ਫਰੀਦਕੋਟ ਦੀ ਮੰਡੀ ਚ ਲਿਫਟਿੰਗ ਠੇਕੇਦਾਰ ਦੀ ਮਨਮਰਜ਼ੀ ਜਾਰੀ, ਲੇਬਰ ਤੋਂ ਲੋਡਿੰਗ ਦੇ ਵਸੂਲੇ ਜਾ ਰਹੇ ਨੇ ਧੱਕੇ ਨਾਲ ਪੈਸੇ

By  Joshi April 26th 2018 07:30 AM -- Updated: April 26th 2018 09:58 AM

ਫਰੀਦਕੋਟ ਦੀ ਮੰਡੀ ਚ ਲਿਫਟਿੰਗ ਠੇਕੇਦਾਰ ਦੀ ਮਨਮਰਜ਼ੀ ਜਾਰੀ, ਲੇਬਰ ਤੋਂ ਲੋਡਿੰਗ ਦੇ ਵਸੂਲੇ ਜਾ ਰਹੇ ਨੇ ਧੱਕੇ ਨਾਲ ਪੈਸੇ

ਲੇਬਰ ਵਲੋ ਇਸ ਗੁੰਡਾ ਟੈਕਸ ਦਾ ਕੀਤਾ ਜਾ ਰਿਹਾ ਵਿਰੋਧ

ਫਰੀਦਕੋਟ ਦੀ ਮੰਡੀ ਇਸ ਵੇਲੇ ਸਿਆਸੀ ਅਖਾੜਾ ਬਣ ਚੁੱਕੀ ਹੈ ਅਤੇ ਸਿਆਸੀ ਦਖ਼ਲਅੰਦਾਜ਼ੀ ਕਾਰਨ  ਆੜਤੀਆਂ, ਲੇਬਰ ਅਤੇ ਕਿਸਾਨ ਪਿਸ ਰਹੇ ਹਨ। ਇਸ ਮੰਡੀ ਵਿੱਚ ਲਿਫਲਿੰਗ ਦਾ ਠੇਕਾ ਪੱਲੇਦਾਰ ਯੂਨੀਅਨ ਨੂੰ ਟੈਂਡਰ ਅਲਾਟ ਹੋਇਆ ਸੀ, ਪਰ ਮੌਜੂਦਾ ਕਾਂਗਰਸੀ ਵਿਧਾਇਕ ਦੀ ਦਖਲਅੰਦਾਜ਼ੀ ਕਾਰਨ ਪ੍ਰਸ਼ਾਸਨ ਵੱਲੋਂ ਟ੍ਰਾਂਸਪੋਰਟ ਅਤੇ ਲੇਬਰ ਨਾ ਹੋਣ ਦਾ ਦਾਅਵਾ ਕਰ ਕੈਂਸਲ ਕਰ ਕਾਂਗਰਸੀ ਵਿਧਾਇਕ ਦੇ ਚਹੇਤੇ ਨੂੰ ਦੇ ਦਿਤਾ ਗਿਆ ਪਰ ਮੰਡੀ ਵਿੱਚ ਲਿਫਟਿੰਗ ਦੀ ਸਮੱਸਿਆ ਜਸ ਦੀ ਤੱਸ ਬਣੀ ਹੋਈ ਹੈ।

ਹੁਣ, ਠੇਕੇਦਾਰ ਵੱਲੋਂ ਲੇਬਰ ਨਾਲ ਵੀ ਧੱਕਾ ਕੀਤਾ ਜਾ ਰਿਹਾ ਹੈ ਅਤੇ ਲੋਡਿੰਗ ਸਮੇਂ ਉਨ੍ਹਾਂ ਤੋਂ ਨਾਜ਼ਾਇਜ ਵਸੂਲੀ ਕੀਤੀ ਜਾ ਰਹੀ ਹੈ।

ਆੜਤੀਆਂ ਵੱਲੋ ਮਾਲ ਚੁਕਾਉਣ ਦਾ ਲੇਬਰ ਨਾਲ ਇਕ ਰੁਪਏ ਨੱਬੇ ਪੈਸੇ ਦਾ ਸੌਦਾ ਤੈਅ ਹੋਇਆ ਹੈ ਪਰ ਜਦ ਠੇਕੇਦਾਰ ਦੀਆ ਗੱਡੀਆਂ ਮੰਡੀ ਵਿੱਚ ਮਾਲ ਚੁੱਕਣ ਪੁਹੰਚਦੀਆਂ ਹਨ ਤਾਂ ਲੇਬਰ ਤੋਂ ਧੱਕੇ ਨਾਲ ਚਾਰ ਰੁਪਏ ਬੋਰੀ ਦੀ ਮੰਗ ਕੀਤੀ ਜਾਂਦੀ ਹੈ, ਨਾਲ ਹੀ ਗੋਦਾਮਾਂ ਵਿੱਚ ਅਨਲੋਡ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ ਪਰ ਉਥੇ ਵੀ ਲੇਬਰ ਦਾ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ਤੋਂ ਹੀ ਅਨਲੋਡਿੰਗ ਕਰਵਾਈ ਜਾਂਦੀ ਹੈ।

faridkot mandi liftingਇਨ੍ਹਾਂ ਹੀ ਨਹੀਂ ਟਰਾਂਸਪੋਰਟ ਵਾਲੇ ੫੦ ਪੈਸੇ ਡਾਲੇ ਦੀ ਮੰਗ ਕਰਦੇ ਹਨ ਜੋ ਕੇ ਲੋਕਲ ਗੱਡੀਆਂ ਤੇ ਬਿਲਕੁਲ ਨਹੀਂ ਬਣਦਾ।ਇਸ ਸਭ ਤੋਂ ਪ੍ਰੇਸ਼ਾਨ ਲੇਬਰ ਹੁਣ ਹੜਤਾਲ ਕਰਨ ਦੇ ਰੋਅ ਵਿੱਚ ਹੈ ਜਿਸ ਨਾਲ ਸਥਿਤੀ ਗੰਭੀਰ ਬਣ ਸਕਦੀ ਹੈ।

faridkot mandi liftingਇਸ ਵਕਤ ਲੇਬਰ ਯੂਨੀਅਨ ਦੇ ਪ੍ਰਧਾਨ ਸ਼ਿੰਦਾ ਸਿੰਘ ਨੇ ਕਿਹਾ ਕਿ ਠੇਕੇਦਾਰ ਵੱਲੋਂ ਉਨ੍ਹਾਂ ਨਾਲ ਧੱਕਾ ਕਰ ਵਸੂਲੀ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਠੇਕੇਦਾਰ ਠੇਕਾ ਲੈਂਦਾ ਹੈ ਤਾਂ ਪਹਿਲਾਂ ਲੇਬਰ ਦਾ ਪ੍ਰਬੰਧ ਕਰਨਾ ਜਰੂਰੀ ਹੈ ਪਰ ਠੇਕੇਦਾਰ ਕੋਲ ਲੇਬਰ ਨਾ ਹੋਣ ਕਾਰਨ ਕੱਚੀ ਲੇਬਰ ਨਾਲ ਧੱਕਾ ਕੀਤਾ ਜਾ ਰਿਹਾ ਹੈ।

—PTC News

Related Post