ਬੱਚਿਆਂ ਦੇ ਇਲਾਜ ਲਈ ਨਹੀਂ ਪੈਸੇ, ਪਿਓ ਦਾ ਰੋ-ਰੋ ਬੁਰਾ ਹਾਲ, ਵੀਡੀਓ ਰਾਹੀਂ ਲਾਈ ਮਦਦ ਦੀ ਗੁਹਾਰ

By  Riya Bawa September 9th 2021 07:02 PM -- Updated: September 9th 2021 07:04 PM

ਤਲਵੰਡੀ ਸਾਬੋ: ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜਗਾ ਰਾਮ ਤੀਰਥ ਵਿਖੇ ਗਰੀਬ ਘਰ ਦੇ ਦੋ ਬੱਚਿਆਂ ਦੇ ਅਚਾਨਕ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਲਾਜ ਕਰ ਰਹੇ ਡਾਕਟਰਾਂ ਮੁਤਾਬਕ ਕੋਈ ਜਹਿਰੀਲੀ ਵਸਤੂ ਖਾਣ ਨਾਲ ਬੱਚੇ ਬਿਮਾਰ ਹਨ। ਗਰੀਬ ਪਰਿਵਾਰ ਦੇ ਬੱਚਿਆਂ ਦਾ ਇਲਾਜ ਫਰੀਦਕੋਟ ਇਲਾਜ ਚੱਲ ਰਿਹਾ ਹੈ ਤੇ ਪਰਿਵਾਰ ਵੱਲੋਂ ਮਦਦ ਲਈ ਵੀਡੀੳ ਸੋਸ਼ਲ ਮੀਡੀਆਂ 'ਤੇ ਵਾਇਰਲ ਹੋ ਰਹੀ ਹੈ।

ਇਹ ਸੋਸ਼ਲ ਮੀਡੀਆਂ 'ਤੇ ਵਾਈਰਲ ਹੋ ਰਹੀ ਵੀਡੀੳ ਪਿੰਡ ਜਗਾ ਰਾਮ ਤੀਰਥ ਦੇ ਗਰੀਬ ਪਰਿਵਾਰ ਦੀ ਹੈ,ਜਿੰਨਾ ਦੇ ਬੱਚੇ ਰੋਜਾਨਾਂ ਦੀ ਤਰਾਂ ਸਕੂਲ ਗਏ ਸਨ ਤੇ ਵਾਪਸ ਆਉਦੇ ਹੀ ਬਿਮਾਰ ਹੋ ਗਏ ਜਿੰਨਾ ਦੇ ਮੂੰਹ ਵਿੱਚੋ ਝੱਗ ਨਿਕਲ ਲੱਗੀ। ਬੱਚਿਆਂ ਦੀ ਹਾਲਤ ਇੰਨੀ ਗੰਭੀਰ ਸੀ ਕਿ ਨਾ ਹੀ ਤਲਵੰਡੀ ਸਾਬੋ ਅਤੇ ਨਾ ਹੀ ਬਠਿੰਡਾ ਕਿਸੇ ਨੇ ਵੀ ਇਲਾਜ ਨਹੀਂ ਕੀਤਾ ਤੇ ਬੱਚਿਆਂ ਨੂੰ ਫਰੀਦਕੋਟ ਲਿਜਾਣਾ ਪਿਆ।

ਬੱਚਿਆਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਪਰਿਵਾਰ ਗਰੀਬ ਹੋਣ ਕਰਕੇ ਇਲਾਜ ਲਈ ਪੈਸੇ ਨਹੀ ਹਨ ਤੇ ਪਹਿਲਾ ਪਿੰਡ ਵਾਸੀਆਂ ਨੇ ਵੀ ਕੁੱਝ ਮਦਦ ਕੀਤੀ ਤੇ ਹੁਣ ਇਲਾਜ ਲਈ ਪਰਿਵਾਰ ਕੋਲ ਕੁੱਝ ਨਹੀ ਜਿਸ ਕਰਕੇ ਪਰਿਵਾਰਕ ਮੈਬਰਾਂ ਨੇ ਸੋਸ਼ਲ ਮੀਡੀਆਂ ਤੇ ਵੀਡੀੳ ਪਾ ਕੇ ਮਦਦ ਦੀ ਗੁਹਾਰ ਲਗਾਈ।

ਸੋਸ਼ਲ ਮੀਡੀਆਂ ਦੀ ਵੀਡੀੳ ਤੋਂ ਬਾਅਦ ਪੀੜਤਾ ਦੇ ਘਰ ਜਾ ਕੇ ਦੇਖਿਆਂ ਤਾਂ ਬਾਰਿਸ਼ ਕਰਕੇ ਉਹਨਾਂ ਦਾ ਇੱਕ ਕਮਰਾ ਵੀ ਡਿੱਗ ਗਿਆਂ ਸੀ, ਇਕ ਹੀ ਕਮਰਾ ਰਹਿਣ ਲਈ ਹੈ। ਬੱਚਿਆਂ ਦੇ ਦਾਦਾ ਦਾਦੀ ਨੇ ਵੀ ਬੱਚਿਆਂ ਦੇ ਇਲਾਜ ਦੀ ਮਦਦ ਲਈ ਗੁਹਾਰ ਲਗਾਈ ਹੈ।

-PTC News

Related Post