ਕੀ FACEBOOK ਨੂੰ ਟੱਕਰ ਦੇ ਸਕੇਗੀ ਇਹ ਬਿਨਾਂ ਇੰਟਰਨੈੱਟ ਤੋਂ ਚੱਲਣ ਵਾਲੀ ਐਪ ?

By  Jashan A July 15th 2019 04:17 PM

ਕੀ FACEBOOK ਨੂੰ ਟੱਕਰ ਦੇ ਸਕੇਗੀ ਇਹ ਬਿਨਾਂ ਇੰਟਰਨੈੱਟ ਤੋਂ ਚੱਲਣ ਵਾਲੀ ਐਪ ?,ਗੂਗਲ ਵੱਲੋਂ ਸਮੇਂ ਸਮੇਂ 'ਤੇ ਨਵੀਆਂ ਐਪਸ ਲਾਂਚ ਕਰਦਾ ਹੈ, ਜਿਨ੍ਹਾਂ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਗੂਗਲ ਵਲੋਂ ਨਵੀਂ ਸੋਸ਼ਲ ਮੀਡੀਆ ਐਪ ‘Shoelace’ ਨੂੰ ਲਾਂਚ ਕੀਤਾ ਗਿਆ ਹੈ , ਜੋ ਸਿੱਧਾ ਫੇਸਬੁੱਕ ਨਾਲ ਲੈਣ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਐਪ ਦੇ ਜ਼ਰੀਏ ਯੂਜ਼ਰਸ ਇੱਕ-ਦੂਜੇ ਨੂੰ ਆਫਲਾਈਨ ਵੀ ਕੁਨੈਕਟ ਕਰ ਸਕਣਗੇ। INTEREST BASED ਇਹ ਐਪ ਤੁਹਾਨੂੰ ਤੁਹਾਡੇ ਇੰਟਰਸਟ ਵਾਲੇ ਅਤੇ ਪਰਸਨਲ ਐਕਟੀਵਿਟੀ ਦੇ ਅਧਾਰ ‘ਤੇ ਲੋਕਾਂ ਨਾਲ ਮਿਲਾਉਣ ਦਾ ਕੰਮ ਕਰੇਗੀ।

ਹੋਰ ਪੜ੍ਹੋ:ਭਾਰੀ ਮੀਂਹ ਕਾਰਨ ਮੁੰਬਈ ਹਵਾਈ ਅੱਡੇ 'ਤੇ ਭਰਿਆ ਪਾਣੀ, 52 ਉਡਾਣਾਂ ਰੱਦ

ਮੁਖ ਤੋਰ ‘ਤੇ ਇਹ ਤੁਹਾਡੀ ਓਦੋਂ ਮਦਦ ਕਰੇਗੀ ਜਦੋਂ ਕਿਸੇ ਨਵੇਂ ਸ਼ਹਿਰ ‘ਚ ਜਾਓਗੇ ਅਤੇ ਤੁਹਾਡੇ ਆਸ-ਪਾਸ ਰਹਿਣ ਵਾਲੇ ਲੋਕਾਂ ਨਾਲ ਤੁਹਾਨੂੰ ਮਿਲਾਏਗੀ ਅਤੇ ਤੁਹਾਡੀ ਦੋਸਤ ਬਣਾਉਣ ‘ਚ ਮਦਦ ਕਰੇਗੀ ਜ਼ਿਕਰ ਏ ਖਾਸ ਹੈ ਕਿ ਇਹ ਐਪ Facebook ਤੇ Instagram ਵਰਗੀਆਂ ਕਈ ਐਪਸ ਨੂੰ ਚੁਣੌਤੀ ਦੇ ਸਕਦੀ ਹੈ।

-PTC News

Related Post