Thu, Dec 18, 2025
Whatsapp

ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਂਦਿਆਂ ਜਿਊਂਦਾ ਸੜਿਆ ਕਿਸਾਨ

ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਨਾੜ ਨੂੰ ਅੱਗ ਲੱਗੀ ਹੋਈ ਸੀ, ਜਿੱਥੇ ਦੇਖਦੇ ਸੀ ਦੇਖਦੇ ਇਹ ਨਾੜ ਦੀ ਅੱਗ ਕਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਈ

Reported by:  PTC News Desk  Edited by:  Amritpal Singh -- May 18th 2024 06:34 PM
ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਂਦਿਆਂ ਜਿਊਂਦਾ ਸੜਿਆ ਕਿਸਾਨ

ਕਣਕ ਦੇ ਨਾੜ ਨੂੰ ਲੱਗੀ ਅੱਗ ਬੁਝਾਉਂਦਿਆਂ ਜਿਊਂਦਾ ਸੜਿਆ ਕਿਸਾਨ

Punjab News: ਤਹਿਸੀਲ ਅਜਨਾਲਾ ਦੇ ਪਿੰਡ ਦਿਆਲਪੁਰਾ ਵਿਖੇ ਇੱਕ ਦਰਦਨਾਕ ਘਟਨਾ ਵਾਪਰੀ ਹੈ, ਜਿੱਥੇ ਨਾੜ ਨੂੰ ਅੱਗ ਲੱਗੀ ਹੋਈ ਸੀ, ਜਿੱਥੇ ਦੇਖਦੇ ਸੀ ਦੇਖਦੇ ਇਹ ਨਾੜ ਦੀ ਅੱਗ ਕਈ ਕਿਸਾਨਾਂ ਦੇ ਖੇਤਾਂ ਤੱਕ ਪਹੁੰਚ ਗਈ, ਜਿੱਥੇ ਇਸ ਕਿਸਾਨ ਵੱਲੋਂ ਆਪਣੀ ਪੈਲੀ ਵਿੱਚ ਨਾੜ ਦੀ ਅੱਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਨਾੜ ਦੀ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇਸ ਕਿਸਾਨ ਦੀ ਅੱਗ ਨਾਲ ਝੁਲਸਣ ਕਰਕੇ ਮੌਤ ਹੋ ਗਈ ਜਿਸ ਨੂੰ ਅਜਨਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ।

ਇਸ ਸਬੰਧੀ ਪੀੜਤ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਿਸੇ ਵੱਲੋਂ ਨਾੜ ਨੂੰ ਅੱਗ ਲਗਾਈ ਗਈ ਸੀ ਤੇ ਇਹ ਅੱਗ ਵੱਧਦੀ ਵੱਧਦੀ ਉਹਨਾਂ ਦੇ ਖੇਤਾਂ ਤੱਕ ਆ ਪਹੁੰਚੀ ਜਿੱਥੇ ਇਸ ਕਿਸਾਨ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇਸ ਦੀ ਮੌਤ ਹੋ ਗਈ।


ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਦੀ ਲਪੇਟ ਵਿੱਚ ਆਉਣ ਕਰਕੇ ਇਸ ਦੀ ਮੌਤ ਹੋਈ ਹੈ ਜਿਸ ਦੀ ਮ੍ਰਿਤਕ ਨੂੰ ਪੋਸਟਮਾਰਟਮ ਕਰਵਾਉਣ ਲਈ ਅਜਨਾਲਾ ਦੇ ਸਿਵਿਲ ਹਸਪਤਾਲ ਲਿਆਂਦਾ ਗਿਆ ਹੈ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।


- PTC NEWS

Top News view more...

Latest News view more...

PTC NETWORK
PTC NETWORK