Tue, Dec 23, 2025
Whatsapp

Ladi Chahal: ਮਸ਼ਹੂਰ ਪੰਜਾਬੀ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ, ਇਨ੍ਹਾਂ ਗਾਇਕਾਂ ਨੇ ਲਾਈਆਂ ਰੌਣਕਾਂ

ਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਤੇ ਲਾਡੀ ਦੇ ਖ਼ਾਸ ਦੋਸਤ ਤੇ ਗਾਇਕ ਪਰਮੀਸ਼ ਵਰਮਾ ਨੇ ਸ਼ਿਰਕਤ ਕੀਤੀ । ਪਰਮੀਸ਼ ਵਰਮਾ ਨੇ ਲਾਡੀ ਚਾਹਲ ਨੂੰ ਵਿਆਹ ਦੀ ਵਧਾਈ ਦਿੱਤੀ।

Reported by:  PTC News Desk  Edited by:  Aarti -- November 16th 2023 02:21 PM
Ladi Chahal: ਮਸ਼ਹੂਰ ਪੰਜਾਬੀ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ, ਇਨ੍ਹਾਂ ਗਾਇਕਾਂ ਨੇ ਲਾਈਆਂ ਰੌਣਕਾਂ

Ladi Chahal: ਮਸ਼ਹੂਰ ਪੰਜਾਬੀ ਗਾਇਕ ਲਾਡੀ ਚਾਹਲ ਦਾ ਹੋਇਆ ਵਿਆਹ, ਇਨ੍ਹਾਂ ਗਾਇਕਾਂ ਨੇ ਲਾਈਆਂ ਰੌਣਕਾਂ

 Ladi Chahal:ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਲਾਡੀ ਚਾਹਲ ਵਿਆਹ ਦੇ ਬੰਧਣ ’ਚ ਬੱਝ ਗਏ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਵਿਆਹ ਦੀਆਂ ਤਸਵੀਰਾਂ ’ਚ ਦੋਵੇਂ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਇਸ ਵਿਆਹ ‘ਚ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ।

ਜਿਸ ‘ਚ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਤੇ ਲਾਡੀ ਦੇ ਖ਼ਾਸ ਦੋਸਤ ਤੇ ਗਾਇਕ ਪਰਮੀਸ਼ ਵਰਮਾ ਨੇ ਸ਼ਿਰਕਤ ਕੀਤੀ । ਪਰਮੀਸ਼ ਵਰਮਾ  ਨੇ ਲਾਡੀ ਚਾਹਲ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਲਿਖਿਆ ‘ਪੂਰੀ ਉਮਰ ਦੀ ਖੁਸ਼ੀ ਦੇ ਲਈ ਵਧਾਈਆਂ ਮੇਰੇ ਭਰਾ। ਵਾਹਿਗੁਰੂ ਮਿਹਰ ਕਰੇ। ਖੁਸ਼ ਰਹਿ ਵੱਡੇ ਵੀਰ, ਰੱਬ ਸਭ ਸੁਫਨੇ ਪੂਰੇ ਕਰੇ’। ਜਿਉਂ ਹੀ ਪਰਮੀਸ਼ ਵਰਮਾ ਨੇ ਇਨ੍ਹਾਂ ਵਿਆਹ ਦੀਆਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਜਿਹਾ ਲੱਗ ਗਿਆ । 


ਦੱਸ ਦਈਏ ਕਿ ਲਾਡੀ ਚਾਹਲ ਦੇ ਵਿਆਹ ਦੇ ਵੀਡੀਓ ਇੰਸਟਾਗ੍ਰਾਮ ਫੈਨ ਪੇਜ਼ ’ਤੇ ਵੀ ਸ਼ੇਅਰ ਕੀਤੇ ਗਏ ਹਨ ਜਿਨ੍ਹਾਂ ਚ ਕਈ ਪੰਜਾਬੀ ਸਿਤਾਰੇ ਮੌਜ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। 

ਲਾਡੀ ਚਾਹਲ ਨੇ ਦਿੱਤੇ ਕਈ ਹਿੱਟ ਗੀਤ

ਜੇਕਰ ਗਾਇਕ ਲਾਡੀ ਚਾਹਲ ਦੇ ਵਰਕ ਫਰੰਟ ਦੀ ਗੱਲ਼ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਪਿਛਲੇ ਕਾਫੀ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਉਹ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । 

ਇਹ ਵੀ ਪੜ੍ਹੋ: ਦਿ ਕਪਿਲ ਸ਼ਰਮਾ ਸ਼ੋਅ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ, ਹੁਣ ਟੀਵੀ 'ਤੇ ਨਹੀਂ ਪ੍ਰਸਾਰਿਤ ਹੋਵੇਗਾ ਸ਼ੋਅ

- PTC NEWS

Top News view more...

Latest News view more...

PTC NETWORK
PTC NETWORK