ਪਰਿਵਾਰ ਨੇ ਨਵਜੰਮੇ ਨੂੰ ਸਮਝਿਆ ਮ੍ਰਿਤਕ, ਦਫ਼ਨਾਉਣ ਦੌਰਾਨ ਚੱਲਣ ਲੱਗੇ ਸਾਹ, ਜਾਣੋ ਮਾਮਲਾ

By  Riya Bawa January 31st 2022 10:37 AM -- Updated: January 31st 2022 10:42 AM

ਭਿਵਾਨੀ: ਦੇਸ਼ ਵਿਚ ਤੁਸੀਂ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਖ਼ਬਰਾਂ ਵੇਖੀਆਂ ਹੋਣਗੀਆਂ ਪਰ ਇਕ ਘਟਨਾ ਬਾਰੇ ਸੁਣ ਦੇ ਸਾਰ ਹੀ ਤੁਹਾਡਾ ਦਿਲ ਰੁਕ ਜਾਵੇ ਅਤੇ ਸਾਹ ਇਕ ਦਮ ਸਹਿਮ ਜਾਵੇਗਾ। ਸੋਸ਼ਲ ਮੀਡੀਆ ਉੱਤੇ ਇਕ ਅਜਿਹੀ ਖ਼ਬਰ ਤੇਜੀਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਕ ਸਰਕਾਰੀ ਹਸਪਤਾਲ ਵਿੱਚ ਇੱਕ ਨਵਜੰਮੀ ਬੱਚੀ ਨੂੰ ਮ੍ਰਿਤਕ ਐਲਾਨਣ ਤੋਂ ਬਾਅਦ ਨਵੀਂ ਜ਼ਿੰਦਗੀ ਮਿਲੀ ਹੈ। ਦੱਸ ਦੇਈਏ ਕਿ ਇਹ ਘਟਨਾ ਭਿਵਾਨੀ ਦੇ ਸਰਕਾਰੀ ਹਸਪਤਾਲ ਦੀ ਹੈ ਜਿਥੇ ਇੱਕ ਨਵਜੰਮੀ ਬੱਚੀ ਨੂੰ ਤਿੰਨ ਜ਼ਿਲ੍ਹਿਆਂ ਦੇ 8 ਪ੍ਰਾਈਵੇਟ ਹਸਪਤਾਲਾਂ ਵੱਲੋਂ ਜਵਾਬ ਦੇਣ ਦੇ ਬਾਵਜੂਦ ਭਿਵਾਨੀ (Bhiwani) ਦੇ ਸਰਕਾਰੀ ਹਸਪਤਾਲ ਵਿੱਚ ਨਵੀਂ ਜ਼ਿੰਦਗੀ ਮਿਲੀ ਹੈ।

ਮਿਲੀ ਜਾਣਕਾਰੀ ਦੇ ਮੁਤਾਬਿਕ ਪਰਿਵਾਰਕ ਮੈਂਬਰ ਇਸ ਮਾਸੂਮ ਦਾ ਸਸਕਾਰ ਕਰਨ ਬਾਰੇ ਸੋਚ ਰਹੇ ਸਨ ਪਰ ਦਿਲ ਦੀ ਧੜਕਣ ਤੋਂ ਬਾਅਦ ਡਾਕਟਰਾਂ ਦੀ ਮਿਹਨਤ ਸਦਕਾ ਨਵਜੰਮੇ ਬੱਚੇ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਜਾਣਕਾਰੀ ਦੇ ਮੁਤਾਬਿਕ ਬੱਚੀ ਦੇ ਪਰਿਵਾਰ ਵਾਲੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਪਿੰਡ ਝੰਡਲੀ ਦੇ ਰਹਿਣ ਵਾਲੇ ਹਨ ਤੇ ਬਲਰਾਮ ਸ਼ਰਮਾ ਦੀ ਪਤਨੀ ਨੇ 12 ਜਨਵਰੀ ਦੀ ਸਵੇਰ ਨੂੰ ਮਹਿੰਦਰਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਬੱਚੀ ਨੂੰ ਜਨਮ ਦਿੱਤਾ ਸੀ।

ਅਗਲੇ ਦਿਨ ਨਵਜੰਮੀ ਬੱਚੀ ਦੀ ਸਿਹਤ ਵਿਗੜ ਗਈ। ਉੱਥੇ 4-5 ਹਸਪਤਾਲਾਂ ਵਿੱਚ ਨਵਜੰਮੇ ਬੱਚੇ ਨੂੰ ਗੰਭੀਰ ਦੱਸਿਆ ਗਿਆ ਜਿਸ ਤੋਂ ਬਾਅਦ ਇਸ ਨਵਜੰਮੀ ਬੱਚੀ ਨੂੰ ਭਿਵਾਨੀ ਦੇ ਮਾਹਿਰਾਂ ਰਾਹੀਂ ਦੋ-ਤਿੰਨ ਹਸਪਤਾਲਾਂ ਵਿੱਚ ਚੈੱਕ ਕਰਵਾਇਆ ਗਿਆ ਪਰ ਇੱਥੋਂ ਵੀ ਹਿਸਾਰ ਰੈਫਰ ਕਰ ਦਿੱਤਾ ਗਿਆ। ਉਥੇ ਅਗਲੇ ਦਿਨ ਡਾਕਟਰਾਂ ਨੇ ਜਵਾਬ ਦੇ ਦਿੱਤਾ। ਦੋ ਦਿਨ ਦੇ ਨਵਜੰਮੇ ਬੱਚੀ ਨੂੰ ਮ੍ਰਿਤਕ ਸਮਝ ਕੇ ਪਰਿਵਾਰ ਸਸਕਾਰ ਕਰਨ ਲਈ ਪਿੰਡ ਵੱਲ ਤੁਰ ਪਿਆ।

ਇਹ ਵੀ ਪੜ੍ਹੋ: ਚੋਣ ਪ੍ਰਚਾਰ 'ਚ ਮਿਲੇਗੀ ਛੋਟ ਜਾਂ ਵਧੇਗੀ ਪਾਬੰਦੀ? ਅੱਜ ਆਵੇਗਾ ਚੋਣ ਕਮਿਸ਼ਨ ਦੀ ਬੈਠਕ 'ਚ ਫੈਸਲਾ

ਕੁਝ ਸਮੇਂ ਬਾਅਦ ਲੜਕੀ ਦੇ ਦਿਲ ਦੀ ਧੜਕਣ ਨੇ ਪਰਿਵਾਰਕ ਮੈਂਬਰਾਂ ਲਈ ਉਮੀਦ ਦੀ ਨਵੀਂ ਕਿਰਨ ਦਿਖਾਈ। ਉਸ ਨੂੰ ਤੁਰੰਤ ਭਿਵਾਨੀ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਦੀ ਸਖ਼ਤ ਮਿਹਨਤ ਅਤੇ ਰਿਸ਼ਤੇਦਾਰਾਂ ਦੀਆਂ ਦੁਆਵਾਂ ਤੋਂ ਬਾਅਦ ਨਵਜੰਮੀ ਬੱਚੀ ਨੂੰ ਨਵੀਂ ਜ਼ਿੰਦਗੀ ਮਿਲੀ ਹੈ।16 ਦਿਨਾਂ ਬਾਅਦ ਦਵਾਈਆਂ ਸਦਕਾ ਨਵਜੰਮੀ ਬੱਚੀ ਪੂਰੀ ਤਰ੍ਹਾਂ ਠੀਕ ਹੋ ਗਈ। ਇਸ ਖੁਸ਼ੀ 'ਚ ਬੱਚੇ ਦੇ ਨਾਲ-ਨਾਲ ਪਰਿਵਾਰਕ ਮੈਂਬਰਾਂ ਨੂੰ ਵੀ ਨਵੀਂ ਜ਼ਿੰਦਗੀ ਮਿਲੀ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

 

-PTC News

Related Post