ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਘਰ ਸ਼ਰਾਰਤੀ ਅਨਸਰਾਂ ਨੇ ਮਾਰੇ ਪੱਥਰ

By  Shanker Badra July 10th 2018 05:03 PM

ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਘਰ ਸ਼ਰਾਰਤੀ ਅਨਸਰਾਂ ਨੇ ਮਾਰੇ ਪੱਥਰ:ਮਸ਼ਹੂਰ ਪੰਜਾਬੀ ਗਾਇਕ ਪ੍ਰੀਤ ਹਰਪਾਲ ਦੇ ਘਰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਪੱਥਰ ਮਾਰਨ ਦੀ ਘਟਨਾ ਸਾਹਮਣੇ ਆਈ ਹੈ।ਇਹ ਸਾਰੀ ਘਟਨਾ ਸੀ.ਸੀ.ਟੀ.ਵੀ. 'ਚ ਕੈਦ ਹੋ ਗਈ ਹੈ।ਇਸ ਗੱਲ ਦੀ ਜਾਣਕਾਰੀ ਪ੍ਰੀਤ ਹਰਪਾਲ ਨੇ ਸੋਸ਼ਲ ਮੀਡੀਆ 'ਤੇ ਸੀ.ਸੀ.ਟੀ.ਵੀ. ਫੁਟੇਜ ਦੀ ਇਕ ਤਸਵੀਰ ਸਾਂਝੀ ਕਰਦਿਆਂ ਦਿੱਤੀ ਹੈ।

ਪ੍ਰੀਤ ਹਰਪਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰ ਸਾਂਝੀ ਕਰਦਿਆਂ ਲਿਖਿਆ, ''ਸਤਿ ਸ੍ਰੀ ਅਕਾਲ ਸਾਰਿਆਂ ਨੂੰ','ਮੈਂ ਆਪ ਸਭ ਦੇ ਨਾਲ ਇਕ ਤਸਵੀਰ ਸਾਂਝੀ ਕਰ ਰਿਹਾ ਹਾਂ ਜੋ ਕਿ ਬੀਤੀ ਰਾਤ ਦੀ ਹੈ।ਦੋ ਅਣਪਛਾਤੇ ਸ਼ਰਾਰਤੀ ਅਨਸਰਾਂ ਨੇ ਮੇਰੇ ਘਰ 'ਤੇ ਰਾਤ ਪੱਥਰ ਮਾਰੇ ਤੇ ਭੱਜ ਗਏ।ਮੈਂ ਕਿਸੇ ਕੰਮ ਕਰਕੇ ਘਰੋਂ ਦੂਰ ਹਾਂ।ਮੈਨੂੰ ਬਹੁਤ ਸਮਾਂ ਹੋ ਗਿਆ ,ਇਸ ਘਰ 'ਚ ਰਹਿੰਦਿਆਂ ਪਰ ਇਸ ਤਰ੍ਹਾਂ ਪਹਿਲੀ ਵਾਰ ਹੋਇਆ ਹੈ।ਮੈਨੂੰ ਨਹੀਂ ਪਤਾ ਕੌਣ ਹਨ ਤੇ ਕਿਉਂ ਇਸ ਤਰ੍ਹਾਂ ਹੋਇਆ ਪਰ ਘਰ ਸਾਰਿਆਂ ਦੇ ਅੰਦਰ ਦਰ ਹੈ।ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਪਰ ਮੈਂ ਪਹਿਲੀ ਵਾਰ ਇਕ ਧਾਰਮਿਕ ਗੀਤ ਗਾਇਆ ਤੇ ਦੂਜੇ ਦਿਨ ਹੀ ਇਹ ਹੋ ਗਿਆ।ਹੋ ਸਕਦਾ ਹੈ ਮੈਂ ਗਲਤ ਹੀ ਸੋਚ ਰਿਹਾ ਹੋਵਾਂ ਪਰ ਜੇ ਸਹੀ ਸੋਚ ਰਿਹਾ ਹਾਂ ਤਾਂ ਸੱਚੀ ਪੰਜਾਬ ਬਹੁਤ ਗਲਤ ਪਾਸੇ ਵੱਲ ਚੱਲ ਪਿਆ ਹੈ।ਸਮਝ ਤੋਂ ਬਾਹਰ ਹੈ ਕਿ ਕੀ ਕੀਤਾ ਜਾਵੇ।ਰੱਬ ਸਾਰਿਆਂ 'ਤੇ ਕਿਰਪਾ ਕਰੇ।

ਜ਼ਿਕਰਯੋਗ ਹੈ ਕਿ ਪ੍ਰੀਤ ਹਰਪਾਲ ਇਨ੍ਹਾਂ ਦਿਨਾਂ ਕੈਨੇਡਾ 'ਚ ਹਨ।ਹਾਲ ਹੀ 'ਚ ਪ੍ਰੀਤ ਹਰਪਾਲ ਦਾ ਧਾਰਮਿਕ ਗੀਤ 'ਸਤਿਗੁਰੂ ਨਾਨਕ' ਰਿਲੀਜ਼ ਹੋਇਆ ਹੈ।ਜਿਸ ਨੂੰ ਯੂਟਿਊਬ 'ਤੇ ਹੁਣ ਤੱਕ 8 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

-PTCNews

Related Post