ਆਈ.ਟੀ. ਪੁਲਿਸ ਜਾਅਲੀ ਭਰਤੀ, ਨਕਲੀ ਆਫਰ ਲੈਟਰ ਦੇ ਕੇ ਕੀਤੇ ਗਏ ਪੈਸੇ ਇੱਕਠੇ, ਜਾਣੋ ਮਾਮਲਾ!

By  Joshi December 9th 2017 10:55 AM -- Updated: December 9th 2017 01:44 PM

Fake recruitment IT Police: ਪੁਲਿਸ ਆਈ.ਟੀ. ਵਿੰਗ ਵਿਚ ਜਾਅਲੀ ਭਰਤੀ: ਦੋਸ਼ੀ ਏ.ਐਸ.ਆਈ ਸੰਜੀਵ ਕੁਮਾਰ ਵਿਜੀਲੈਂਸ ਵਲੋਂ ਗ੍ਰਿਫਤਾਰ

(ਮੋਹਾਲੀ ਦੀ ਅਦਾਲਤ ਨੇ 12 ਦਸੰਬਰ ਤੱਕ ਪੁਲਿਸ ਹਿਰਾਸਤ 'ਚ ਭੇਜਿਆ)

ਚੰਡੀਗੜ: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਪੰਜਾਬ ਪੁਲਿਸ ਦੇ ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਵਿੰਗ ਵਿਚ 6 ਵਿਅਕਤੀਆਂ ਨੂੰ ਜਾਅਲੀ ਭਰਤੀ ਪੱਤਰ ਦੇਣ ਦੇ ਘਪਲੇ ਵਿਚ ਸ਼ਾਮਲ ਏ.ਆਈ.ਆਈ. ਸੰਜੀਵ ਕੁਮਾਰ (ਨੰਬਰ 572/ ਡਬਲਯੂ) ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਸ ਨੇ ਕੁੱਲ 28.50 ਲੱਖ ਰੁਪਏ ਲੈ ਕੇ ਗੈਰ-ਕਾਨੂੰਨੀ ਢੰਗ ਅਤੇ ਜਾਅਲੀ ਦਸਤਾਵੇਜਾਂ ਰਾਹੀਂ ਉਨ•ਾਂ ਨੂੰ 'ਨੌਕਰੀ ਪੱਤਰ' ਦਿੱਤੇ ਸੀ।

ਵਿਜੀਲੈਂਸ ਬਿÀਰੋ ਦੇ ਇਕ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਗੌੜੇ ਮੁਲਜ਼ਮ ਏ.ਐਸ.ਆਈ ਸੰਜੀਵ ਕੁਮਾਰ ਨੇ ਅੱਜ ਐਸ.ਏ.ਐਸ. ਨਗਰ ਦੀ ਅਦਾਲਤ ਵਿਚ ਆਤਮ ਸਮਰਪਣ ਕਰ ਦਿੱਤਾ, ਜਿਸ ਦੌਰਾਨ ਅਦਾਲਤ ਵਲੋਂ ਉਸ ਨੂੰ 12 ਦਸੰਬਰ ਤੱਕ ਵਿਜੀਲੈਂਸ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਬਿਓਰੋ ਨੇ ਇਸ ''ਗੈਰ ਕਾਨੂੰਨੀ ਅਤੇ ਧੋਖਾਧੜੀ'' ਵਾਲੀ ਭਰਤੀ ਦੀ ਪੜਤਾਲ ਦੌਰਾਨ ਪਾਇਆ ਕਿ ਪਿਛਲੇ ਸਾਲ ਦਸੰਬਰ 'ਚ ਜਾਅਲੀ ਭਰਤੀ ਕੀਤੇ ਛੇ ਕਾਂਸਟੇਬਲਾਂ ਨੇ ਏ.ਐਸ.ਆਈ ਸੰਜੀਵ ਕੁਮਾਰ ਨੂੰ ਕੁੱਲ 28.50 ਲੱਖ ਰੁਪਏ ਦਿੱਤੇ ਸਨ ਜਿਨ•ਾਂ ਵਿਚ ਪਿੰਡ ਕੁਲਗਰਾਂ (ਨੰਗਲ) ਤੋਂ ਅਨਮੋਲ ਛਾਬਾ, ਕਰਾਲਾ (ਮੋਹਾਲੀ) ਤੋਂ ਹਰਜੀਤ ਸ਼ਰਮਾ ਤੇ ਅੱਛਰ ਚੰਦ, ਮੋਹਾਲੀ ਤੋਂ ਗੁਰਜੰਟ ਸਿੰਘ ਅਤੇ ਕਜਹੇੜੀ (ਚੰਡੀਗੜ) ਤੋਂ ਦਵਿੰਦਰ ਕੁਮਾਰ ਅਤੇ ਉਸਦਾ ਭਰਾ ਜਤਿੰਦਰ ਕੁਮਾਰ ਸ਼ਾਮਲ ਸਨ।

Fake recruitment IT Police: ਆਈ.ਟੀ. ਪੁਲਿਸ ਜਾਅਲੀ ਭਰਤੀ

ਉਨ•ਾਂ ਕਿਹਾ ਕਿ ਜਾਂਚ ਅਤੇ ਦਸ਼ਤਾਵੇਜਾਂ ਦੇ ਆਧਾਰ 'ਤੇ ਵਿਜੀਲੈਂਸ ਬਿਓਰੋ ਨੇ ਆਈ. ਪੀ. ਸੀ ਐਕਟ ਦੀ ਧਾਰਾ 406, 420, 465, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13 (2) ਤਹਿਤ ਪੁਲਿਸ ਥਾਣਾ ਫੇਸ 11, ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਕੇਸ ਦਰਜ ਕਰ ਲਿਆ ਹੈ । ਉਨ•ਾਂ ਕਿਹਾ ਕਿ ਦੋਸ਼ੀ ਅਗਸਤ-2017 ਤੋਂ ਫਰਾਰ ਸੀ ਅਤੇ ਵਿਜੀਲੈਂਸ ਟੀਮਾਂ ਉਸ ਦੇ ਘਰ ਅਤੇ ਰਿਸ਼ਤੇਦਾਰਾਂ 'ਤੇ ਛਾਪੇ ਮਾਰ ਰਹੀਆਂ ਸਨ। ਇਸੇ ਕਾਰਨ ਦਬਾਅ ਹੇਠ ਆ ਕੇ ਉਸ ਨੇ ਆਤਮ ਸਮਰਪਣ ਕਰ ਦਿੱਤਾ।

ਬੁਲਾਰੇ ਨੇ ਦੱਸਿਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 28 ਅਗਸਤ ਨੂੰ ਉਸਦੀ ਜ਼ਮਾਨਤ ਦੀ ਅਰਜੀ ਵੀ ਖਾਰਜ ਕਰ ਦਿੱਤੀ ਸੀ ਅਤੇ ਬਿਊਰੋ ਨੇ 11 ਨਵੰਬਰ ਨੂੰ ਮੁਕੱਦਮਾ ਅਦਾਲਤ ਤੋਂ ਗ੍ਰਿਫਤਾਰੀ ਵਾਰੰਟ ਲੈ ਲਏ ਸਨ। ਉਨ•ਾਂ ਦੱਸਿਆ ਕਿ ਦੋਸ਼ੀ ਏ.ਐਸ.ਆਈ. ਨੌਕਰੀ ਦੇ ਚਾਹਵਨਾ ਨੂੰ ਸੂਬੇ ਦੀ ਪੁਲਿਸ ਵਿਚ ਪੈਸੇ ਦੇ ਬਦਲੇ ਕਾਂਸਟੇਬਲ ਭਰਤੀ ਕਰਾਉਣ ਦਾ ਝਾਂਸਾ ਦਿੰਦਾ ਸੀ ।

ਹੋਰ ਵੇਰਵੇ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਏ.ਐਸ.ਆਈ. ਸੰਜੀਵ ਕੁਮਾਰ ਨੇ 23 ਦਸੰਬਰ 2016 ਨੂੰ ਜਾਅਲੀ ਨੌਕਰੀ ਪੱਤਰ ਤਿਆਰ ਕੀਤੇ ਅਤੇ ਕਈ ਦਸ਼ਤਾਵੇਜਾਂ ਤੇ ਡਾਇਰੀ ਨੰਬਰ ਲਾ ਕੇ ਯੋਗ ਅਥਾਰੀਟੀ ਦੇ ਦਸਤਖ਼ਤ ਵੀ ਕੀਤੇ । ਉਨ•ਾਂ ਦੱਸਿਆ ਕਿ ਦੋਸ਼ੀ ਨੇ ਇਨ•ਾਂ ਵਿਅਕਤੀਆਂ ਨੂੰ “ਰੋਜਾਨਾਮਚੇ“ ਵਿੱਚ ਵੀ ਸ਼ਾਮਲ ਕਰਵਾ ਦਿੱਤਾ ਅਤੇ ਉਨਾਂ ਦੀ ਹਾਜ਼ਰੀ ਵੀ ਲੱਗਦੀ ਰਹੀ। ਪਰ ਉਨ•ਾਂ ਨੂੰ ਕੋਈ ਤਨਖਾਹ ਨਹੀਂ ਮਿਲੀ।

ਉਨ•ਾਂ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਸ਼ੀ 'ਤੇ ਪਹਿਲਾਂ ਦੋ ਹੋਰ ਕੇਸ ਵੀ ਦਰਜ਼ ਹਨ ਜਿਨ•ਾਂ ਵਿਚ ਇਕ ਜਿਲ•ਾ ਕਪੂਰਥਲਾ ਦੇ ਪੁਲਿਸ ਥਾਣਾ ਤਲਵੰਡੀ ਚੌਧਰੀਆਂ ਵਿਖੇ ਆਈ.ਪੀ.ਸੀ. ਦੀ ਧਾਰਾ 420 ਅਤੇ ਪੁਲਿਸ ਥਾਣਾ ਸੈਕਟਰ 36 ਚੰਡੀਗੜ• ਵਿਚ ਆਈ.ਪੀ.ਸੀ ਧਾਰਾ 325 ਅਤੇ 34 ਤਹਿਤ ਮੁਕੱਦਮਾ ਦਰਜ਼ ਹੈ । ਉਨ•ਾਂ ਇਹ ਵੀ ਕਿਹਾ ਕਿ ਬਿਓਰੋ ਵਲੋਂ ਦੋਸ਼ੀ ਤੋਂ ਹਿਰਾਸਤ ਦੌਰਾਨ ਜਾਅਲੀ ਭਰਤੀ ਮਾਮਲ ਸਬੰਧੀ ਹੋਰ ਗਹਿਰਾਈ ਨਾਲ ਤਫਤੀਸ਼ ਕੀਤੀ ਜਾਵੇਗੀ ।

Fake recruitment IT Police: ਆਈ.ਟੀ. ਪੁਲਿਸ ਜਾਅਲੀ ਭਰਤੀਉਸਨੇ ਅੱਗੇ ਦੱਸਿਆ ਕਿ ਮੁਲਜ਼ਮ ਦੋ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ ਜਿਨ੍ਹਾਂ ਨੂੰ ਆਈਪੀਸੀ ਦੀ ਧਾਰਾ ੩੨੫ ਅਤੇ ੩੪ ਦੇ ਤਹਿਤ ਧਾਰਾ ੪੨੦ ਆਈ.ਪੀ.ਸੀ. ਅਤੇ ਸੈਕਟਰ ੩੬ ਪੁਲਸ ਥਾਣੇ ਦੇ ਤਹਿਤ ਕਪੂਰਥਲਾ ਜ਼ਿਲੇ ਦੇ ਥਾਣਾ ਤਲਵੰਡੀ ਚੌਧਰੀ ਵਿਖੇ ਦਰਜ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਬਿਊਰੋ ਆਪਣੀ ਹਿਰਾਸਤ ਪੁੱਛਗਿੱਛ ਦੌਰਾਨ ਮਾਮਲੇ ਦੀ ਚੰਗੀ ਤਰ੍ਹਾਂ ਜਾਂਚ ਕਰੇਗਾ।

—PTC News

Related Post