ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਆਇਆ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

By  Shanker Badra November 13th 2020 11:09 AM -- Updated: November 13th 2020 11:11 AM

ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਆਇਆ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ:ਚੰਡੀਗੜ੍ਹ : ਸ਼ੌਰਿਆ ਚੱਕਰ ਐਵਾਰਡੀ ਬਲਵਿੰਦਰ ਸਿੰਘ ਸੰਧੂ ਦੇ ਕਤਲ ਕੇਸ ਵਿੱਚ ਅੱਜ ਨਵਾਂ ਮੋੜ ਦੇਖਣ ਨੂੰ ਮਿਲਿਆ ਹੈ। ਕਾਮਰੇਡ ਬਲਵਿੰਦਰ ਸੰਧੂ ਦੀ ਪਤਨੀ ਨੇ ਹਾਈਕੋਰਟ 'ਚ ਪੁਟੀਸ਼ਨ ਦਾਇਰ ਕਰਕੇ ਸੀਬੀਆਈ ਜਾਂਚ ਅਤੇ ਪਰਿਵਾਰਕ ਸੁਰੱਖਿਆ ਦੀ ਮੰਗ ਕੀਤੀ ਹੈ।ਹਾਈਕੋਰਟ ਨੇ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

Family knocks on High Court door in Shauria Chakra Awardee Comrade Balwinder Singh Sandhu murder case ਸ਼ੌਰਿਆ ਚੱਕਰ ਐਵਾਰਡੀਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਆਇਆ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ 'ਤੇ ਕਿਸਾਨਾਂ ਦੀ ਅੱਜ ਦਿੱਲੀ 'ਚ ਕੇਂਦਰ ਨਾਲ ਹੋਵੇਗੀ ਮੀਟਿੰਗ

ਦਰਅਸਲ 'ਚ 16 ਅਕਤੂਬਰ ਨੂੰ ਕਾਮਰੇਡ ਬਲਵਿੰਦਰ ਸਿੰਘ ਸੰਧੂ ਦਾ ਕੁਝ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ 'ਚ ਜੇਲ ਵਿਚ ਬੰਦ ਗੈਂਗਸਟਰ ਗਿਆਨ ਖੁਰਲੀਵਾਲਾ ਅਤੇ ਸੁਖ ਭਿਖਾਰੀ ਦਾ ਨਾਮ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਪੁਲਸ 11 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਪਰ ਮੁੱਖ ਮੁਲਜ਼ਮ ਦਾ ਸੁਰਾਗ ਨਹੀਂ ਲਾ ਸਕੀ ਹੈ।

Family knocks on High Court door in Shauria Chakra Awardee Comrade Balwinder Singh Sandhu murder case ਸ਼ੌਰਿਆ ਚੱਕਰ ਐਵਾਰਡੀਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਆਇਆ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

ਪੁਲਿਸ ਅਨੁਸਾਰ ਗੈਂਗਸਟਰ ਸੁੱਖਾ ਭਿਖਾਰੀਵਾਲ ਨੇ ਆਪਣੇ 2 ਨਿਸ਼ਾਨੇਬਾਜ਼ਾਂ ਵਿੱਚੋਂ ਇੱਕ ਸਾਥੀ ਦੀ ਹੱਤਿਆ ਕਰ ਦਿੱਤੀ ਹੈ ਪਰ ਪਰਿਵਾਰ ਇਸ ਨੂੰ ਅੱਤਵਾਦੀ ਸਾਜਿਸ਼ ਮੰਨਦਾ ਹੈ। ਦੱਸਿਆ ਜਾਂਦਾ ਹੈ ਕਿ ਸੁੱਖਾ ਭਿਖਾਰੀਵਾਲ ਦੀਆਂ ਤਾਰਾਂ ਪਾਕਿਸਤਾਨ ਵਿੱਚ ਬੈਠੇ ਮੋਸਟ ਵਾਂਟਿਡ ਖਾਲਿਸਤਾਨੀ ਕੇਜ਼ੈਡਐਫ ਦੇ ਮੁਖੀ ਰਣਜੀਤ ਨੀਟਾ ਨਾਲ ਜੁੜੀਆਂ ਹਨ ਤੇ ਸੁੱਖਾ ਨੇ ਨੀਟਾ ਦੇ ਇਸ਼ਾਰੇ 'ਤੇ ਕਾਮਰੇਡ ਦਾ ਕਲਤ ਕਰਵਾਇਆ ਹੈ ਪਰ ਪੁਲਿਸ ਇਸ ਥਿਊਰੀ ਨੂੰ ਸਹੀ ਮੰਨਣ ਨੂੰ ਤਿਆਰ ਨਹੀਂ।

Family knocks on High Court door in Shauria Chakra Awardee Comrade Balwinder Singh Sandhu murder case ਸ਼ੌਰਿਆ ਚੱਕਰ ਐਵਾਰਡੀਬਲਵਿੰਦਰ ਸੰਧੂ ਦੇ ਕਤਲ ਕੇਸ 'ਚ ਆਇਆ ਨਵਾਂ ਮੋੜ, ਪਰਿਵਾਰ ਪਹੁੰਚਿਆ ਹਾਈਕੋਰਟ

ਹੁਣ ਬਲਵਿੰਦਰ ਸਿੰਘ ਦਾ ਪਰਿਵਾਰ ਸੀਬੀਆਈ ਵੱਲੋਂ ਕਤਲ ਦੀ ਜਾਂਚ ਕਰਵਾਉਣ ਲਈ ਹਾਈਕੋਰਟ ਪਹੁੰਚ ਗਿਆ ਤੇ ਪਰਿਵਾਰ ਨੇ ਹਾਈਕੋਰਟ ਵਿੱਚ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਦੱਸ ਦੇਈਏ ਕਿ ਬਲਵਿੰਦਰ ਨੇ ਪੰਜਾਬ ਵਿੱਚ ਅੱਤਵਾਦ ਦੇ ਸਮੇਂ ਬੜੀ ਬਹਾਦਰੀ ਅਤੇ ਤਾਕਤ ਨਾਲ ਅੱਤਵਾਦੀਆਂ ਨਾਲ ਮੁਕਾਬਲਾ ਕੀਤਾ ਸੀ। ਉਸ ਸਮੇਂ ਬਲਵਿੰਦਰ ਸਿੰਘ ਸਿੱਖਿਆ ਵਿਭਾਗ ਵਿੱਚ ਤਾਇਨਾਤ ਸੀ। ਬਲਵਿੰਦਰ ਸਿੰਘ ਨੇ ਸਰਕਾਰੀ ਨੌਕਰੀ ਛੱਡ ਅੱਤਵਾਦ ਦਾ ਸਖਤ ਵਿਰੋਧ ਕੀਤਾ। ਇਸ ਤੋਂ ਬਾਅਦ ਉਸ ਦੇ ਪਰਿਵਾਰ ‘ਤੇ ਅੱਤਵਾਦੀ ਹਮਲੇ ਸ਼ੁਰੂ ਹੋ ਗਏ ਸਨ।

-PTCNews

Related Post