ਫਰੀਦਕੋਟ 'ਚ ਪ੍ਰਸ਼ਾਸਨ ਸਖ਼ਤ, ਸਿਰਫ 15 ਲੋਕਾਂ ਵਲੋਂ ਵੇਚੇ ਜਾਣਗੇ ਪਟਾਕੇ !

By  Jashan A October 25th 2019 01:59 PM

ਫਰੀਦਕੋਟ 'ਚ ਪ੍ਰਸ਼ਾਸਨ ਸਖ਼ਤ, ਸਿਰਫ 15 ਲੋਕਾਂ ਵਲੋਂ ਵੇਚੇ ਜਾਣਗੇ ਪਟਾਕੇ !,ਫਰੀਦਕੋਟ: ਫਰੀਦਕੋਟ 'ਚ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਬਜਾਰ ਵਿਚ ਪਟਾਕੇ ਵੇਚਣ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਸਿਰਫ 15 ਲੋਕਾਂ ਨੂੰ ਹੀ ਨਿਰਧਾਰਿਤ ਜਗ੍ਹਾ 'ਤੇ ਪਟਾਕੇ ਵੇਚਣ ਦੀ ਆਗਿਆ ਦਿੱਤੀ ਗਈ ਹੈ।

Fdkਪਰ ਲਾਇਸੰਸ ਲੈਣ ਵਾਲੇ ਦੁਕਾਨਦਾਰਾਂ ਵੱਲੋਂ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੀਤੇ ਗਏ ਪ੍ਰਬੰਧਾਂ ਤੋਂ ਅਸੰਤੁਸ਼ਟੀ ਪ੍ਰਗਟਾਈ ਗਈ ਹੈ ਅਤੇ ਨਾਲ ਹੀ ਸ਼ਹਿਰ ਅੰਦਰ ਅਣਅਧਿਕਾਰਤ ਤੌਰ ਤੇ ਪਟਾਕੇ ਵਿਕਣ ਦਾ ਵੀ ਇਲਜਾਮ ਲਗਾਇਆ ਹੈ।

ਹੋਰ ਪੜ੍ਹੋ: ਦੋਵੇਂ ਬੈਂਸ ਭਰਾਵਾਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕਰਕੇ ਤੁਰੰਤ ਗ੍ਰਿਫਤਾਰ ਕੀਤਾ ਜਾਵੇ: ਵਿਰਸਾ ਸਿੰਘ ਵਲਟੋਹਾ

Fdkਇਸ ਮੌਕੇ ਦੁਕਾਨਦਾਰਾਂ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸ਼ਹਿਰ ਦੇ ਨਹਿਰੂ ਸਟੇਡੀਅਮ 'ਚ ਪਟਾਕੇ ਵੇਚਣ ਲਈ 15 ਲੋਕਾਂ ਨੂੰ ਲਾਇਸੰਸ ਜਾਰੀ ਹੋਏ ਹਨ। ਇਸ ਤੋਂ ਇਲਾਵਾ ਜ਼ਿਲਾ ਪ੍ਰਸ਼ਾਸਨ ਵਲੋਂ, ਜੋ ਸਟਾਲਾਂ ਲਗਾਈਆਂ ਗਈਆਂ ਹਨ, ਉਹ ਸੁਰੱਖਿਆ ਦੇ ਲਿਹਾਜ਼ ਨਾਲ ਸਹੀ ਨਹੀਂ ਹਨ।

Fdkਇਸ ਸੰਬੰਧੀ ਜਦ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਟਾਲਾਂ ਵਾਲੇ ਦੁਕਾਨਦਾਰਾਂ ਨੂੰ ਜੇਕਰ ਕੋਈ ਸਮੱਸਿਆ ਆ ਰਹੀ ਹੈ ਤਾਂ ਉਹ ਇਸ ਸੰਬੰਧੀ ਨੋਡਲ ਅਫਸਰ ਨਿਯੁਕਤ ਕੀਤੇ ਗਏ ਵਧੀਕ ਡਿਪਟੀ ਕਮਿਸ਼ਨਰ ਜਨਰਲ ਨਾਲ ਸੰਪਰਕ ਕਰ ਸਕਦੇ ਹਨ। ਉਹਨਾਂ ਨਾਲ ਹੀ ਕਿਹਾ ਕਿ ਕਿਸੇ ਨੂੰ ਵੀ ਨਿਰਧਾਰਿਤ ਜਗ੍ਹਾ ਤੋਂ ਬਿਨਾਂ ਕੀਤੇ ਵੀ ਪਟਾਕੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

-PTC News

Related Post