ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ ਪੰਜਾਬੀ ਨੌਜਵਾਨ , ਨੌਕਰੀ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ

By  Shanker Badra October 3rd 2019 06:59 PM

ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ ਪੰਜਾਬੀ ਨੌਜਵਾਨ , ਨੌਕਰੀ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ:ਅਮਰੀਕਾ : ਅਮਰੀਕਾ 'ਚ ਇੱਕ ਪੰਜਾਬੀ ਨੌਜਵਾਨ ਵੱਲੋਂਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਦੀ ਪਛਾਣ ਜਤਿੰਦਰ ਪਾਲ ਸਿੰਘ ਵਾਸੀ ਪਿੰਡ ਟਹਿਣਾ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ, ਜੋ ਸ਼ਿਕਾਗੋ ਦੀ ਇਲੀਨੋਇਸ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

Faridkot Village Tehna Young Not getting job Due Suicide In US ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ ਪੰਜਾਬੀ ਨੌਜਵਾਨ , ਨੌਕਰੀ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਜਤਿੰਦਰ ਪਾਲ ਸਿੰਘ ਅਗਸਤ 2017 'ਚ ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ। ਜਿੱਥੇ ਉਹ ਹਰਿਆਣਾ ਦੇ 2 ਨੌਜਵਾਨਾਂ ਨਾਲ ਮਿਲ ਕੇ ਰਹਿ ਰਿਹਾ ਸੀ। ਉਸ ਨੇ ਅਪ੍ਰੈਲ 2019 'ਚ ਪੜ੍ਹਾਈ ਪੂਰੀ ਕਰ ਲਈ ਸੀ ਪਰ ਕੋਈ ਨੌਕਰੀ ਨਹੀਂ ਮਿਲੀ ,ਜਿਸ ਕਰਕੇ ਜਤਿੰਦਰ ਸਹੀ ਨੌਕਰੀ ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਸੀ।

Faridkot Village Tehna Young Not getting job Due Suicide In US ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ ਪੰਜਾਬੀ ਨੌਜਵਾਨ , ਨੌਕਰੀ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ

ਇਸੇ ਪਰੇਸ਼ਾਨੀ 'ਤੇ ਚਲਦਿਆਂ ਜਤਿੰਦਰ ਆਪਣੇ ਕਿਰਾਏ ਦੇ ਅਪਾਰਟਮੈਂਟ ਦੀ ਬਾਲਕੋਨੀ 'ਚ ਰੱਸੀ ਨਾਲ ਫਾਹਾ ਲੈ ਰਿਹਾ ਸੀ ,ਇਸ ਦੌਰਾਨ ਰੱਸੀ ਟੁੱਟ ਗਈ ਤੇ ਜਤਿੰਦਰ ਪਾਲ ਹੇਠ ਵਾਲੇ ਅਪਾਰਟਮੈਂਟ 'ਚ ਡਿੱਗਣ ਦੌਰਾਨ ਸਿਰ ਵਿਚ ਲੋਹੇ ਦੀ ਗਰਿੱਲ ਵੱਜ ਕੇ ਉਸਦਾ ਸਿਰ ਹੇਠ ਫ਼ਰਸ਼ ਨਾਲ ਜਾ ਟਕਰਾਇਆ ,ਜਿਸ ਨਾਲ ਉਸਦੀ ਮੌਤ ਹੋ ਗਈ।

Faridkot Village Tehna Young Not getting job Due Suicide In US ਸਟੱਡੀ ਵੀਜ਼ੇ 'ਤੇ ਅਮਰੀਕਾ ਗਿਆ ਸੀ ਪੰਜਾਬੀ ਨੌਜਵਾਨ , ਨੌਕਰੀ ਨਾ ਮਿਲਣ ਕਰਕੇ ਕੀਤੀ ਖ਼ੁਦਕੁਸ਼ੀ

ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕੇਵਲ ਸਿੰਘ ਸਕੂਲ ਸਿੱਖਿਆ ਵਿਭਾਗ 'ਚ ਇਕ ਕਰਮਚਾਰੀ ਸਨ, ਜਿਨ੍ਹਾਂ ਦੀ ਅਪ੍ਰੈਲ 2011 'ਚ ਮੌਤ ਹੋ ਗਈ ਸੀ। ਪਿਤਾ ਦੀ ਮੌਤ ਮਗਰੋਂ ਜਤਿੰਦਰ ਦੇ ਵੱਡੇ ਭਰਾ ਨੂੰ ਤਰਸ ਦੇ ਆਧਾਰ ਉੱਤੇ ਪਿਤਾ ਦੀ ਨੌਕਰੀ ਮਿਲ ਗਈ ਸੀ।

-PTCNews

Related Post