ਦੁੱਖਦਾਈ ਖ਼ਬਰ ! ਟਿਕਰੀ ਬਾਰਡਰ 'ਤੇ ਸੜਕ ਹਾਦਸੇ 'ਚ ਪਿੰਡ ਭਾਦੜਾ ਦੇ ਕਿਸਾਨ ਦੀ ਹੋਈ ਮੌਤ

By  Shanker Badra February 6th 2021 09:24 AM

ਬੁਢਲਾਡਾ : ਕੇਂਦਰ ਦੇ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਦੋਲਨ ਅੱਜ 73ਵੇਂ ਦਿਨ ਵਿੱਚ ਪ੍ਰਵੇਸ਼ ਕਰ ਗਿਆ ਹੈ। ਲਾਲ ਕਿਲੇ ਦੀ ਘਟਨਾ ਮਗਰੋਂ ਕਿਸਾਨ ਜਥੇਬੰਦੀਆਂ ਅੱਜ ਪੂਰੇ ਦੇਸ਼ ਵਿੱਚ ਵੱਡਾ ਐਕਸਨ ਕਰਨ ਜਾ ਰਹੀਆਂ ਹਨ। ਇਸ ਵਿਚਾਲੇ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤਹਿਤ ਕਿਸਾਨਾਂ ਵੱਲੋਂ ਅੱਜ ਦੇਸ਼ ਵਿਆਪੀ ਚੱਕਾ ਜਾਮ ਕੀਤਾ ਜਾਵੇਗਾ।

Farmer dies in a road accident At Tikri Border of village Bhadra Mansa ਦੁੱਖਦਾਈ ਖ਼ਬਰ ! ਟਿਕਰੀ ਬਾਰਡਰ 'ਤੇ ਸੜਕ ਹਾਦਸੇ 'ਚ ਪਿੰਡ ਭਾਦੜਾ ਦੇ ਕਿਸਾਨ ਦੀ ਹੋਈ ਮੌਤ

ਪੜ੍ਹੋ ਹੋਰ ਖ਼ਬਰਾਂ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ 'ਚ ਕੀਤਾ ਜਾਵੇਗਾ ਚੱਕਾ ਜਾਮ

ਟਿਕਰੀ ਬਾਰਡਰ 'ਤੇ ਵਾਪਰੇ ਸੜਕ ਹਾਦਸੇ ਦੌਰਾਨ ਮਾਨਸਾ ਦੇ ਪਿੰਡ ਭਾਦੜਾ ਦੇ 45 ਸਾਲਾ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਕਿਸਾਨ ਦੀ ਪਛਾਣਬਬਲੀ ਸਿੰਘ ਉਰਫ ਗੁਰਜੰਟ ਸਿੰਘ ਪੁੱਤਰ ਜੀਤਾ ਸਿੰਘ ਵਾਸੀ ਭਾਦੜਾ ,ਜ਼ਿਲ੍ਹਾ ਮਾਨਸਾ ਵਜੋਂ ਹੋਈ ਹੈ। ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਬਹਾਦਰਗੜ੍ਹਵਿਖੇ ਰੱਖਿਆ ਹੋਇਆ ਹੈ ਅਤੇ ਪਰਿਵਰਕ ਮੈਂਬਰਾਂ ਦੀ ਉਡੀਕ ਕੀਤੀ ਜਾ ਰਹੀ ਹੈ ।

Farmer dies in a road accident At Tikri Border of village Bhadra Mansa ਦੁੱਖਦਾਈ ਖ਼ਬਰ ! ਟਿਕਰੀ ਬਾਰਡਰ 'ਤੇ ਸੜਕ ਹਾਦਸੇ 'ਚ ਪਿੰਡ ਭਾਦੜਾ ਦੇ ਕਿਸਾਨ ਦੀ ਹੋਈ ਮੌਤ

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਬਬਲੀ ਸਿੰਘ ਟਿਕਰੀ ਬਾਰਡਰ ਦੇ ਪਕੌੜਾ ਚੌਕ ਵਿਖੇ ਸੇਵਾ ਨਿਭਾ ਰਿਹਾ ਸੀ। ਬਬਲੀ ਜਦੋਂ ਬੀਤੇ ਕੱਲ ਦੁਪਿਹਰਬਾਅਦ ਸਟੇਜ ਤੋਂ ਵਾਪਸ ਆਪਣੇ ਰੈਣ ਬਸੇਰੇ 'ਤੇ ਪਰਤ ਰਿਹਾ ਸੀ ਤਾਂ ਬੱਸ ਨੇ ਫੇਟ ਮਾਰ ਦਿੱਤੀ ,ਜਿਸ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਬਹਾਦਰਗੜ੍ਹ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ।

ਪੜ੍ਹੋ ਹੋਰ ਖ਼ਬਰਾਂ : ਅਮਰੀਕੀ ਫੁੱਟਬਾਲਰ JuJu Smith-Schuster ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਲਈ ਵਿੱਤੀ ਮਦਦ ਦਾ ਐਲਾਨ

Farmer dies in a road accident At Tikri Border of village Bhadra Mansa ਦੁੱਖਦਾਈ ਖ਼ਬਰ ! ਟਿਕਰੀ ਬਾਰਡਰ 'ਤੇ ਸੜਕ ਹਾਦਸੇ 'ਚ ਪਿੰਡ ਭਾਦੜਾ ਦੇ ਕਿਸਾਨ ਦੀ ਹੋਈ ਮੌਤ

ਦੱਸ ਦੇਈਏ ਕਿ ਪਿਛਲੇ 2 ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ ਰਹੀ ਹੈ। ਕਿਸਾਨ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਤਿੰਨੋਂ ਕਾਨੂੰਨਾਂ ਵਿਚ ਸੋਧ ਕਰਨ ਲਈ ਤਿਆਰ ਹੈ ਪਰ ਵਾਪਸ ਲੈਣ ਦੇ ਮੂਡ ਵਿੱਚ ਨਹੀਂ ਹੈ। ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਾਲੇ ਹੁਣ ਤੱਕ 11ਵੇਂ ਗੇੜ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਨਤੀਜਾ ਨਹੀਂ ਨਿਕਲਿਆ।

-PTCNews

Related Post