ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੋਏ ਖੋਖਲੇ ,ਇਸ ਵਜ੍ਹਾ ਤੋਂ ਦੁੱਖੀ 3 ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

By  Shanker Badra January 10th 2019 12:21 PM -- Updated: January 10th 2019 04:25 PM

ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੋਏ ਖੋਖਲੇ ,ਇਸ ਵਜ੍ਹਾ ਤੋਂ ਦੁੱਖੀ 3 ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ:ਫਰੀਦਕੋਟ :ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਰਹਿਣ ਲਈ ਪਲਾਂਟ, ਮਕਾਨ ਆਦਿ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਹਕੀਕਤ ‘ਚ ਪੰਜਾਬ ਸਰਕਾਰ ਦੇ ਸਾਰੇ ਦਾਅਵੇ ਕਾਗਜ਼ੀ ਅਤੇ ਅਖਬਾਰਾਂ ਦੇ ਪੰਨੇ ਕਾਲੇ ਕਰਨ ਤੱਕ ਹੀ ਸੀਮਤ ਰਹਿ ਜਾਂਦੇ ਹਨ।

Faridkot Village Virevala Harjeet Singh Economic hardship Suicide
ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੋਏ ਖੋਖਲੇ , ਇਸ ਵਜ੍ਹਾ ਤੋਂ ਦੁੱਖੀ 3 ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

ਜਿਸ ਦੀ ਤਾਜ਼ਾ ਮਿਸਾਲ ਫਰੀਦਕੋਟ ਦੇ ਪਿੰਡ ਵੀਰੇਵਾਲਾ ਵਿੱਚ ਦੇਖਣ ਨੂੰ ਮਿਲੀ ਹੈ।ਜਿਥੇ ਤਿੰਨ ਬੱਚਿਆਂ ਦੇ ਪਿਤਾ ਹਰਜੀਤ ਸਿੰਘ ਦਾ ਕੁੱਝ ਸਮਾਂ ਪਹਿਲਾ ਘਰ ਢਹਿ ਗਿਆ ਸੀ ,ਜਿਸ ਕਰਕੇ ਹਰਜੀਤ ਸਿੰਘ ਤਿੰਨ ਬੱਚਿਆਂ ਅਤੇ ਪਤਨੀ ਸਮੇਤ ਪਿੰਡ ਦੀ ਖੁੱਲੀ ਧਰਮਸ਼ਾਲਾ ‘ਚ ਰਹਿਣ ਲਈ ਮਜ਼ਬੂਰ ਸੀ।

Faridkot Village Virevala Harjeet Singh Economic hardship Suicide
ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੋਏ ਖੋਖਲੇ , ਇਸ ਵਜ੍ਹਾ ਤੋਂ ਦੁੱਖੀ 3 ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

ਅੱਜ ਹਰਜੀਤ ਸਿੰਘ ਨੇ ਆਰਥਿਕ ਤੰਗੀ ਦੇ ਚਲਦਿਆਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ।ਇਸ ਦੌਰਾਨ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰਜੀਤ ਸਿੰਘ ਆਪਣਾ ਘਰ ਢਹਿ ਜਾਣ ਤੋਂ ਬਾਅਦ ਆਪਣੇ ਤਿੰਨ ਬੱਚਿਆਂ ਸਮੇਤ ਪਿੰਡ ਦੀ ਖੁੱਲੀ ਧਰਮਸ਼ਾਲਾ ‘ਚ ਠੰਡੀਆਂ ਰਾਤਾਂ ‘ਚ ਰਹਿ ਰਿਹਾ ਸੀ।ਉਨ੍ਹਾਂ ਨੇ ਦੱਸਿਆ ਕਿ ਸਖ਼ਤ ਮਿਹਨਤ ਕਰਕੇ ਵੀ ਆਪਣੇ ਬੱਚਿਆਂ ਲਈ ਘਰ ਬਾਰ ਨਾ ਬਣਾ ਸਕਣ 'ਤੇ ਹਰਜੀਤ ਸਿੰਘ ਨੇ ਅਜਿਹਾ ਕਦਮ ਚੁੱਕਿਆ ਹੈ।

Faridkot Village Virevala Harjeet Singh Economic hardship Suicide
ਪੰਜਾਬ ਸਰਕਾਰ ਦੇ ਵੱਡੇ-ਵੱਡੇ ਦਾਅਵੇ ਹੋਏ ਖੋਖਲੇ , ਇਸ ਵਜ੍ਹਾ ਤੋਂ ਦੁੱਖੀ 3 ਬੱਚਿਆਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ

ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਅਤੇ ਸਮਾਜਸੇਵੀ ਲੋਕਾਂ ਤੋਂ ਮੰਗ ਕੀਤੀ ਕਿ ਹੁਣ ਉਸ ਦੇ ਬੱਚਿਆਂ ਦੇ ਰਹਿਣ ਲਈ ਕੋਈ ਉਪਰਾਲਾ ਕੀਤਾ ਜਾ ਸਕੇ ਅਤੇ ਉਸ ਦੀ ਪਤਨੀ ਦੀ ਪੈਨਸ਼ਨ ਵੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੱਚੇ ਪਾਲ ਸਕੇ।

-PTCNews

Related Post