ਦਸਵੀਂ ਕਲਾਸ 'ਚ ਫਰੀਦਕੋਟ ਦੀ ਹਰਜੋਤ ਨੇ ਇੰਝ ਮਾਰੀ ਬਾਜ਼ੀ, ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ

By  Jashan A January 24th 2019 08:50 PM -- Updated: January 24th 2019 09:54 PM

ਫਰੀਦਕੋਟ : ਫਰੀਦਕੋਟ ਦੇ ਬਾਬਾ ਫਰੀਦ ਸਕੂਲ 'ਚ ਪੜ੍ਹਨ ਵਾਲੀ ਹਰਜੋਤ ਕੌਰ ਨੇ 10ਵੀਂ ਜਮਾਤ 'ਚ ਅਵੱਲ ਸਥਾਨ ਹਾਸਲ ਕਰਕੇ ਇਤਿਹਾਸ ਸਿਰਜਿਆ ਹੈ। ਹਰਜੋਤ ਕੌਰ ਨੂੰ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤਾ ਜਾਵੇਗਾ।ਦੱਸ ਦੇਈਏ ਕਿ ਹਰਜੋਤ ਕੌਰ ਨੇ 10ਵੀਂ ਜਮਾਤ ਚੋ 99.2% ਅੰਕ ਨਾਲ ਪੂਰੇ ਦੇਸ਼ ਵਿੱਚੋ ਚੌਥਾ ਸਥਾਨ ਪ੍ਰਾਪਤ ਕੀਤਾ।

ਹਰਜੋਤ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਪੱਖੀ ਖੁਰਦ ਦੀ ਰਹਿਣ ਵਾਲੀ ਹੈ। ਹਰਜੋਤ ਦੀ ਸਖ਼ਤ ਮਿਹਨਤ ਸਦਕਾ ਆਉਣ ਵਾਲੀ 26 ਜਨਵਰੀ ਨੂੰ ਮਨੁੱਖੀ ਸਰੋਤ ਮੰਤਰਾਲੇ ਵੱਲੋਂ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।

fdk ਦਸਵੀਂ ਕਲਾਸ 'ਚ ਫਰੀਦਕੋਟ ਦੀ ਹਰਜੋਤ ਨੇ ਇੰਝ ਮਾਰੀ ਬਾਜ਼ੀ, ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ

ਮਿਲੀ ਜਾਣਕਾਰੀ ਮੁਤਾਬਕ ਇਸ ਸਮੇਂ ਹਰਜੋਤ ਕੌਰ ਬਾਬਾ ਫ਼ਰੀਦ ਪਬਲਿਕ ਸਕੂਲ 'ਚ 11ਵੀਂ ਜਮਾਤ ਵਿੱਚ ਪੜਦੀ ਹੈ। ਹਰਜੋਤ ਦਾ ਹੁਣ ਤੱਕ ਦਾ ਰਿਕਾਰਡ ਹੈ ਕਿ ਉਸ ਨੇ ਕਦੀ ਵੀ ਕਿਸੇ ਜਮਾਤ 'ਚ ਟਿਊਸ਼ਨ ਨਹੀਂ ਲਈ 'ਤੇ ਪਿਛਲੀਆਂ ਸਾਰੀਆਂ ਜਮਾਤਾਂ 'ਚ ਅਵੱਲ ਸਥਾਨ ਪ੍ਰਾਪਤ ਕਰਦੀ ਆ ਰਹੀ ਹੈ।

ਹਰਜੋਤ ਦਾ ਕਹਿਣਾ ਸੀ ਕਿ ਉਹ ਇਹ ਜਾਣ ਕੇ ਬਹੁਤ ਖ਼ੁਸ਼ ਹੈ ਕਿ ਉਸ ਦੀ ਮਿਹਨਤ ਰੰਗ ਲੈ ਕੇ ਆਈ ਹੈ। ਹਰਜੋਤ ਨੇ ਕਿਹਾ ਕਿ ਉਸ ਦੀ ਇਸ ਸਫ਼ਲਤਾ ਦੇ ਪਿੱਛੇ ਉਸ ਦੇ ਮਾਤਾ ਪਿਤਾ ਤੇ ਅਧਿਆਪਕਾਂ ਦਾ ਹੱਥ ਹੈ। ਹਰਜੋਤ ਨੇ ਕਿਹਾ ਕਿ ਉਹ ਅੱਗੇ ਵੀ ਇਸ ਤਰ੍ਹਾਂ ਹੀ ਮਿਹਨਤ ਕਰੇਗੀ ਤੇ ਇੱਕ ਦਿਨ ਆਈ.ਏ.ਐਸ. ਬਣ ਕੇ ਦੇਸ਼ ਦੀ ਸੇਵਾ ਕਰੇਗੀ।

fdk ਦਸਵੀਂ ਕਲਾਸ 'ਚ ਫਰੀਦਕੋਟ ਦੀ ਹਰਜੋਤ ਨੇ ਇੰਝ ਮਾਰੀ ਬਾਜ਼ੀ, ਗਣਤੰਤਰ ਦਿਵਸ ਮੌਕੇ ਕੀਤਾ ਜਾਵੇਗਾ ਸਨਮਾਨਿਤ

ਇਸ ਬਾਰੇ ਹਰਜੋਤ ਦੇ ਪਿਤਾ ਫ਼ੌਜੀ ਲਖਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਆਪਣੀ ਧੀ 'ਤੇ ਬਹੁਤ ਮਾਣ ਹੈ। ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਨੇ ਵੀ ਆਪਣੀ ਸਟੂਡੈਂਟ ਦੀ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਹਰਜੋਤ ਹੋਰਨਾਂ ਵਿਦਿਆਰਥੀਆਂ ਲਈ ਵੀ ਮਿਸਾਲ ਹੈ।

PTC News-

Related Post