ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

By  Shanker Badra February 3rd 2020 02:14 PM -- Updated: February 3rd 2020 02:29 PM

ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ:ਸ੍ਰੀ ਮੁਕਤਸਰ ਸਾਹਿਬ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਤੋਂ ਬਾਅਦ ਇਕ ਹੋਰ ਪੰਜਾਬੀ ਗਾਇਕਾ ਵਿਵਾਦਾਂ ‘ਚ ਘਿਰ ਗਈ ਹੈ। ਇਹ ਮਸ਼ਹੂਰ ਪੰਜਾਬੀ ਗਾਇਕਾ ਕੋਈ ਹੋਰ ਨਹੀਂ ਬਲਕਿ ਅਫਸਾਨਾ ਖਾਨ ਹੈ।ਜਿਸ ਤੋਂ ਬਾਅਦ ਅਫਸਾਨਾ ਖਿਲਾਫ ਪੰਡਿਤ ਰਾਓ ਧਨੇਸ਼ਵਰ ਨੇ ਮੁਕਤਸਰ ਦੇ ਐੱਸਐੱਸਪੀ ਨੂੰ ਸ਼ਿਕਾਇਤ ਕਰਕੇ ਕਾਰਵਾਈ ਦੀ ਮੰਗ ਕੀਤੀ ਹੈ।

Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

ਦਰਅਸਲ 'ਚ ਪਿੰਡ ਬਾਦਲ ਦੇ ਸਰਕਾਰੀ ਸਕੂਲ 'ਚ ਪੁੱਜੀ ਅਫਸਾਨਾ ਖਾਨ ਨੇ ਬੱਚਿਆਂ ਦੀ ਸਭਾ ਦੌਰਾਨ ਹਥਿਆਰਾਂ ਵਾਲੇ ਭੜਕਾਊ ਗੀਤ ਗਾਏ ਸਨ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪਹਿਲਾਂ ਅਫਸਾਨਾ ਖਾਨ ਬੱਚਿਆਂ ਸਾਹਮਣੇ ਉਕਤ ਗੀਤ ਗਾਉਂਦੀ ਹੈ ਅਤੇ ਪਿੱਛੇ ਬੱਚੇ ਵੀ ਉਸ ਗੀਤ ਨੂੰ ਗਾ ਰਹੇ ਹਨ।

Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਵਾਕਿਆ ਸਕੂਲ ਦੇ ਪ੍ਰਿੰਸੀਪਲ ਦੇ ਸਾਹਮਣੇ ਹੀ ਵਾਪਰਿਆ ਹੈ। ਇਸ ਦੌਰਾਨ ਜਦੋਂ ਅਫਸਾਨਾ ਖਾਨਹਥਿਆਰਾਂ ਵਾਲੇ ਭੜਕਾਊ ਗੀਤ ਗਾ ਰਹੀ ਸੀ ਤਾਂ ਸਕੂਲ ਦੇ ਪ੍ਰਿੰਸੀਪਲ ਅਤੇ ਕਿਸੇ ਵੀ ਅਧਿਆਪਕ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

Famous Punjabi singer Afsana Khan singing songs in school ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਕੂਲ 'ਚ ਗਾਏ ਭੜਕਾਊ ਗੀਤ,ਵੀਡੀਓ ਵਾਇਰਲ

ਦੱਸ ਦੇਈਏ ਕਿ ਅਫਸਾਨਾ ਖਾਨ ਬਾਦਲ ਪਿੰਡ ਦੀ ਹੀ ਰਹਿਣ ਵਾਲੀ ਹੈ। ਉਹ ਸਕੂਲ ‘ਚ ਆਪਣੇ ਸਾਬਕਾ ਅਧਿਆਪਕਾਂ ਨੂੰ ਮਿਲਣ ਲਈ ਆਈ ਸੀ। ਇਸ ਤੇ ਸਕੂਲ ਪ੍ਰਿੰਸੀਪਲ ਨੇ ਸਫਾਈ ਦਿੱਤੀ ਹੈ ਕਿ ਅਫਸਾਨਾ ਆਪਣੇ ਪੱਧਰ ਤੇ ਸਕੂਲ ‘ਚ ਆਈ ਸੀ ਅਤੇ ਵਿਦਿਆਰਥੀਆਂ ਦੇ ਕਹਿਣ ਤੇ ਉਸ ਨੇ ਗੀਤ ਗਾਏ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਦਾ ਕਹਿਣਾ ਹੈ ਕਿ ਸਕੂਲ ਪ੍ਰਿੰਸੀਪਲ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਰ ਜਵਾਬ ਤਲਬੀ ਕੀਤੀ ਜਾਵੇਗੀ।

-PTCNews

Related Post