ਇਥੇ ਸਿਆਸੀ ਪਾਰਟੀਆਂ ਤੋਂ ਅੱਕੇ ਵੋਟਰਾਂ ਨੇ 'ਨੋਟਾ' ਬਟਨ ਦਬਾ ਕੇ ਬਣਾਇਆ ਰਿਕਾਰਡ

By  Shanker Badra May 24th 2019 06:11 PM

ਇਥੇ ਸਿਆਸੀ ਪਾਰਟੀਆਂ ਤੋਂ ਅੱਕੇ ਵੋਟਰਾਂ ਨੇ 'ਨੋਟਾ' ਬਟਨ ਦਬਾ ਕੇ ਬਣਾਇਆ ਰਿਕਾਰਡ:ਫ਼ਰੀਦਕੋਟ : ਲੋਕ ਸਭਾ ਚੋਣਾਂ ‘ਚ ‘ਨੋਟਾ’ ਨੂੰ ਪਈਆਂ ਵੋਟਾਂ ਦੀ ਗਿਣਤੀ ਕਈ ਪਾਰਟੀਆਂ ਨੂੰ ਪਛਾੜ ਗਈ ਹੈ।ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਉੱਤੇ ਸਭ ਤੋਂ ਅਖ਼ੀਰ ਵਿੱਚ ਲੱਗਿਆ ਸਾਰੇ ਉਮੀਦਵਾਰਾਂ ਨੂੰ ਨਕਾਰਨ ਕਰਨ ਵਾਲਾ ਬਟਨ 19053 ਵੋਟਾਂ ਲਿਜਾਣ ਵਿੱਚ ਕਾਮਯਾਬ ਰਿਹਾ ਹੈ।

Faridkot Rejecting candidates 19053 voters Records by pressing button 'Nota' ਇਥੇ ਸਿਆਸੀ ਪਾਰਟੀਆਂ ਤੋਂ ਅੱਕੇ ਵੋਟਰਾਂ ਨੇ 'ਨੋਟਾ' ਬਟਨ ਦਬਾ ਕੇ ਬਣਾਇਆ ਰਿਕਾਰਡ

ਪੰਜਾਬ ਭਰ 'ਚ ਲੋਕਾਂ ਨੇ ਆਪਣੇ ਪਸੰਦੀਦਾ ਉਮੀਦਵਾਰਾਂ ਨੂੰ ਵੋਟਾਂ ਪਾ ਕੇ ਆਪਣੇ ਮਤ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ, ਉੱਥੇ ਹੀ ਕੁਝ ਵੋਟਰਾਂ ਨੇ ਆਪਣੇ ਹਲਕੇ ਦੇ ਸਾਰੇ ਹੀ ਉਮੀਦਵਾਰਾਂ ਨੂੰ ਨਕਾਰਦਿਆਂ 'ਨੋਟਾ' ਬਟਨ ਦਾ ਇਸਤੇਮਾਲ ਕੀਤਾ ਹੈ।

Faridkot Rejecting candidates 19053 voters Records by pressing button 'Nota' ਇਥੇ ਸਿਆਸੀ ਪਾਰਟੀਆਂ ਤੋਂ ਅੱਕੇ ਵੋਟਰਾਂ ਨੇ 'ਨੋਟਾ' ਬਟਨ ਦਬਾ ਕੇ ਬਣਾਇਆ ਰਿਕਾਰਡ

ਇਸ ਦੌਰਾਨ ਲੋਕ ਸਭਾ ਹਲਕਾ ਫ਼ਰੀਦਕੋਟ ‘ਚ 19053 ਵੋਟਰਾਂ ਨੇ ਇਸ ਅਧਿਕਾਰ ਦੀ ਵਰਤੋਂ ਕਰਕੇ ਮੋਹਰੀ ਭੂਮਿਕਾ ਨਿਭਾਈ ਹੈ।ਇਸ ਹਲਕੇ 'ਚ ਚੋਣ ਲੜ ਰਹੇ ਉਮੀਦਵਾਰਾਂ ਪ੍ਰਤੀ ਬੇਭਰੋਸਗੀ ਜ਼ਾਹਰ ਕਰਦਿਆਂ 19053 ਵੋਟਰਾਂ ਨੇ 'ਨੋਟਾ' ਦਾ ਬਟਨ ਦਬਾ ਕੇ ਰਿਕਾਰਡ ਕਾਇਮ ਕੀਤਾ ਹੈ।

Faridkot Rejecting candidates 19053 voters Records by pressing button 'Nota' ਇਥੇ ਸਿਆਸੀ ਪਾਰਟੀਆਂ ਤੋਂ ਅੱਕੇ ਵੋਟਰਾਂ ਨੇ 'ਨੋਟਾ' ਬਟਨ ਦਬਾ ਕੇ ਬਣਾਇਆ ਰਿਕਾਰਡ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

ਉੱਥੇ ਹੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੂਜੇ ਨੰਬਰ 'ਤੇ ਹੈ, ਜਿੱਥੇ 17135 ਵੋਟਾਂ 'ਨੋਟਾ' ਨੂੰ ਪਈਆਂ ਹਨ, ਜਦੋਂਕਿ ਖਡੂਰ ਸਾਹਿਬ 'ਚ ਸਭ ਤੋਂ ਘੱਟ 5062 ਵੋਟਰਾਂ ਨੇ 'ਨੋਟਾ' ਦਾ ਬਟਨ ਦੱਬਿਆ ਹੈ।

-PTCNews

Related Post