝਣ 'ਚ ਭੁੱਲ ਕੀਤੀ।ਇਹ ਬਹੁਤ ਵੱਡੀ ਗ਼ਲਤੀ ਹੈ।ਇਸ ਲਈ ਮੈਂ ਮੁਆਫ਼ੀ ਮੰਗਦਾ ਹਾਂ।ਫੇਸਬੁੱਕ ਡਾਟਾ ਲੀਕ ਮਾਮਲਾ:ਅਮਰੀਕੀ ਸੰਸਦ ਸਾਹਮਣੇ ਪੇਸ਼ ਹੋਏ ਫੇਸਬੁੱਕ ਦੇ ਸੀ.ਈ.ਓ. ਮਾਰਕ ਜ਼ੁਕਰਬਰਗਅਮਰੀਕੀ 'ਕਾਂਗਰਸ' ਦੀ ਇੱਕ ਕਮੇਟੀ ਫੇਸਬੁੱਕ ਵਲੋਂ ਖ਼ਪਤਕਾਰਾਂ ਦੇ ਨਿਜੀ ਡਾਟੇ ਦੇ ਪ੍ਰਬੰਧਾਂ ਅਤੇ ਉਨ੍ਹਾਂ ਦੀ ਸੁਰੱਖਿਆ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਹੈ।ਜ਼ੁਕਰਬਰਗ ਇਸ ਤੋਂ ਪਹਿਲਾਂ ਕਈ ਵਾਰ ਡਾਟਾ ਚੋਰੀ ਘਟਨਾਕ੍ਰਮ ਲਈ ਮੁਆਫ਼ੀ ਮੰਗ ਚੁਕੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਨੇ ਕਾਂਗਰਸ ਦੀ ਇਕ ਕਮੇਟੀ ਸਾਹਮਣੇ ਪੇਸ਼ ਹੋ ਕੇ ਮੁਆਫ਼ੀ ਮੰਗੀ ਹੈ।ਇਸ ਤੋਂ ਬਾਅਦ ਉਹ ਬੁੱਧਵਾਰ ਨੂੰ ਹਾਊਸ ਊਰਜਾ ਤੇ ਕਾਮਰਸ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।

-PTCNews

Related Post